ਬਠਿੰਡਾ- ਲੋਕ ਜਨਸ਼ਕਤੀ ਪਾਰਟੀ ਵੱਲੋਂ ਜਨਸ਼ਕਤੀ ਮਿਸਤਰੀ ਮਜ਼ਦੂਰ ਸਭਾ ਦੇ ਗਠਨ ਕਰਕੇ ਅੱਜ ਟੀਚਰ ਹੋਮ ਬਠਿੰਡਾ ਵਿਖੇ ਪ੍ਰਭਾਵਸ਼ਾਲੀ ਕਾਨਫਰੰਸ ਕੀਤੀ ਗਈ ਜਿਸਦੇ ਮੁੱਖ ਮਹਿਮਾਨ ਕਿਰਨਜੀਤ ਸਿੰਘ ਗਹਿਰੀ ਸੂਬਾ ਪ੍ਰਧਾਨ ਲੋਕ ਜਨਸ਼ਕਤੀ ਪਾਰਟੀ ਸਨ। ਪ੍ਰਭਾਵਸ਼ਾਲੀ ਇੱਕਠ ਨੂੰ ਸੰਬੋਧਨ ਕਰਦਿਆਂ ਕਿਰਨਜੀਤ ਸਿੰਘ ਗਹਿਰੀ ਨੇ ਕਿਹਾ ਕਿ ਅਮੀਰਾਂ ਨੂੰ ਮਹਿਲ ਕੋਠੀਆਂ ਬਣਾਕੇ ਦੇਣ ਵਾਲੇ ਮਿਸਤਰੀ ਮਜ਼ਦੂਰ ਦੀ ਖੁਦ ਦੀ ਕੋਠੜੀ ਸੇਫ ਨਹੀ , ਮਹਿਲ ਬਣਾਉਣ ਵਾਲੇ ਖੁਦ ਝੁਗੀਆਂ ਝੌਪੜੀਆਂ ਵਿੱਚ ਰਹਿਣ ਲਈ ਮਜਬੂਰ ਹਨ। ਗਹਿਰੀ ਨੇ ਕਿਹਾ ਕਿ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਵਾਲੇ ਇਸ ਮਿਹਨਤਕਸ਼ ਵਰਗ ਨੂੰ ਹੁਣ ਤੱਕ ਦੀਆਂ ਸਰਕਾਰਾਂ ਨੇ ਇੰਨਾ ਨੂੰ ਅੱਖੋਂ ਪਰੋਖੇ ਕੀਤਾ ਹੋਇਆ ਹੈ। ਜਨਸ਼ਕਤੀ ਮਜਦੂਰ ਸਭਾ ਮਜ਼ਦੂਰਾਂ ਦੇ ਹੱਕਾਂ ਪ੍ਰਤੀ ਤਿੱਖਾ ਅੰਦੋਲਨ ਕਰੇਗੀ। ਬਠਿੰਡਾ ਐਂਡ ਅਦਰ ਕੰਸਟਰਸ਼ਨ ਬੋਰਡ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਵਿੱਚ ਹੋਰ ਵਾਧਾ ਕਰਨਾ ਚਾਹੀਦਾ ਹੈ। ਗਹਿਰੀ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਮਿਸਤਰੀ ਮਜ਼ਦੂਰ ਦੀ 60 ਸਾਲ ਬਾਅਦ 5000 ਮਹੀਨਾ ਪੈਨਸ਼ਨ ਲਾਗੂ ਕਰੇ ਹਰ ਮਿਸਤਰੀ ਮਜ਼ਦੂਰ ਦਾ 5 ਲੱਖ ਰੁਪਏ ਦਾ ਜੀਵਨ ਬੀਮਾ ਹੋਣਾ ਚਾਹੀਦਾ ਹੈ। ਅਤੇ 1 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਕੀਤਾ ਜਾਣਾ ਚਾਹੀਦਾ ਹੈ। ਹਰ ਮਜ਼ਦੂਰ ਦੀ ਪੈਨਸ਼ਨ ਬਿਨਾ ਕਿਸੇ ਭੇਦ ਭਾਵ ਦੇ ਲਗਾਈ ਜਾਣੀ ਚਾਹੀਦੀ ਹੈ। ਗਹਿਰੀ ਨੇ ਕਿਹਾ ਕਿ ਮਿਸਤਰੀ ਮਜ਼ਦੂਰ ਵਰਗ ਵਾਸਤੇ ਸਸਤੇ ਪਲਾਟ ਦੇਣ ਅਤੇ ਮਕਾਨਾ ਦੀ ਰਜਿਸਟਰੀ ਸਮੇ ਫੀਸਾਂ ਮੁਆਫ ਹੋਣੀਆਂ ਚਾਹੀਦੀਆਂ ਹਨ। ਲਾਭ ਪਾਤਰੀ ਕਾਰਡ ਧਾਰਕ ਨੂੰ ਸਾਈਕਲ ਦਿੱਤਾ ਜਾਵੇ ਅਤੇ ਮਕਾਨ ਬਣਾਉਣ ਲਈ ਬਿਨਾ ਵਿਆਜ ਅਤੇ ਬਿਨਾ ਗਰੰਟੀ ਕਰਜਾ ਦਿੱਤਾ ਜਾਵੇ। ਜਿਸ ਨਾਲ ਮਜ਼ਦੂਰਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਜੋ ਬਰਦਾਸਤ ਨਹੀ ਕੀਤੀ ਜਾਵੇਗੀ।ਗਹਿਰੀ ਨੇ ਕਿਹਾ ਕਿ ਮਿਹਨਤ ਹੀ ਕਰਮ ਹੈ ਏਕਤਾ ਧਰਮ ਹੈ, ਇਸ ਕਥਨ ਤੇ ਚੱਲਦਿਆਂ ਅਸੀਂ ਮਿਹਨਤੀ ਲੋਕਾਂ ਨੂੰ ਇੱਕਠੇ ਕਰਕੇ ਰਾਮ ਵਿਲਾਸ ਪਾਸਵਾਨ ਦਾ ਕਥਨ ਕਮਾਏਗਾ ਸੋ ਖਾਏਗਾ, ਲੁੱਟਣ ਵਾਲਾ ਜਾਏਗਾ , ਨਵਾਂ ਜਮਾਨਾ ਆਏਗਾ ਨੂੰ ਲਾਗੂ ਕਰਨਾ ਲੋਜਪਾ ਦੇ ਹਰ ਵਰਕਰ ਦਾ ਮੁੱਖ ਮਕਸਦ ਹੈ। ਗਹਿਰੀ ਨੇ ਕਿਹਾ ਜਨਸ਼ਕਤੀ ਮਜ਼ਦੂਰ ਸਭਾ ਦੇ ਝੰਡੇ ਹੇਠ ਇੱਕਠੇ ਕਰਕੇ ਪੰਜਾਬ ਵਿੱਚ ਤੀਜੀ ਤਾਕਤ ਬਣਾਉਣ ਲਈ ਹਰ ਵਰਕਰ ਮਿਹਨਤ ਕਰ ਰਿਹਾ ਹੈ। 21 ਸਤੰਬਰ ਨੂੰ ਕੋਟਕਪੂਰਾ ਵਿੱਚ ਪਾਰਟੀ ਦੀ ਲੋਕ ਹਿੱਤ ਕਾਨਫਰੰਸ ਹੋ ਰਹੀ ਹੈ। ਜਿੱਥੇ ਨਵੀਂ ਰੂਪ ਰੇਖਾ ੳਲੀਕੀ ਜਾਵੇਗੀ। ਇਸ ਮੌਕੇ ਬੋਹੜ ਸਿੰਘ ਘਾਰੂ, ਰਾਮ ਪੱਲੇਦਾਰ ਯੂਨੀਅਨ ਕੌਮੀ ਸਕੱਤਰ, ਸੁਖਵਿੰਦਰ ਸਿੰਘ ਸਰਾਵਾਂ, ਮਿੱਠੂ ਸਿੰਘ, ਜਸਵੀਰ ਸਿੰਘ ਸੀਰਾ ਸਹਿਰੀ ਪ੍ਰਧਾਨ ਬਠਿੰਡਾ, ਗੁਰਦੀਪ ਰੋਮਾਣਾ, ਬਲਦੇਵ ਮੌਜੀ ਨੇ ਸੰਬੋਧਨ ਕੀਤਾ। ਲਖਵੀਰ ਸਿੰਘ ਭੱਟੀ ਹਰਰਾਏਪੁਰ ਨੂੰ ਜਨਸ਼ਕਤੀ ਮਿਸਤਰੀ ਮਜ਼ਦੂਰ ਸਭਾ ਬਠਿੰਡਾ ਦਾ ਪ੍ਰਧਾਨ ਬਣਾ ਕੇ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿੱਚ ਠਾਣਾ ਸਿੰਘ, ਬਲਵਿੰਦਰ ਸਿੰਘ, ਗੋਰਾ ਸਿੰਘ, ਗੁਰਸੇਵਕ ਸਿੰਘ, ਜਗਦੀਸ਼ ਕੁਮਾਰ, ਜਸਕਰਨ ਸਿੰਘ, ਗੋਰਾ ਸਿੰਘ, ਜਸਪਾਲ ਸਿੰਘ, ਗੁਰਦਾਸ ਸਿੰਘ, ਬੂਟਾ ਸਿੰਘ, ਗੁਰਚਰਨ ਸਿੰਘ, ਹਰਦੇਵ ਸਿੰਘ, ਬਲਜਿੰਦਰ ਸਿੰਘ ਜਿਲ੍ਹਾ ਵਾਈਸ ਪ੍ਰਧਾਨ ਫਰੀਦਕੋਟ ਸ਼ਾਮਲ ਸਨ।