ਪੁਣੇ- ਬੀਜੇਪੀ ਦੇ ਸਾਬਕਾ ਪ੍ਰਧਾਨ ਅਤੇ ਕੇਂਦਰੀ ਮੰਤਰੀ ਨਿਤਿਨ ਗੜਕਰੀ ਤੇ ਸੋਮਵਾਰ ਨੂੰ ਇੱਕ ਵਿਅਕਤੀ ਨੇ ਉਸ ਸਮੇਂ ਜੁੱਤੇ ਨਾਲ ਹਮਲਾ ਕਰ ਦਿੱਤਾ ਜਦੋਂ ਉਹ ਉਥੇ ਇੱਕ ਚੋਣ ਸੱਭਾ ਨੂੰ ਸੰਬੋਧਨ ਕਰਨ ਜਾ ਰਹੇ ਸਨ। ਅਜੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਕਿ ਜੁੱਤੀ ਮਾਰਨ ਵਾਲਾ ਵਿਅਕਤੀ ਗੜਕਰੀ ਨਾਲ ਕਿਸ ਗੱਲ ਤੋਂ ਨਰਾਜ਼ ਹੈ।
ਨਿਤਿਨ ਗੜਕਰੀ ਜਦੋਂ ਇੱਕ ਚੋਣ ਜਲਸੇ ਨੂੰ ਸੰਬੋਧਨ ਕਰਨ ਆ ਹੀ ਰਹੇ ਸਨ ਤਾਂ ਭੀੜ ਵਿੱਚ ਸ਼ਾਮਿਲ ਇੱਕ ਵਿਅਕਤੀ ਨੇ ਪਿੱਛੇ ਤੋਂ ਆ ਕੇ ਆਪਣਾ ਜੁੱਤਾ ਚਲਾ ਦਿੱਤਾ। ਕੁਝ ਵੇਖਣ ਵਾਲਿਆਂ ਦਾ ਕਹਿਣਾ ਹੈ ਕਿ ਜੁੱਤਾ ਗੜਕਰੀ ਦੇ ਮੂੰਹ ਤੇ ਵੱਜਿਆ। ਬੀਜੇਪੀ ਵਰਕਰਾਂ ਨੇ ਪਹਿਲਾਂ ਤਾਂ ਆਪ ਉਸ ਹਮਲਾਵਰ ਨੂੰ ਕੁਟਾਪਾ ਚਾੜ੍ਹਿਆ ਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ।
ਕੇਂਦਰੀ ਮੰਤਰੀ ਗੜਕਰੀ ਨੇ ਲਾਤੂਰ ਵਿੱਚ ਇੱਕ ਚੋਣ ਜਲਸੇ ਦੌਰਾਨ ਉਥੇ ਮੌਜੂਦ ਲੋਕਾਂ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਜਿੱਥੋਂ ਵੀ ਜੋ ਵੀ ਮਿਲੇ,ਉਹ ਸੱਭ ਬਟੋਰ ਲੈਣ। ਉਨ੍ਹਾਂ ਨੇ ਇਹ ਵੀ ਕਿਹਾ ਸੀ, ‘ ਲਕਸ਼ਮੀ ਨੂੰ ਨਹੀਂ ਬੋਲਣਾ ਨਹੀਂ,ਪਰ ਵੋਟ ਬੀਜੇਪੀ ਨੂਮ ਦੇਣਾ ਭੁੱਲਣਾ ਨਹੀਂ। ਗਰੀਬਾਂ ਨੂੰ ਹਰਾਮ ਦੀ ਕਮਾਈ ਵਿੱਚੋਂ ਹਿੱਸਾ ਚੋਣਾਂ ਦੌਰਾਨ ਹੀ ਮਿਲਦਾ ਹੈ, ਇਸ ਲਈ ਇਸ ਨੂੰ ਇਨਕਾਰ ਨਹੀਂ ਕਰਨਾ ਚਾਹੀਦਾ।’
ਚੋਣ ਕਮਿਸ਼ਨ ਨੇ ਗੜਕਰੀ ਦੇ ਮਹਾਂਰਾਸ਼ਟਰ ਦੇ ਲਾਤੂਰ ਵਿੱਚ ਇੱਕ ਚੋਣ ਸੱਭਾ ਦੌਰਾਨ ਦਿੱਤੇ ਗਏ ਇਸ ਬਿਆਨ ਤੇ ਉਨ੍ਹਾਂ ਨੂੰ ਕਾਰਣ ਦੱਸੋ ਨੋਟਿਸ ਵੀ ਜਾਰੀ ਕੀਤਾ ਹੈ।