ਲਖਨਊ- ਭਾਜਪਾ ਦਾ ਸੰਸਦ ਅਤੇ ਮੇਨਕਾ ਦਾ ਪੁੱਤਰ ਵਰੁਣ ਪਹਿਲਾਂ ਹੀ ਪੁਠੇਸਿੱਧੇ ਬਿਆਨ ਦੇਣ ਕਰਕੇ ਵਿਵਾਦਾਂ ਵਿਚ ਘਿਰਿਆ ਹੋਇਆ ਹੈ। ਹੁਣ ਮੀਡੀਆ ਵਾਲਿਆਂ ਨੇ ਉਸ ਉਤੇ ਕੁਟਮਾਰ ਕਰਨ ਦਾ ਅਰੋਪ ਲਗਾਇਆ ਹੈ।
ਉਤਰਪ੍ਰਦੇਸ ਦੇ ਪੱਤਰਕਾਰਾਂ ਦੇ ਇਕ ਗਰੁੱਪ ਨੇ ਵਰੁਣ ਦੇ ਖਿਲਾਫ ਬੁਰਾ ਵਿਹਾਰ ਕਰਨ ਦੀ ਸਿ਼ਕਾਇਤ ਕਰਦੇ ਹੋਏ ਪੀਲੀਭੀਤ ਪ੍ਰਸ਼ਾਸਨ ਤੋਂ ਉਸਦੇ ਪ੍ਰੋਗਰਾਮਾਂ ਦੀ ਕਵਰੇਜ਼ ਦੌਰਾਨ ਸੁਰੱਖਿਆ ਮੁਹਈਆ ਕਰਵਾਏ ਜਾਣ ਦੀ ਮੰਗ ਕੀਤੀ ਹੈ ਵੱਖ-ਵੱਖ ਮੀਡੀਆ ਗਰੁੱਪਾਂ ਨਾਲ ਜੁੜੇ 30 ਪੱਤਰਕਾਰਾਂ ਨੇ ਜਿਲ੍ਹਾ ਅਧਿਕਾਰੀ ਨੂੰ ਵਿਗਿਆਪਨ ਸੌਂਪਿਆ ਹੈ। ਪੀਲੀਭੀਤ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਮੋਹਨਕੁਮਾਰ ਨੇ ਕਿਹਾ ਹੈ ਕਿ ਅਸਾਂ ਜਿਲ੍ਹਾ ਪ੍ਰਸ਼ਾਸਨ ਤੋਂ ਸੁਰੱਖਿਆ ਮੰਗੀ ਹੈ। ਪੱਤਰਕਾਰਾਂ ਦਾ ਕਹਿਣਾ ਹੈ ਕਿ ਉਨ੍ਹਾ ਨੇ ਲੋਕ ਸਭਾ ਦੀਆਂ ਚੋਣਾਂ ਵਿਚ ਭਾਜਪਾ ਦੇ ਖਰਾਬ ਪ੍ਰਦਰਸ਼ਨ ਬਾਰੇ ਵਰੁਣ ਦੀ ਪ੍ਰਤੀਕਿਰਿਆ ਜਾਨਣ ਲਈ ਉਸ ਨਾਲ ਸੰਪਰਕ ਕੀਤਾ ਤਾਂ ਵਰੁਣ ਨੇ ਸਾਡੇ ਨਾਲ ਬਦਤਮੀਜ਼ੀ ਕੀਤੀ। ਕੁਮਾਰ ਅਨੁਸਾਰ ਇਸ ਤੇ ਵਰੁਣ ਨਰਾਜ਼ ਹੋ ਗਏ ਅਤੇ ਉਨ੍ਹਾਂ ਨੇ ਆਪਣੇ ਸੁਰੱਖਿਆ ਕਰਮਚਾਰੀਆਂ ਨਾਲ ਮਿਲਕੇ ਕੁਝ ਟੀਵੀ ਚੈਨਲਾਂ ਦੇ ਪੱਤਰਕਾਰਾਂ ਤੇ ਹਮਲਾ ਵੀ ਕੀਤਾ। ਕੁਝ ਪੱਤਰਕਾਰਾਂ ਦੇ ਕੈਮਰੇ ਤੋੜ ਦਿਤੇ। ਜਿਲ੍ਹਾ ਅਧਿਕਾਰੀ ਦਾ ਕਹਿਣਾ ਹੈ ਕਿ ਅਜੇ ਤਕ ਉਨ੍ਹਾਂ ਨੂੰ ਕੋਈ ਵਿਗਿਆਪਨ ਨਹੀਂ ਮਿਲਿਆ। ਮੀਡੀਆ ਵਿਚ ਹੀ ਇਹ ਖਬਰ ਚਲ ਰਹੀ ਹੈ ਕਿ ਵਰੁਣ ਨੇ ਪੱਤਰਕਾਰਾਂ ਨਾਲ ਬਦਸਲੂਕੀ ਕੀਤੀ ਹੈ। ਵਿਗਿਆਪਨ ਮਿਲਣ ਤੋਂ ਬਾਅਦ ਹੀ ਕੋਈ ਕਦਮ ਉਠਾਇਆ ਜਾਵੇਗਾ।