ਲਾਸ ਏਂਜਲਸ – ਹਾਲੀਵੁੱਡ ਅਭਿਨੇਤਰੀ ਜੈਨੀਫਰ ਨੇ ਆਪਣੇ ਪਤੀ ਪਾਲ ਬੇਟਾਨੀ ਦੇ ਨਿਰਦੇਸ਼ਨ ਵਿੱਚ ਬਣ ਰਹੀ ਫਿਲਮ “ਸ਼ੈਲਟਰ” ਦੇ ਲਈ ਆਪਣਾ 25 ਪੌਂਡ ਭਾਰ ਘੱਟ ਕਰ ਲਿਆ ਹੈ।
ਜੈਨੀਫਰ ਨੇ ਫਿਲਮ ਵਿੱਚ ਆਪਣੇ ਕਿਰਦਾਰ ਹਨਾਹ ਦੇ ਲਈ ਨਾਂ ਸਿਰਫ਼ ਰੀਸਰਚ ਹੀ ਕੀਤਾ, ਸਗੋਂ ਸੂਈ ਅਤੇ ਨਸ਼ੇ ਦੀਆਂ ਚੀਜ਼ਾਂ ਦਾ ਉਪਯੋਗ ਕਰਨਾ ਵੀ ਸਿੱਖਿਆ। ਜੈਨੀਫਰ ਨੇ ਕਿਹਾ, “ਹਨਾਹ ਅਤੇ ਉਸ ਦੀ ਲਾਈਫ ਦੀਆਂ ਮੁਸ਼ਕਿਲਾਂ ਦੇ ਲਈ ਬਹੁਤ ਕੁਝ ਕਰਨਾ ਪਿਆ, ਕਿਉਂਕਿ ਮੈਂ ਇਨ੍ਹਾਂ ਬਾਰੇ ਕੁਝ ਵੀ ਨਹੀਂ ਸੀ ਜਾਣਦੀ। ਇਸ ਲਈ ਮੈਨੂੰ ਕਾਫ਼ੀ ਪ੍ਰੈਕਟੀਕਲ ਰੀਸਰਚ ਕਰਨੀ ਪਈ। ਇਸ ਲਈ ਕੁਝ ਮਹੀਨਿਆਂ ਵਿੱਚ ਹੀ ਮੇਰਾ ਭਾਰ 25 ਪੌਂਡ ਘੱਟ ਹੋ ਗਿਆ।”