ਨਵੀਂ ਦਿੱਲੀ : ਇੰਡੀਅਨ ਨੈਸ਼ਨਲ ਲੋਕਦਲ ਅਤੇ ਸ੍ਰੋਮਣੀ ਅਕਾਲੀ ਦਲ ਦੇ ਬੜਖਲ (ਫਰੀਦਾਬਾਦ) ਹਲਕੇ ਤੋਂ ਸਾਂਝੇ ਉਮੀਦਵਾਰ ਚੰਦਰ ਭਾਟੀਆ ਦੇ ਹੱਕ ‘ਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਜੱਸਾ ਵੱਲੋਂ ਭਰਵੀਂ ਚੋਣ ਮੀਟਿੰਗ ਵਾਰਡ ਨੰ. 5 ਵਿਖੇ ਅਕਾਲੀ ਆਗੂ ਸੁਖਵੰਤ ਸਿੰਘ ਬਿੱਲਾ ਦੇ ਗ੍ਰਹਿ ਨੇੜੇ ਕਰਵਾਈ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜੱਸਾ ਨੇ ਜਿੱਥੇ ਚੰਦਰ ਭਾਟੀਆਂ ਦੀ ਜਿੱਤ ਦਾ ਦਾਅਵਾ ਕੀਤਾ ਉਥੇ ਹੀ ਹਰਿਯਾਣਾ ‘ਚ ਗੱਠਜੋੜ ਵੱਲੋਂ 60 ਸੀਟਾਂ ਤੇ ਜਿੱਤ ਪ੍ਰਾਪਤ ਕਰਣ ਦੀ ਵੀ ਆਸ ਜਤਾਈ।
ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਇਸ਼ਤਿਹਾਰਾਂ ਦੇ ਝੂਠੇ ਆਂਕੜਿਆਂ ਦੇ ਅਧਾਰ ਤੇ ਵੋਟਰਾਂ ਦੇ ਨਾਂ ਭਰਮਣ ਦੀ ਗੱਲ ਕਰਦੇ ਹੋਏ ਜੱਸਾ ਨੇ ਸੂਬੇ ‘ਚ ਚੋਟਾਲਾ ਸਰਕਾਰ ਆਉਣ ਤੇ ਸਮੁੂੱਚੇ ਹਰਿਆਣਾ ਦਾ ਬਿਨਾ ਕਿਸੇ ਵਿਤਕਰੇ ਵਿਕਾਸ ਕਰਨ ਦਾ ਵੀ ਭਰੋਸਾ ਜਤਾਇਆ। ਇਸ ਮੀਟਿੰਗ ‘ਚ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਵਤਾਰ ਸਿੰਘ ਹਿੱਤ ਅਤੇ ਕੌਮੀ ਜਥੇਬੰਦਕ ਸਕੱਤਰ ਕੁਲਦੀਪ ਸਿੰਘ ਭੋਗਲ ਨੇ ਲੋਕਾਂ ਨੂੰ ਚਸ਼ਮੇ ਦੇ ਨਿਸ਼ਾਨ ਤੇ ਮੋਹਰ ਲਗਾਉਂਦੇ ਹੋਏ ਇਨੈਲੋ-ਅਕਾਲੀ ਦਲ ਸਰਕਾਰ ਨੂੰ ਲਿਆਉਣ ਦਾ ਸੱਦਾ ਦਿੱਤਾ। ਇਸ ਮੌਕੇ ਫਰੀਦਾਬਾਦ ਤੋਂ ਅਕਾਲੀ ਕਾਰਕੂੰਨ ਸਤਨਾਮ ਸਿੰਘ ਮੰਗਲ, ਜਗਦੀਸ਼ ਸਿੰਘ, ਰਾਮ ਸਿੰਘ ਸਣੇ ਸੈਂਕੜੇ ਲੋਕ ਮੌਜੂਦ ਸਨ।
ਫਰੀਦਾਬਾਦ ਵਿਖੇ ਅਕਾਲੀ ਆਗੂਆਂ ਨੇ ਇਨੈਲੋ ਉਮੀਦਵਾਰ ਦੇ ਹੱਕ ‘ਚ ਕਰਵਾਈ ਭਰਵੀਂ ਮੀਟਿੰਗ
This entry was posted in ਭਾਰਤ.