ਨਿਊਯਾਰਕ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੀ ਧੀ ਚੇਲਸੀ ਨੇ ਇੱਕ ਬੱਚੀ ਨੂੰ ਜਨਮ ਦਿੱਤਾ ਹੈ। ਚੇਲਸੀ ਨੇ ਇਸ ਖੁਸ਼ੀ ਨੂੰ ਜਾਹਿਰ ਕਰਦੇ ਹੋਏ ਆਪਣੇ ਫੇਸਬੁੱਕ ਪੇਜ ਤੇ ਲਿਖਿਆ ਹੈ ਕਿ ਆਪਣੀ ਬੇਟੀ ਚਾਰਲੋਟ ਕਲਿੰਟਨ ਮੇਜਵਿੰਸਕੀ ਦੇ ਜਨਮ ਦੀ ਖੁਸ਼ੀ ਮਨਾਉਂਦੇ ਹੋਏ ਉਹ ਅਤੇ ਉਸ ਦੇ ਪਤੀ ਮਾਰਕ ਬਹੁਤ ਪਿਆਰ ਅਤੇ ਮਾਣ ਮਹਿਸੂਸ ਕਰ ਰਹੇ ਹਨ। ਚੇਲਸੀ ਨੇ ਇਸ ਮੈਸਜ਼ ਨੂੰ ਟਵਿਟਰ ਤੇ ਵੀ ਸ਼ੇਅਰ ਕਤਿਾ ਹੈ।
ਚੇਲਸੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਅਤੇ ਸਾਬਕਾ ਵਿਦੇਸ਼ ਮੰਤਰੀ ਹਿਲਰੀ ਕਲਿੰਟਨ ਦੀ ਇੱਕਲੌਤੀ ਸੰਤਾਨ ਹੈ। 34 ਸਾਲਾ ਚੇਲਸੀ ਨੇ ਆਪਣੀ ਪਰੈਗਨੈਂਸੀ ਕਰਕੇ ਐਨਬੀਸੀ ਦੀ ਵਿਸ਼ੇਸ਼ ਸੰਵਾਦਦਾਤਾ ਦੀ 6 ਲੱਖ ਡਾਲਰ ਦੀ ਨੌਕਰੀ ਛੱਡ ਦਿੱਤੀ ਸੀ। ਉਹ ਇਸ ਚੈਨਲ ਨਾਲ 2011 ਤੋਂ ਕੰਮ ਕਰ ਰਹੀ ਸੀ। ਚੇਲਸੀ ਦੇ ਪਤੀ ਮਾਰਕ ਮੇਜਵਿੰਸਕੀ ਇੱਕ ਇਨਵੈਸਟਮੈਂਟ ਬੈਂਕਰ ਹਨ। ਚੇਲਸੀ ਆਪਣੇ ਮਾਤਾ-ਪਿਤਾ ਦੀ ਕਲਿੰਟਨ ਫਾਂਊਡੇਸ਼ਨ ਨਾਲ ਵੀ ਜੁੜੀ ਹੋਈ ਹੈ।