ਲੁਧਿਆਣਾ – ਹਰ ਇਕ ਕਿਸਾਨ ਦਾ ਘਰ ਸਵੈ ਸਹਾਇਤਾ ਸਮੂਹ ਦੇ ਵਾਂਗ ਹੋਣਾ ਚਾਹੀਦਾ ਹੈ ਜਿਥੇ ਕਿ ਭੋਜਨ ਪਦਾਰਥਾਂ ਦੀ ਪੈਦਾਵਾਰ, ਪ੍ਰੋਸੈਸਿੰਗ ਮੰਡੀਕਰਨ ਦੇ ਵਿਚ ਹਰ ਇਕ ਜੀਅ ਭਾਗ ਲਵੇ ਅਤੇ ਪ੍ਰੋਸੈਸਿੰਗ ਕਰਨ ਉਪਰੰਤ ਇਹਨਾਂ ਖਾਦ ਪਦਾਰਥਾਂ ਦੀ ਵਿਕਰੀ ਵੀ ਉਥੇ ਹੀ ਸੰਭਵ ਹੋ ਸਕੇ । ਇਹ ਵਿਚਾਰ ਮਾਣਯੋਗ ਕੇਂਦਰੀ ਭੋਜਨ ਪ੍ਰੋਸੈਸਿੰਗ ਅਤੇ ਉਦਯੋਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਐਗਰੀਕਲਚਲਰਲ ਯੂਨੀਵਰਸਿਟੀ ਵਿਖੇ ਆਯੋਜਿਤ ਇਕ ਰੋਜ਼ਾ ਸੈਮੀਨਾਰ ਦੇ ਉਦਘਾਟਨੀ ਸਮਾਰੋਹ ਵਿ¤ਚ ਕਹੇ । ਯੂਨੀਵਰਸਿਟੀ ਵਿਖੇ ਕੌਮਾਂਤਰੀ ਪੱਧਰ ਦਾ ਇਹ ਸੈਮੀਨਾਰ ਪਾਲ ਆਡੀਟੋਰੀਅਮ ਵਿਖੇ ਸਥਾਪਿਤ ਕੀਤਾ ਗਿਆ ਜਿਸ ਵਿੱਚ ਸ਼੍ਰੀਮਤੀ ਬਾਦਲ ਮੁਖ ਮਹਿਮਾਨ ਵਜੋਂ ਸ਼ਾਮਲ ਹੋਏ । ਇਹ ਸੈਮੀਨਾਰ ਨਵੀਂ ਦਿੱਲੀ ਦੀ ਭੋਜਨ ਉਤਪਾਦਕਤਾ ਕੌਸਲ ਵੱਲੋਂ ਆਯੋਜਿਤ ਕੀਤਾ ਗਿਆ। ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਡਾ. ਬਲਦੇਵ ਸਿੰਘ ਢਿੱਲੋਂ ਨੇ ਕੀਤੀ ਜਦਕਿ ਇਸ ਮੌਕੇ ਵਿਸ਼ੇਸ਼ ਤੌਰ ਤੇ ਕੌਂਸਲ ਦੇ ਡਾਇਰੈਕਟਰ ਜਨਰਲ ਸ੍ਰੀ ਹਰਭਜਨ ਸਿੰਘ, ਮੰਤਰਾਲੇ ਦੇ ਸੰਯੁਕਤ ਸਕੱਤਰ ਡਾ. ਯੂ. ਵੈਕੈਟੇਸ਼ਵਰਲੂ, ਗੂਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਵੀ ਕੇ ਤਨੇਜਾ ਵੀ ਹਾਜ਼ਰ ਸਨ ।
ਇਸ ਮੌਕੇ ਬੀਬੀ ਬਾਦਲ ਨੇ ਬੋਲਦਿਆਂ ਕਿਹਾ ਕਿ ਜੇਕਰ ਅਸੀਂ ਖ਼ਰਾਬ ਹੋ ਰਹੇ ਭੋਜਨ ਦੀ ਸੰਭਾਲ ਕਰਾਂਗੇ ਤਾਂ ਉਸਦੇ ਨਾਲ ਕਿਸਾਨਾਂ ਨੂੰ ਲਾਭ ਤਾਂ ਪਹੁੰਚੇਗਾ ਹੀ ਅਤੇ ਖਪਤਕਾਰਾਂ ਨੂੰ ਵੀ ਉਚਿਤ ਮੁੱਲ ਤੇ ਮਿਆਰੀ ਉਤਪਾਦ ਪ੍ਰਾਪਤ ਹੋਵੇਗਾ । ਇਸ ਨਾਲ ਮਹਿੰਗਾਈ ਤੇ ਵੀ ਰੋਕ ਲੱਗ ਸਕੇਗੀ । ਉਹਨਾਂ ਕਿਹਾ ਕਿ ਜੇਕਰ ਬੇਕਾਰ ਭੋਜਨ ਦੀ ਪ੍ਰਤੀਸ਼ਤਤਾ ਘੱਟ ਕਰ ਲਈ ਜਾਵੇ ਉਸ ਨਾਲ ਉਨ੍ਹਾਂ ਚੋਖਾ ਭੋਜਨ ਮੰਡੀ ਵਿਚ ਪ੍ਰਾਪਤ ਹੋ ਸਕੇਗਾ ਅਤੇ ਜ਼ਿਆਦਾ ਮਾਤਰਾ ਵਿਚ ਹੋਣ ਕਾਰਨ ਖ਼ਰਚ ਤੇ ਪ੍ਰਭਾਵ ਪੈਣਾ ਸਿੱਧਾ ਸੰਬੰਧ ਰੱਖਦਾ ਹੈ । ਉਹਨਾਂ ਕਿਹਾ ਕਿ ਇਸਲਈ ਪ੍ਰੋਸੈਸਿੰਗ ਵੱਲ ਤੁਰਨਾ ਸਮੇਂ ਦੀ ਮੁੱਖ ਮੰਗ ਹੈ । ਕਿਸਾਨਾਂ ਅਤੇ ਉਦਯੋਗਿਕ ਇਕਾਈਆਂ ਦੇ ਵਿਚ ਪੱਕਾ ਸੰਬੰਧ ਇਸ ਵੱਲ ਇਕ ਮੀਲ ਪੱਥਰ ਸਿੱਧ ਹੋ ਸਕਦਾ ਹੈ । ਉਹਨਾਂ ਕਿਹਾ ਕਿ ਦੇਸ਼ ਵਿੱਚ ਕੁੱਲ ਉਤਪਾਦਕਤਾ ਦਾ ਸਿਰਫ਼ ਦੋ ਪ੍ਰਤੀਸ਼ਤ ਹਿੱਸਾ ਪ੍ਰੋਸੈਸਿੰਗ ਅਧੀਨ ਲਿਆਇਆ ਜਾਂਦਾ ਹੈ । ਇਸ ਸੰਬੰਧੀ ਉਹਨਾਂ ਕਿਹਾ ਕਿ ਭਵਿੱਖ ਵਿਚ ਪ੍ਰੋਸੈਸਿੰਗ ਸੰਬੰਧੀ ਤਕਨਾਲੌਜੀ ਦਾ ਨਵੀਨੀਕਰਨ, ਲੈਬਾਰਟਰੀਆਂ ਦੀ ਸਥਾਪਨਾ ਕਰਨਾ ਬਹੁਤ ਜ਼ਰੂਰੀ ਹੈ ਬੀਬੀ ਬਾਦਲ ਨੇ ਕਿਹਾ ਕਿ ਖੇਤੀ ਵਿਭਿੰਨਤਾ ਦੇ ਲਈ ਭੋਜਨ ਪਦਾਰਥਾਂ ਦੀ ਪ੍ਰੋਸੈਸਿੰਗ ਸਮੇਂ ਦੀ ਮੁੱਖ ਮੰਗ ਹੈ । ਪ੍ਰੋਸੈਸਿੰਗ ਕੀਤੇ ਬਗੈਰ ਅਸੀਂ ਖੇਤੀ ਵਿਭਿੰਨਤਾ ਬਾਰੇ ਸੋਚ ਵੀ ਨਹੀਂ ਸਕਦੇ ਉਹਨਾਂ ਇਸ ਗੱਲ ਦਾ ਹਵਾਲਾ ਦਿੱਤਾ ਕਿ ਜਿਵੇਂ ਹਰੇ ਇਨਕਲਾਬ ਦੀ ਸਿਰਜਨਾ ਦੇ ਵਿੱਚ ਪੰਜਾਬ ਦੇ ਕਿਸਾਨ ਨੇ ਵੱਡਮੁੱਲਾ ਯੋਗਦਾਨ ਪਾਇਆ ਸੀ ਉਸੇ ਤਰ੍ਹਾਂ ਖੇਤੀ ਵਿਭਿੰਨਤਾ ਵਿਚ ਪੰਜਾਬ ਸੂਬੇ ਦਾ ਕਿਸਾਨ ਦੇਸ਼ ਦੀ ਅਗਵਾਈ ਕਰੇਗਾ । ਬੀਬੀ ਬਾਦਲ ਨੇ ਵਿਸ਼ੇਸ਼ ਤੌਰ ਤੇ ਉਹਨਾਂ ਦੇ ਮੰਤਰਾਲੇ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਜਿਨ੍ਹਾਂ ਤੋਂ ਲਾਭ ਪ੍ਰਾਪਤ ਕਰ ਨੌਜਵਾਨ ਲਘੂ ਇਕਾਈਆਂ ਸਥਾਪਤ ਕਰ ਸਕਦੇ ਹਨ ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ. ਢਿੱਲੋਂ ਨੇ ਬੋਲਦਿਆਂ ਕਿਹਾ ਕਿ ਅਜ਼ਾਦੀ ਉਪਰੰਤ ਦੇਸ਼ ਦੀ ਭੋਜਨ ਸੁਰੱਖਿਆ ਦੇ ਅਸੀਂ ਕਈ ਗੁਣਾਂ ਅਨਾਜ ਤਿਆਰ ਕਰਨ ਦੇ ਸਮਰੱਥ ਹੋਏ ਹਾਂ ਅਤੇ ਅੱਜ ਸਮਾਂ ਹੈ ਕਿ ਅਸੀਂ ਤਿਆਰ ਅਨਾਜ ਨੂੰ ਪ੍ਰੋਸੈਸ ਕਰ ਸਕੀਏ ਅਤੇ ਚੌਖਾ ਲਾਭ ਪ੍ਰਾਪਤ ਕਰ ਸਕੀਏ । ਉਹਨਾਂ ਕਿਹਾ ਕਿ ਇਸ ਖੇਤਰ ਦੇ ਵਿਚ ਅਥਾਹ ਸੰਭਾਵਨਾਵਾਂ ਹਨ ਕਿਉਂਕਿ ਸਮੇਂ ਦੇ ਨਾਲ ਖ਼ਪਤਕਾਰ ਦਾ ਵਤੀਰਾ ਵੀ ਬਦਲ ਰਿਹਾ ਹੈ । ਉਹਨਾਂ ਕਿਹਾ ਕਿ ਇਸ ਖੇਤਰ ਦੇ ਵਿਚ ਰੋਜ਼ਗਾਰ ਦੀਆਂ ਵੀ ਅਨੇਕਾਂ ਸੰਭਾਵਨਾਵਾਂ ਹਨ ਅਤੇ ਨੌਜਵਾਨਾਂ ਨੂੰ ਇਸ ਵੱਲ ਤੁਰਨਾ ਚਾਹੀਦਾ ਹੈ । ਡਾ. ਢਿੱਲੋਂ ਨੇ ਕਿਹਾ ਕਿ ਪੰਜਾਬ ਸੂਬਾ ਖੁੰਬਾਂ ਅਤੇ ਸ਼ਹਿਦ ਦੀ ਪੈਦਾਵਾਰ ਵਿਚ ਦੇਸ਼ ਦਾ ਮੋਹਰੀ ਸੂਬਾ ਹੈ ਅਤੇ ਇਹਨਾਂ ਦੀ ਪ੍ਰੋਸੈਸਿੰਗ ਸੰਬੰਧੀ ਇਸ ਸੂਬੇ ਵਿਚ ਸੰਭਾਵਨਾਵਾਂ ਦੀ ਪੜਚੋਲ ਕੀਤੀ ਜਾ ਰਹੀ ਹੈ। ਉਹਨਾਂ ਇਸ ਗੱਲ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਕਿ ਫ਼ਸਲ ਤਿਆਰ ਕਰਨ ਵਾਲੇ ਕਿਸਾਨ ਨੂੰ ਸੀਮਿਤ ਮੁੱਲ ਮਿਲਦਾ ਹੈ ਅਤੇ ਖ਼ਪਤਕਾਰ ਨੂੰ ਉਸ ਨੂੰ ਪ੍ਰਾਪਤ ਕਰਨ ਲਈ ਚੋਖਾ ਮੁੱਲ ਅਦਾ ਕਰਨਾ ਪੈਂਦਾ ਹੈ ਅਤੇ ਵਿਚੋਲੇ ਹੀ ਚੌਖਾ ਲਾਭ ਖੱਟ ਲੈਂਦੇ ਹਨ । ਡਾ. ਢਿੱਲੋਂ ਨੇ ਇਸ ਸੰਬੰਧੀ ਮਿਆਰੀ ਉਤਪਾਦ, ਊਰਜਾ ਦੀ ਸਪਲਾਈ, ਮੁੱਢਲਾ ਢਾਂਚਾ, ਵਾਤਾਵਰਨ ਦੀਆਂ ਸਹੂਲਤਾਂ ਆਦਿ ਨੂੰ ਪ੍ਰੋਸੈਸਿੰਗ ਉਦਯੋਗ ਦੀ ਸਥਾਪਨਾ ਦੇ ਵਿੱਚ ਚੁਣੌਤੀਆਂ ਦੱਸਿਆ ਅਤੇ ਕਿਹਾ ਕਿ ਇਹਨਾਂ ਚੁਣੌਤੀਆਂ ਤੇ ਠੱਲ੍ਹ ਪਾਉਣ ਉਪਰੰਤ ਅਸੀਂ ਵੱਧ ਮੁਨਾਫ਼ਾ ਪ੍ਰਾਪਤ ਕਰ ਸਕਦੇ ਹਾਂ ।
ਇਸ ਤੋਂ ਪਹਿਲਾਂ ਜੀ ਆਇਆ ਦੇ ਸ਼ਬਦ ਬੋਲਦਿਆਂ ਸ੍ਰੀ ਹਰਭਜਨ ਸਿੰਘ ਨੇ ਕਿਹਾ ਕਿ ਫ਼ਸਲਾਂ ਦੀ ਪੈਦਾਵਾਰ ਵਧਾਉਣਾ ਅਤੇ ਉਸਦੀ ਪ੍ਰੋਸੈਸਿੰਗ ਕਰਨਾ ਮੁਖ ਚੁਣੌਤੀ ਹੈ । ਇਸੇ ਸੰਦਰਭ ਕੌਂਸਲ ਵੱਲੋਂ ਪੰਜ ਸੈਮੀਨਾਰਾਂ ਦੀ ਲੜੀ ਵਿੱਚ ਇਹ ਸੈਮੀਨਾਰ ਆਯੋਜਿਤ ਕੀਤਾ ਜਾ ਰਿਹਾ ਹੈ । ਉਹਨਾਂ ਦੱਸਿਆ ਕਿ ਜਿਸ ਰਫ਼ਤਾਰ ਦੇ ਨਾਲ ਦੇਸ਼ ਦੀ ਜਨਸੰਖਿਆ ਦੇ ਵਿਚ ਵਾਧਾ ਹੋ ਰਿਹਾ ਹੈ ਉਸਦੇ ਲਈ ਸਾਨੂੰ 35 ਫੀਸਦੀ ਸਾਲ 2050 ਤੱਕ ਹੋਰ ਭੋਜਨ ਦੀ ਲੋੜ ਪਵੇਗੀ । ਉਹਨਾਂ ਦੱਸਿਆ ਕਿ ਇਸ ਲਈ ਸਾਨੂੰ ਫ਼ਸਲ ਨੂੰ ਤਿਆਰ ਕਰਨ ਉਸਦੀ ਸਾਭ ਸੰਭਾਲ, ਉਸਦੀ ਢੋਆ ਢੁਆਈ ਅਤੇ ਉਸਦੀ ਸੁਚੱਜੀ ਵੰਡ ਵੱਲ ਧਿਆਨ ਦੇਣਾ ਚਾਹੀਦਾ ਹੈ । ਉਹਨਾਂ ਕਿਹਾ ਕਿ ਸਾਡਾ ਜ਼ਿਆਦਾ ਧਿਆਨ ਫ਼ਸਲ ਨੂੰ ਤਿਆਰ ਕਰਨ ਦੇ ਕੇਂਦਰਿਤ ਰਹਿੰਦਾ ਹੈ ਅਤੇ ਉਸਦੀ ਸਾਂਭ ਸੰਭਾਲ ਅਤੇ ਪ੍ਰੋਸੈਸਿੰਗ ਸੰਬੰਧੀ ਵੀ ਤੁਰਨਾ ਪਵੇਗਾ । ਸ੍ਰੀ ਵੈਕੈਟੇਸ਼ਵਰਲੂ ਨੇ ਇਸ ਮੌਕੇ ਬੋਲਦਿਆ ਕਿਹਾ ਕਿ ਦੇਸ਼ ਦੀ ਕੁੱਲ ਪੈਦਾਵਾਰ ਦਾ ਇਕ ਤਿਹਾਈ ਹਿੱਸਾ ਜ਼ਾਇਆ ਚਲਾ ਜਾਂਦਾ ਹੈ । ਉਹਨਾਂ ਦੱਸਿਆ ਕਿ ਫ਼ਸਲ ਦੀ ਸੰਭਾਲ ਦਾ ਨੁਕਸਾਨ ਸਿਰਫ਼ ਵਿਕਾਸਸ਼ੀਲ ਦੇਸ਼ਾਂ ਵਿੱਚ ਹੀ ਨਹੀਂ ਹੁੰਦਾ ਸਗੋਂ ਵਿਕਸਤ ਦੇਸ਼ਾਂ ਵਿਚ ਵੀ ਹੁੰਦਾ ਹੈ ਪਰ ਫਰਕ ਇਹ ਹੈ ਕਿ ਵਿਕਸਤ ਦੇਸ਼ਾਂ ਵਿ¤ਚ ਫਸਲ ਉਤਪਾਦ ਦਾ ਚੋਖਾ ਹਿੱਸਾ ਪ੍ਰੋਸੈਸਿੰਗ ਅਧੀਨ ਲਗਾਇਆ ਜਾਂਦਾ ਹੈ । ਅੰਤ ਵਿਚ ਧੰਨਵਾਦ ਦੇ ਸ਼ਬਦ ਕੌਂਸਲ ਤੋਂ ਸ੍ਰੀ ਜੇ ਅਗਰਵਾਲ ਨਿਰਦੇਸ਼ਕ ਖੇਤੀ ਵਪਾਰ ਨੇ ਕਹੇ ।