ਅੰਮ੍ਰਿਤਸਰ – ਮਹਿੰਦਰਾ ਕੰਪਨੀ ਵੱਲੋਂ ਸ੍ਰੀ ਜੈ ਸ਼ਰਮਾ, ਸ੍ਰੀ ਕੌਸ਼ਲ ਗਲਹੋਤਰਾ, ਸ.ਜਰਨੈਲ ਸਿੰਘ, ਸ.ਜਗਪਾਲ ਸਿੰਘ ਤੇ ਸ.ਸੰਦੀਪ ਸਿੰਘ ਨੇ ਮਹਿੰਦਰਾ ਗਸਟੋ ਸਕੂਟੀ ਦਾ ਨਵਾਂ ਮਾਡਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਟ ਕੀਤਾ।ਕੰਪਨੀ ਵੱਲੋਂ ਜੈ ਸ਼ਰਮਾ ਨੇ ਕਿਹਾ ਕਿ ਮਹਿੰਦਰਾ ਕੰਪਨੀ ਤੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਅਪਾਰ ਕ੍ਰਿਪਾ ਹੈ।ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਨਵਾਂ ਮਾਡਲ ਕੰਪਨੀ ਵੱਲੋਂ ਬਜ਼ਾਰ ਵਿੱਚ ਉਤਰਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਮਾਡਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ੁਕਰਾਨੇ ਵਜੋਂ ਭੇਟ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਮਹਿੰਦਰਾ ਗਸਟੋ ਦਾ ਇੰਜਣ ੧੧੦ ਸੀ ਸੀ ਹੈ ਅਤੇ ਇਹ ਆਟੋ ਗੇਅਰ ਹੋਣ ਦੇ ਨਾਲ-ਨਾਲ ਭਾਰਤ ਦਾ ਪਹਿਲਾ ਅਜਿਹਾ ਮਾਡਲ ਹੈ ਜਿਸ ਵਿੱਚ ਸੀਟ ਦੀ ਉਚਾਈ ਨੂੰ ਵਧਾਇਆ-ਘਟਾਇਆ ਜਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਇਸ ਨਵੇਂ ਮਾਡਲ ਵਿੱਚ ਆਸਾਨ ਸਟੋਰਜ ਦੀ ਸੁਵਿਧਾ ਹੋਣ ਦੇ ਨਾਲ ੧੨ ਇੰਚ ਦੇ ਟਿਊਬ ਲੈਸ ਟਾਇਰ ਵੀ ਹਨ।ਇਸ ਦੀ ਕੀਮਤ ੪੩ ਹਜ਼ਾਰ ਰੁਪਏ ਰੱਖੀ ਗਈ ਹੈ।
ਇਸ ਮੌਕੇ ਮਹਿੰਦਰਾ ਕੰਪਨੀ ਵੱਲੋਂ ਆਏ ਅਧਿਕਾਰੀਆਂ ਨੂੰ ਸ. ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ, ਸ. ਬਾਵਾ ਸਿੰਘ ਗੁਮਾਨਪੁਰਾ ਤੇ ਸ. ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਸ਼੍ਰੋਮਣੀ ਕਮੇਟੀ, ਸ.ਮਨਜੀਤ ਸਿੰਘ ਸਕੱਤਰ, ਸ. ਬਲਵਿੰਦਰ ਸਿੰਘ ਜੌੜਾ, ਸ. ਕੇਵਲ ਸਿੰਘ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ, ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਸਕੱਤਰ ਸਿੰਘ ਮੀਤ ਸਕੱਤਰ, ਸ. ਹਰਮਿੰਦਰ ਸਿੰਘ ਮੂਧਲ ਸੁਪ੍ਰਿੰਟੈਂਡੈਂਟ, ਸ. ਮਲਕੀਤ ਸਿੰਘ ਬਹਿੜਵਾਲ ਤੇ ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ. ਮਨਜਿੰਦਰ ਸਿੰਘ ਮੰਡ, ਸ. ਸੁਲੱਖਣ ਸਿੰਘ ਭੰਗਾਲੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।