ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਦੇ ਜੀਵਨ ਦਾ ਲੰਬਾ ਸਫਰ ਪੰਜਾਬ ਦੀ ਭਲਾਈ ਤੇ ਲੋਕ ਪੱਖੀ ਨੀਤੀਆ ਨਾਲ ਜੁੜਿਆ ਹੋਇਆ ਹੈ ਨੇ ਬੀਤੇ ਦਿਨੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਵਿਖੇ ਸਵ. ਤਜਿੰਦਰਪਾਲ ਸਿੰਘ ਸੋਨੀ ਮੱਕੜ ਦੀ ਸਲਾਨਾ ਮਿੱਠੀ ਯਾਦ ਸਮੇਂ ਉਸ ਵਿਛੜੀ ਰੂਹ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਪੁੱਤਰ ਸਵ. ਤਜਿੰਦਰਪਾਲ ਸਿੰਘ ਸੋਨੀ ਮੱਕੜ ਦਾ ਅਕਾਲ ਚਲਾਣਾ ਇਨ੍ਹਾ ਲਈ ਅਸਹਿ ਤੇ ਅਕਹਿ ਹੈ ਪਰ ਜਥੇਦਾਰ ਅਵਤਾਰ ਸਿੰਘ ਵਿਚ ਗੁਰੂ ਸਾਹਿਬ ਦੀ ਕ੍ਰਿਪਾ ਸਦਕਾ ਪੰਥ ਪ੍ਰਸਤੀ ਕੁਟ-ਕੁਟ ਕੇ ਭਰੀ ਹੋਈ ਹੈ ਇਨਾ ਨੇ ਪ੍ਰਮਾਤਮਾ ਦੇ ਭਾਣੇ ਨੂੰ ਜਿੱਥੇ ਸਤ ਕਰਕੇ ਮੰਨਿਆਂ ਉਥੇ ਇਹ ਮੁਸੀਬਤ ਦੇ ਸਮੇਂ ਵੀ ਪੰਥ ਕਾਰਜਾ ਤੋਂ ਪਿਛੇ ਨਹੀ ਹਟੇ।ਉਨ੍ਹਾਂ ਕਿਹਾ ਕਿ ਮਰਹੂਮ ਸਵ. ਗੁਰਚਰਨ ਸਿੰਘ ਟੌਹੜਾ ਤੋਂ ਬਾਅਦ ਸ਼੍ਰੋਮਣੀ ਕਮੇਟੀ ਵਿਚ ਧਾਰਮਿਕ ਤੌਰ ਤੇ ਖਲਾਅ ਪੈਦਾ ਹੋ ਗਿਆ ਸੀ ਤੇ ਜਥੇਦਾਰ ਅਵਤਾਰ ਸਿੰਘ ਦੇ ਪ੍ਰਧਾਨ ਬਨਣ ਨਾਲ ਇਹ ਸਾਰਾ ਸਮੇਟਿਆ ਗਿਆ ਉਨ੍ਹਾਂ ਕਿਹਾ ਕਿ ਜਥੇਦਾਰ ਟੌਹੜਾ ਦੀ ਪ੍ਰਧਾਨਗੀ ਉਪ੍ਰੰਤ ਸਭ ਤੋਂ ਜਿਆਦਾ ਸਮਾਂ ਪ੍ਰਧਾਨਗੀ ਪਦ ਤੇ ਰਹਿਕੇ ਸੰਗਤਾਂ ਦੀ ਸੇਵਾ ਕਰਨ ਵਾਲੇ ਜਥੇਦਾਰ ਅਵਤਾਰ ਸਿੰਘ ਹੀ ਹਨ ਇਹਨਾਂ ਦੀ ਅਗਵਾਈ ‘ਚ ਸ਼੍ਰੋਮਣੀ ਕਮੇਟੀ ਨੇ ਬਹੁਤ ਵੱਡੇ ਤੇ ਅਹਿਮ ਕਾਰਜ ਕੀਤੇ ਹਨ ਇਹ ਪਿਛਲੇ ੯ ਸਾਲਾਂ ਤੋਂ ਲਗਾਤਾਰ ਪ੍ਰਧਾਨ ਵਜੋਂ ਸੰਗਤ’ਚ ਵਿਚਰ ਕੇ ਨਿਰੰਤਰਸੇਵਾ ਨਿਭਾ ਰਹੇ ਹਨ ਉਨ੍ਹਾਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਦੀ ਸਿਹਤ ਢਿੱਲੀ ਰਹਿਣ ਦੇ ਬਾਵਜੂਦ ਵੀ ਇਹ ਰੁਕਦੇ ਨਹੀ ਤੇ ਤਕਰੀਬਨ ਚਾਰ-ਪੰਜ ਸੌ ਕਿਲੋਮੀਟਰ ਰੋਜਾਨਾ ਸਫ਼ਰ ਕਰਦੇ ਹਨ ਜੋ ਮਾਣ ਵਾਲੀ ਗੱਲ ਹੈ।
ਸ. ਪਰਕਾਸ਼ ਸਿੰਘ ਬਾਦਲ ਨੇ ਸ. ਤਜਿੰਦਰਪਾਲ ਸਿੰਘ ਸੋਨੀ ਮੱਕੜ ਦੀ ਸਲਾਨਾ ਯਾਦ ਸਮੇਂ ਜਥੇਦਾਰ ਅਵਤਾਰ ਸਿੰਘ ਦੇ ਪ੍ਰਧਾਨਗੀ ਕਾਲ ਦੀ ਸਰਾਹਨਾ ਕੀਤੀ
This entry was posted in ਪੰਜਾਬ.