ਬਠਿੰਡਾ – ਪੰਜਾਬ ਸਰਕਾਰ ਦੀਆਂ ਹਦਾਇਤਾਂ ਉਪਰ ਜਿਲ੍ਹਾ ਪੁਲਿਸ ਮੁਖੀ ਸ੍ਰ. ਗੁਰਪ੍ਰੀਤ ਸਿੰਘ ਭੁੱਲਰ ਨੇ ਪੁਲਿਸ ਅਤੇ ਪਬਲਿਕ ਦਰਮਿਆਨ ਚੰਗੇ ਤਾਲਮੇਲ ਨੂੰ ਬਣਾਈ ਰੱਖਣ ਦੇ ਮਨੋਰਥ ਨਾਲ ਸਮਾਜ ਦੇ ਵੱਖ ਵੱਖ ਵਰਗਾਂ ਦੇ ਨੁਮਾਇਦਿਆਂ ਨੂੰ ਕਮਿਊਨਿਟੀ ਪੁਲਮਿੰਗ ਰੀਸੋਰਸ ਸੈਂਟਰ ਦੇ ਗੈਰ ਸਰਕਾਰੀ ਮੈਂਬਰ ਨਾਮਜ਼ਦ ਕੀਤਾ ਹੈ। ਇਸ ਸੈਂਟਰ ਲਈ ਪ੍ਰਿੰਸੀਪਲ ਜਗਦੀਸ਼ ਸਿੰਘ ਘਈ ਅਤੇ ਸ੍ਰ. ਮਨਜੀਤਇੰਦਰ ਸਿੰਘ ਬਰਾੜ ਨੂੰ ਮੈਂਬਰ ਲਿਆ ਗਿਆ। ਜਿਸਦਾ ਸਰਕਾਰੀ ਪੱਤਰ ਇਥੇ ਜਾਰੀ ਕੀਤਾ ਗਿਆ। ਸ੍ਰ. ਬਰਾੜ ਇਸਤੋਂ ਪਹਿਲਾਂ ਫੈਮਲੀ ਡਿਸਪਿਊਟ ਸੈਂਟਲਮੈਂਟ ਕੌਂਸਲ ਦੇ ਕਨਵੀਨਰ ਅਤੇ ਅਜ਼ਾਦੀ ਘੁਲਾਟੀਆਂ ਦੀ ਜਿਲ੍ਹਾ ਜਥੇਬੰਦੀ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾ ਰਹੇ ਹਨ, ਜਿੰਨਾ ਨੇ ਆਪਣੇ ਸਮਾਜ ਸੇਵੀ ਕੰਮਾ ਰਾਹੀਂ ਅਨੇਕਾਂ ਉਜੜਦੇ ਘਰਾਂ ਨੂੰ ਬਚਾਇਆ ਹੈ ਅਤੇ ਆਪ ਹਮੇਸਾ ਲੋੜਮੰਦਾਂ ਦੀ ਹਰ ਸੰਭਵ ਮਦਦ ਲਈ ਤਿਆਰ ਰਹਿੰਦੇ ਹਨ। ਇੰਨਾ ਦੀ ਇਸ ਨਿਯੁਕਤੀ ਨਾਲ ਪੁਲਿਸ ਪਬਲਿਕ ਸਬੰਧ ਹੋਰ ਵੀ ਚੰਗੇ ਬਣਨਗੇ ਅਤੇ ਲੋਕਾਂ ਨੂੰ ਸਸਤਾ ਇਨਸਾਫ ਮਿਲ ਸਕੇਗਾ।
ਪ੍ਰਿੰਸੀਪਲ ਜਗਦੀਸ਼ ਸਿੰਘ ਘਈ ਅਤੇ ਮਨਜੀਤਇੰਦਰ ਬਰਾੜ ਕਮਿਊਨਿਟੀ ਪੁਲਮਿੰਗ ਦੇ ਰੀਸੋਰਸ ਸੈਂਟਰ ਦੇ ਮੈਂਬਰ ਨਾਮਜ਼ਦ
This entry was posted in ਪੰਜਾਬ.