ਲੁਧਿਆਣਾ : ਯੁਗ ਕਵੀ ਪ੍ਰੋ. ਮੋਹਨ ਸਿੰਘ ਦੀ ਯਾਦ ਵਿਚ ਲੱਗਣ ਵਾਲੇ 36ਵੇਂ ਪ੍ਰੋ. ਮੋਹਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਮੇਲੇ ਦਾ ਉਦਘਾਟਨ ਸਵੇਰੇ 10 ਵਜੇ ਪੰਜਾਬ ਦੇ ਮੁੱਖ ਸੂਚਨਾ ਕਮਿਸ਼ਨਰ ਸ. ਸਰਵਣ ਸਿੰਘ ਚੰਨੀ ਆਈ.ਏ.ਐ¤ਸ. (ਰਿਟਾ.) ਫਿਰੋਜ਼ਪੁਰ ਰੋਡ ਸਥਿਤ ਆਰਤੀ ਸਿਨੇਮਾ ਨੇੜੇ ਉਹ ਪ੍ਰੋ. ਮੋਹਨ ਸਿੰਘ ਚੌਂਕ ਵਿਚ ਪ੍ਰੋਫ਼ੈਸਰ ਸਾਹਿਬ ਦੇ ਨਵੇਂ ਸਥਾਪਤ ਕੀਤੇ ਬੁੱਤ ਦਾ ਉਦਘਾਟਨ ਕਰਕੇ ਕਰਨਗੇ। ਇਸ ਮੌਕੇ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫ਼ਾਊਂਡੇਸ਼ਨ ਦੇ ਬਾਨੀ ਚੇਅਰਮੈਨ ਸ. ਜਗਦੇਵ ਸਿੰਘ ਜੱਸੋਵਾਲ ਅਤੇ ਮੈਂਬਰ ਪਾਰਲੀਮੈਂਟ ਸ. ਰਵਨੀਤ ਸਿੰਘ ਬਿੱਟੂ ਵੀ ਹਾਜ਼ਰ ਹੋਣਗੇ। ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਵਲੋਂ ਉ¤ਤਰ-ਪੂਰਬੀ ਰਾਜਾਂ ਦੇ ਸੱਤ ਲੋਕ ਨਾਚ ਵੀ ਇਸ ਮੇਲੇ ’ਚ ਸ਼ਾਮਲ ਹੋਣਗੇ। ਕਾਫ਼ਲੇ ਦੀ ਸ਼ਕਲ ਵਿਚ ਮੇਲਾ ਪ੍ਰਬੰਧਕ ਪੰਜਾਬੀ ਭਵਨ ਲੁਧਿਆਣਾ ਪੁੱਜਣਗੇ ਜਿੱਥੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪ੍ਰੋ. ਮੋਹਨ ਸਿੰਘ ਕਾਵਿ ਦੀ ਸਮਕਾਲ ’ਚ ਪ੍ਰਸੰਗਕਿਤਾ ਬਾਰੇ ਸੈਮੀਨਾਰ ਅਤੇ ਕਵੀ ਦਰਬਾਰ ਕਰਵਾਇਆ ਜਾਵੇਗਾ। ਸੈਮੀਨਾਰ ਦਾ ਉਦਘਾਟਨ ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਕਰਨਗੇ। ਇਸ ਸੈਮੀਨਾਰ ’ਚ ਉ¤ਘੇ ਵਿਦਵਾਨ ਡਾ. ਜਸਵਿੰਦਰ ਸਿੰਘ ਸੈਣੀ (ਪੰਜਾਬੀ ਯੂਨੀਵਰਸਿਟੀ, ਪਟਿਆਲਾ), ਡਾ. ਹਰਵਿੰਦਰ ਸਿੰਘ ਸਿਰਸਾ, ਸ. ਸੁਵਰਨ ਸਿੰਘ ਵਿਰਕ ਅਤੇ ਡਾ. ਸੈਮੂਅਲ ਗਿੱਲ (ਮੁਖੀ, ਪੰਜਾਬੀ ਵਿਭਾਗ, ਬੇਰਿੰਗ ਯੂਨੀਅਨ ਕਰਿਸ਼ਨ ਕਾਲਜ, ਬਟਾਲਾ) ਖੋਜ-ਪੱਤਰ ਪੜ੍ਹਨਗੇ। ਸੈਮੀਨਾਰ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਐ¤ਸ.ਪੀ. ਸਿੰਘ ਕਰਨਗੇ।
ਇਹ ਜਾਣਕਾਰੀ ਦਿੰਦਿਆਂ ਪ੍ਰੋ. ਮੋਹਨ ਸਿੰਘ ਫ਼ਾਊਡੇਂਸ਼ਨ ਦੇ ਪ੍ਰਧਾਨ ਸ. ਪਰਗਟ ਸਿੰਘ ਗਰੇਵਾਲ, ਸਕੱਤਰ ਜਨਰਲ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਅਕਾਡਮੀ ਵੱਲੋਂ ਪ੍ਰੋਫ਼ੈਸਰ ਮੋਹਨ ਸਿੰਘ ਯਾਦਗਾਰੀ ਕਵੀ ਦਰਬਾਰ ਵੀ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਸਿਰਕੱਢ ਪੰਜਾਬੀ ਕਵੀ ਡਾ. ਸੁਰਜੀਤ ਪਾਤਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਇਸ ਕਵੀ ਦਰਬਾਰ ਵਿਚ ਪ੍ਰਮਿੰਦਰਜੀਤ, ਸੁਖਵਿੰਦਰ ਅੰਮ੍ਰਿਤ, ਜਸਵਿੰਦਰ ਰੋਪੜ, ਸਵਰਨਜੀਤ ਸਵੀ, ਜਸਵੰਤ ਜ਼ਫ਼ਰ, ਦਰਸ਼ਨ ਬੁੱਟਰ, ਕਵਿੰਦਰ ਚਾਂਦ, ਸੁਰਜੀਤ ਜੱਜ, ਮਨਜੀਤ ਇੰਦਰਾ, ਡਾ. ਗੁਰਮਿੰਦਰ ਕੌਰ ਸਿੱਧੂ, ਗੁਰਚਰਨ ਕੌਰ ਕੋਚਰ, ਸੀ. ਮਾਰਕੰਡਾ, ਡਾ. ਰਵਿੰਦਰ ਸਿੰਘ ਬਟਾਲਾ, ਰਵਿੰਦਰ ਰਵੀ, ਤਰਸੇਮ ਨੂਰ, ਨੂਰ ਮੁਹੰਮਦ ਨੂਰ, ਮਨਜਿੰਦਰ ਧਨੋਆ, ਹਰਦਿਆਲ ਸਿੰਘ ਪਰਵਾਨਾ, ਬੂਟਾ ਸਿੰਘ ਚੌਹਾਨ, ਸਰਦਾਰ ਪੰਛੀ ਅਤੇ ਹਰਬੰਸ ਮਾਲਵਾ ਸ਼ਾਮਲ ਹੋਣਗੇ। ਪੰਜਾਬ ਦੇ ਅਨੁਸੂਚਿਤਜਾਤੀ ਭਲਾਈ ਕਮਿਸ਼ਨ ਦੇ ਚੇਅਰਮੈਨ ਸ੍ਰੀ ਰਜੇਸ਼ ਬਾਘਾ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਣਗੇ। ਕਵੀ ਦਰਬਾਰ ਦੇ ਕਨਵੀਨਰ ਤ੍ਰੈਲੋਚਨ ਲੋਚੀ ਹਨ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਕੁਲਦੀਪ ਸਿੰਘ ਅਗਨੀਹੋਤਰੀ ਵੀ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਸੁਰਜੀਤ ਸਿੰਘ ਪਟਿਆਲਾ ਅਤੇ ਜਨਰਲ ਸਕੱਤਰ ਡਾ. ਅਨੂਪ ਸਿੰਘ ਬਟਾਲਾ ਨੇ ਸਮੂਹ ਪੰਜਾਬੀ ਲਿਖਾਰੀਆਂ ਪਾਠਕਾਂ ਅਤੇ ਸਾਹਿਤ ਸਨੇਹੀਆਂ ਨੂੰ ਅਪੀਲ ਕੀਤੀ ਹੈ ਕਿ ਉਹ 18 ਅਕਤੂਬਰ ਨੂੰ ਪੰਜਾਬੀ ਭਵਨ ਵਿਖੇ ਪੁੱਜਣ।
ਸ. ਪਰਗਟ ਸਿੰਘ ਗਰੇਵਾਲ ਅਤੇ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦਸਿਆ ਕਿ 19 ਅਕਤੂਬਰ ਸਵੇਰੇ 10 ਵਜੇ ਬਾਲ ਗਾਇਕੀ ਦਰਬਾਰ ਪ੍ਰੋ. ਮੋਹਨ ਸਿੰਘ ਰਚਨਾ ਗਾਇਲ ਮੁਕਾਬਲੇ, ਉ¤ਤਰੀ ਖੇਤਰ ਦੇ ਰਾਜਾਂ ਦੇ ਲੋਕ ਨਾਚ (ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੀ ਪੇਸ਼ਕਸ਼) ਢਾਡੀ ਤੇ ਕਵੀਸ਼ਰੀ ਦਰਬਾਰ ਕਰਵਾਇਆ ਜਾਵੇਗਾ। ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਡਾਇਰੈਕਟਰ ਡਾ. ਰਜਿੰਦਰ ਸਿੰਘ ਗਿੱਲ ਸਵੇਰ ਦੇ ਸੈਸ਼ਨ ਦੀ ਪ੍ਰਧਾਨਗੀ ਕਰਨਗੇ। ਸੂਫ਼ੀ ਕਲਾਮ ਦੀ ਪੇਸ਼ਕਾਰੀ ਸ੍ਰੀ ਯਾਕੂਸ ਖ਼ਾਨ (ਅੰਮ੍ਰਿਤਸਰ) ਕਰਨਗੇ ਜਦਕਿ ਉ¤ਘੇ ਨਾਟਕਕਾਰ ਸ੍ਰੀ ਕੇਵਲ ਧਾਲੀਵਾਲ ਵਲੋਂ ‘ਮੇਰਾ ਰੰਗ ਦੇ ਬਸੰਤੀ ਚੋਲਾ’ ਨਾਟਕ ਪੇਸ਼ ਕੀਤਾ ਜਾਵੇਗਾ। 20 ਅਕਤੂਬਰ ਸਵੇਰੇ 10 ਵਜੇ ਪੰਜਾਬੀ ਲੋਕ ਨਾਚ, ਲੋਕ ਕਲਾਵਾਂ ਦੀ ਪੇਸ਼ਕਾਰੀ, ਸਭਿਆਚਾਰਕ ਤੇ ਉਸਾਰੂ ਲੋਕ-ਗਾਇਕੀ ਦਾ ਖੁੱਲ੍ਹਾ ਅਖਾੜਾ ਅਤੇ 12 ਸਿਰਕੱਢ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ। ਸਨਮਾਨਿਤ ਸ਼ਖ਼ਸੀਅਤਾਂ ਵਿਚ ਡਾ. ਸ. ਨ. ਸੇਵਕ, ਪ੍ਰੋ. ਕਰਤਾਰ ਸਿੰਘ ਗੁਰਮਤਿ ਸੰਗੀਤ ਮਾਰਤੰਡ, ਬਚਨ ਸਿੰਘ ਸਰਲ ਕਲਕੱਤਾ, ਲਖਵਿੰਦਰ ਵਡਾਲੀ ਸੁਰ ਸ਼ਹਿਜ਼ਾਦਾ, ਸ੍ਰੀ ਐ¤ਚ.ਸੀ. ਅਰੋੜਾ ਐਡਵੋਕੇਟ (ਲੋਕ ਸੇਵਾ) ਸ. ਰਜਿੰਦਰ ਸਿੰਘ ਆਈ.ਪੀ.ਐ¤ਸ., ਆਗਿਆਪਾਲ ਸਿੰਘ ਰੰਧਾਵਾ (ਦੂਰਦਰਸ਼ਨ), ਪ੍ਰੋ. ਸਰੂਪ ਸਿੰਘ ਸਰੂਪ, ਅਗਾਂਹਵਧੂ ਕਿਸਾਨ ਸ. ਦੇਵਿੰਦਰ ਸਿੰਘ ਮੁਸ਼ਕਾਬਾਦ, ਅੰਤਰਰਾਸ਼ਟਰੀ ਖਿਡਾਰਨ ਨਵਜੀਤ ਕੌਰ ਢਿੱਲੋਂ, ਗੀਤਕਾਰ ਬਚਨ ਬੇਦਿਲ ਅਤੇ ਲੋਕ ਗਾਇਕ ਪ੍ਰੀਤ ਹਰਪਾਲ ਸ਼ਾਮਲ ਕੀਤੇ ਗਏ ਹਨ। ਸ. ਜਗਦੇਵ ਸਿੰਘ ਜੱਸੋਵਾਲ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਹੇ ਕਿ ਉਹ ਤਿੰਨੇ ਦਿਨ ਹੁਮ ਹੁਮਾ ਕੇ ਪੰਜਾਬੀ ਭਵਨ ਲੁਧਿਆਣਾ ਪਹੁੰਚਣ।