ਫ਼ਲ ਮਨੁੱਖਾਂ ਦੀ ਕੁਦਰਤੀ ਖੁਰਾਕ ਹਨ । ਪ੍ਰਾਚੀਨ ਸਮੈਂ ਤੋਂ ਇਨ੍ਹਾਂ ਦੇ ਗੁਣਾ ਦੀ ਪ੍ਰਸ਼ੰਸ਼ਾ ਕੀਤੀ ਜਾ ਰਹੀ ਹੈ । ਫ਼ਲ ਲੁਕੀਆਂ ਹੋਈਆਂ ਖੁਸ਼ੀਆਂ ਦੇ ਪ੍ਰਤੀਕ ਹਨ । ਫ਼ਲਾਂ ਦਾ ਅੰਮ੍ਰਿਤ ਹਰ ਇਕ ਨੂੰ ਆਪਣੇ ਵਲ ਆਕਰਸ਼ਿਤ ਕਰਦਾ ਹੈ ।
ਫ਼ਲ ਕਾਰਬੋ, ਫੈਟ, ਊਰਾ, ਵਿਟਾਮਿਨਸ, ਮਿਨਰਲਸ, ਰੇਸ਼ੇ, ਅਮੀਨੋ ਐਸਿਡ ਆਦਿ ਨਾਲ ਭਰਪੂਰ ਹੁੰਦੇ ਹਨ । ਫ਼ਲ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਵਿਚ ਵਾਧਾ ਕਰਦੇ ਹਨ ।
ਪ੍ਰੰਤੂ ਫ਼ਲਾਂ ਦੇ ਸੇਵਨ ਕਰਨ ਬਾਰੇ ਕੁਝ ਭਰਮ ਹਨ ਜਿਨ੍ਹਾਂ ਬਾਰੇ ਸਹੀ ਜਾਣਕਾਰੀ ਹੋਣਾ ਅਤਿ ਜਰੂਰੀ ਹੈ । ਜਿਵੇਂ:-
ਫ਼ਲ ਕਿਸੇ ਸਮੇਂ ਵੀ ਖਾਧੇ ਜਾ ਸਕਦੇ ਹਨ ।
ਫ਼ਲ ਹਰ ਸਮੇਂ ਨਹੀਂ ਖਾਧੇ ਜਾ ਸਕਦੇ ਕਿਉਂਕਿ ਫ਼ਲ ਮਿਹਦੇ ਵਿਚ ਲਗਭਗ 25 ਤੋਂ 30 ਮਿੰਟ ਤੱਕ ਰਹਿ ਕੇ ਅੰਤੜੀਆਂ ਵਿਚ ਜਾਣਾ ਚਾਹੁੰਦੇ ਹਨ । ਫ਼ਲਾਂ ਵਿਚ ਹੋਰਨਾ ਭੋਜਨਾਂ ਦੇ ਮੁਕਾਬਲੇ ਹਜ਼ਮ ਕਰਨ ਲਈ ਬਹੁਤ ਘੱਟ ਊਰਜਾ ਖਰਚ ਕਰਨੀ ਪੈਂਦੀ ਹੈ । ਫ਼ਲਾਂ ਵਿਚਲੇ ਪੌਟਿਕ ਅੰਸ਼ਾਂ ਦਾ ਪੂਰਾ ਲਾਭ ਪ੍ਰਾਪਤ ਕਰਨ ਲਈ ਖਾਲੀ ਪੇਟ ਖਾਣੇ ਚਾਹੀਦੇ ਹਨ ।
ਪ੍ਰੰਤੂ ਜਦੋਂ ਫ਼ਲ ਕਿਸੇ ਵੀ ਭੋਜਨ ਨਾਲ ਸੇਵਨ ਕੀਤੇ ਜਾਂਦੇ ਹਨ ਤਾਂ ਪਾਚਨ ਪ੍ਰਣਾਲੀ ਵਿਚ ਵਿਗਾੜ ਆ ਜਾਂਦਾ ਹੈ ਕਿਸੇ ਤਰ੍ਹਾਂ ਦਾ ਵੀ ਖਾਧਾ ਜਾਂਦਾ ਭੋਜਨ ਮਿਹਦੇ ਵਿਚ 3 ਤੋਂ 5 ਘੰਟੇ ਰਹਿੰਦਾ ਹੈ ਅਤੇ ਫ਼ਲਾਂ ਨੂੰ ਅੱਗੇ ਅੰਤੜੀਆਂ ਵਿਚ ਜਾਣ ਤੋਂ ਰੋਕਦਾ ਹੈ ਮਿਹਣੇ ਵਿਚਲਾ ਭੋਜਨ ਸੜ ਕੇ ਬਦਬੂ ਮਾਰਨ ਲੱਗਦਾ ਹੈ ਅਤੇ ਤੇਜ਼ਾਬ ਵਿਚ ਬਦਲ ਜਾਂਦਾ ਹੈ । ਮਿਹਦੇ ਵਿਚਲੇ ਫ਼ਲ ਗੈਸ ਪੈਦਾ ਕਰਦੇ ਹਨ । ਡਕਾਰ ਆਉਣੇ ਸ਼ੁਰੂ ਹੋ ਜਾਂਦੇ ਹਨ, ਪੇਟ ਦਰਦ ਵੀ ਸ਼ੁਰੂ ਹੋ ਸਕਦਾ ਹੈ ।
ਪਾਚਨ ਪ੍ਰਣਾਲੀ ਦੇ ਬਚਾਓ ਲਈ ਕਦੇ ਵੀ ਫਲ ਕਿਸੇ ਭੋਜਨ ਨਾਲ ਨਹੀਂ ਖਾਣੇ ਚਾਹੀਦੇ । ਫ਼ਲ ਭੋਜਨ ਖਾਣ ਤੋਂ ਲਗਭਗ 30 ਮਿੰਟ ਪਹਿਲਾਂ ਜਾਂ 3 ਕੁ ਘੰਟੇ ਭੋਜਨ ਖਾਣ ਤੋਂ ਬਾਅਦ ਹੀ ਸੇਵਨ ਕਰਨ ਵਿਚ ਸਮਝਦਾਰੀ ਹੈ ।
ਫ਼ਲ ਕਿੰਨੀ ਵੀ ਮਾਤਰਾ ਵਿਚ ਖਾਧੇ ਜਾ ਸਕਦੇ ਹਨ
ਕਿਸੇ ਵੀ ਵਸਤੂ ਦੀ ਬਹੁਤਾਤ ਮਾੜੀ ਹੁੰਦੀ ਹੈ । ਇਹ ਸ਼ਰਤ ਫ਼ਲਾਂ ਦੇ ਸੇਵਨ ਉ¤ਤੇ ਵੀ ਲਾਗੂ ਹੁੰਦੀ ਹੈ । ਲਗਭਗ ਸਾਰੇ ਫ਼ਲਾਂ ਵਿਚ ਕੁਦਰਤੀ ਖੰਡ ਅਰਥਾਤ ਫਰੁਕਟੋਸ ਹੁੰਦਾ ਹੈ । ਜਦੋਂ ਵੀ ਕਿਸੇ ਤਰ੍ਹਾਂ ਦਾ ਮਿੱਠਾ ਭੋਜਨ ਖਾਧਾ ਜਾਂਦਾ ਹੈ ਤਾਂ ਸਰੀਰ ਵਿਚ ਇਨਸੁਲਿਨ ਨਾਮ ਦਾ ਹਾਰਮੋਨ ਦਾ ਰਿਸਾਵ ਹੁੰਦਾ ਹੈ ਅਤੇ ਦਿਮਾਗ ਨੂੰ ਪੇਟ ਭਰ ਜਾਣ ਦਾ ਸੰਦੇਸ਼ ਭੇਜਦਾ ਹੈ ਪ੍ਰੰਤੂ ਫਰੁਕਟੋਸ ਲੀਵਰ ਰਾਹੀਂ ਹਜ਼ਮ ਹੁੰਦਾ ਹੈ ਅਤੇ ਇਨਸੁਲਿਨ ਨੂੰ ਸੰਦੇਸ਼ ਭੇਜਦ ਨਹੀਂ ਦਿੰਦਾ, ਸਿੱਟੇ ਵੱਜੋਂ ਵਾਧੂ ਫਲ ਖਾਧੇ ਜਾ ਸਕਦੇ ਹਨ । ਵੱਧ ਮਾਤਰਾ ਵਿਚ ਖਾਧੇ ਫ਼ਲ ਪਾਚਨ ਪ੍ਰਣਾਲੀ ਵਿਚ ਵਿਗਾੜ ਆ ਸਕਦਾ ਹੈ ਭਾਰ ਵੱਧਦਾ ਹੈ । ਟਰਾਦੀਗਲਿਸਰਾਈਡ ਵੱਧਦਾ ਹੈ ਕਈ ਫ਼ਲਾਂ ਵਿਚ ਧਾਤੂ ਪੋਟਾਸ਼ੀਅਮ ਦੀ ਵੱਧ ਮਾਤਰਾ ਹੁੰਦੀ ਹੈ ਜੋ ਸਰੀਰ ਵਿਚ ਸੋਡੀਅਮ/ਪੋਟਾਸ਼ੀਅਮ ਦੇ ਸੰਤੁਲਨ ਨੂੰ ਵਿਗਾੜਦੀ ਹੈ । ਪੋਟਾਸ਼ੀਅਮ ਦੀ ਵੱਧ ਮਾਤਰਾ ਗੁਰਦਿਆਂ ਦਾ ਨੁਕਸਾਨ ਵੀ ਕਰਦਾ ਹੈ । ਵੱਧ ਭਾਰ ਵਾਲਿਆਂ, ਵੱਧ ਕਲੈਸਟਰੋਲ ਵਾਲਿਆਂ ਅਤੇ ਸ਼ੂਗਰ ਵਾਲੇ ਰੋਗੀਆਂ ਨੂੰ ਫ਼ਲ ਧਿਆਨ ਵਿਚ ਰੱਖ ਖਾਣੇ ਚਾਹੀਦੇ ਹਨ ।
ਮਾਹਿਰਾਂ ਅਨੁਸਾਰ ਇਕ ਵਿਅਕਤੀ ਹਰ ਰੋਜ਼ 30 ਤੋਂ 40 ਗ੍ਰਾਮ ਫਰੁਕਟੋਸ ਖਾ ਸਕਦਾ ਹੈ ।
ਕੁਝ ਵਖੋ-ਵੱਖ ਫ਼ਲਾਂ ਵਿਚ ਫਰੁਕਟੋਸ ਦੀ ਮਾਤਰਾ ਇਸ ਪ੍ਰਕਾਰ ਹੈ :
ਫ਼ਲ ਫਰੁਕਟੋਸ ਫ਼ਲ ਫਰੁਕਟੋਸ
1. ਇਕ ਕੇਲਾ 7.1 ਗ੍ਰਾਮ 6. ਇਕ ਨਾਸ਼ਪਾਤੀ 11.8 ਗ੍ਰਾਮ
2. ਇਕ ਸੰਗਤਰਾ 6.1 ਗ੍ਰਾਮ 7. ਇਕ ਅਮਰੂਦ 1.5 ਗ੍ਰਾਮ
3. ਇਕ ਸੇਬ 9.5 ਗ੍ਰਾਮ 8. ਦਸ ਚੈਰੀਆਂ 38.0 ਗ੍ਰਾਮ
4. ਇਕ ਅੰਬ 32.0 ਗ੍ਰਾਮ 9. ਅੱਧਾ ਪਪੀਤਾ 6.3 ਗ੍ਰਾਮ
5. ਇਕ ਆੜੂ 5.9 ਗ੍ਰਾਮ 10. ਪਾਈਨ ਐਪਲ ਇਕ ਸਲਾਈਸ 4.0 ਗ੍ਰਾਮ
ਫ਼ਲਾਂ ਦਾ ਜੂਸ ਜ਼ਿਆਦਾ ਗੁਣਕਾਰੀ ਹੈ
ਤਾਜੇ ਫ਼ਲਾਂ ਦਾ, ਫ਼ਲਾਂ ਦੇ ਜੂਸ ਨਾਲ ਕੋਈ ਮੁਕਾਬਲਾ ਨਹੀਂ ਹੋ ਸਕਦਾ । ਸੰਭਵ ਹੇ ਕਿ ਫ਼ਲਾਂ ਦੇ ਜੂਸ ਵਿਚ ਪੌਸ਼ਟਿਕ ਅੰਸ ਜ਼ਿਆਦਾ ਹੋਣ ਪ੍ਰੰਤੂ ਫਰੂਟ ਜੂਸ ਮਿੱਠੀਆਂ ਪੀਣੀਆਂ ਵਰਗਾ ਹੀ ਹੁੰਦਾ ਹੈ । ਸਾਫ ਫਰੂਟ ਜੂਸ ਵਿਚ ਫਾਈਬਰ ਨਹੀਂ ਹੁੰਦਾ ਅਤੇ ਜੂਸ ਖੰਡ ਨਾਲ ਭਰੇ ਹੁੰਦੇ ਹਨ । ਆਮ ਤੌਰ ਤੇ 240 ਮਿ.ਲੀ. ਫਰੂਟ ਜੂਸ ਵਿਚ ਘੱਟੋ-ਘੱਟ 5, 6 ਚਮਚੇ ਖੰਡ ਹੁੰਦੀ ਹੈ । ਜੂਸ ਵਿਚਲੀ ਖੰਡ ਦੰਦਾਂ ਉਤੇ ਮਾਰੂ ਅਸਰ ਕਰਦੀ ਹੈ ।