ਦਰਾਮਨ, (ਰੁਪਿੰਦਰ ਢਿੱਲੋ ਮੋਗਾ) – ਨਾਰਵੇ ਦੀ ਰਾਜਧਾਨੀ ਓਸਲੋ ਤੋਂ ਤਕਰੀਬਨ 110 ਕਿ ਮਿ ਦੂਰੀ ਤੇ ਸਥਿਤ ਸਾਂਦੇਫਿਊਰ ਸ਼ਹਿਰ ਚ ਵੱਸਦੇ ਭਾਰਤੀਆਂ ਵੱਲੋਂ ਦੀਵਾਲੀ ਦੇ ਤਿਉਹਾਰ ਨੂੰ ਸਾਂਝੇ ਤੌਰ ਤੇ ਇੱਕਠੇ ਹੋ ਦੀਵਾਲੀ ਦਾ ਪਵਿੱਤਰ ਤਿਉਹਾਰ ਧੂਮ ਧਾਮ ਨਾਲ ਮਨਾਇਆ।ਪਿੱਛਲੇ ਸਾਲ ਹੀ ਹੋਂਦ ਚ ਆਈ ਇਸ ਸੰਸਥਾ ਦੇ ਮੁੱਖੀ ਦੇ ਸੰਚਾਲਕ ਸ੍ਰ਼ ਹਰਪਾਲ ਸਿੰਘ ਸਿੱਧੂ ਨੇ ਪ੍ਰੈਸ ਨੂੰ ਦੱਸਿਆ ਕਿ ਸਾਡੀ ਸੰਸਥਾ ਦਾ ਮੁੱਖ ਮਕਸਦ ਹੀ ਇਸ ਇਲਾਕੇ ਚ ਵੱਸਦੇ ਭਾਰਤੀਆਂ ਨੂੰ ਇੱਕ ਪਲੇਟਫਾਰਮ ਤੇ ਇੱਕਠੇ ਹੋ ਸਾਰੇ ਤਿਉਹਾਰ ਸਾਂਝੇ ਤੌਰ ਤੇ ਮਨਾਉਣਾ ਸੀ ਅਤੇ ਇਸ ਵਿੱਚ ਸਾਡੀ ਸੰਸਥਾ ਕਾਮਯਾਬ ਹੋਈ ਅਤੇ ਇਹ ਦੂਸਰੀ ਵਾਰ ਹੈ ਕਿ ਅਸੀਂ ਦੀਵਾਲੀ ਫੈਸਟੀਵਲ ਮਨਾ ਰਹੇ ਹਾਂ ਅਤੇ ਇਸ ਵਾਰ ਤਕਰੀਬਨ 125 ਕੁ ਭਾਰਤੀ ਅਤੇ ਨਾਰਵੀਜੀਅਨ ਲੋਕਾਂ ਨੇ ਇਸ ਦੀਵਾਲੀ ਇੱਕਠ ਦਾ ਆਨੰਦ ਮਾਣਿਆ ਅਤੇ ਦੀਵਾਲੀ ਪ੍ਰੋਗਰਾਮ ਦਾ ਦੀਪ ਰੋਸ਼ਨ ਇਲਾਕੇ ਦੇ ਲਾਈਬਰੇਰੀ ਅਤੇ ਕਲਚਰਲ ਮੁੱਖੀ ਨੇ ਕੀਤਾ ਅਤੇ ਇਸ ਉਪਰੰਤ ਰੰਗਾ ਰੰਗ ਪ੍ਰੋਗਰਾਮ ਦੀ ਸ਼ੁਰੂਆਤ ਹੋਈ,ਜਿਸ ਵਿੱਚ ਬੱਚਿਆਂ ਵੱਲੋਂ ਡਾਂਸ, ਮੋਨੋ ਅੈਕਟਿੰਗ ਅਤੇ ਹੋਰ ਦੂਸਰੀਆਂ ਹਾਸੇ ਭਰਪੂਰ ਆਈਟਮਾਂ ਨਾਲ ਸੱਭ ਦਾ ਮਨ ਮੋਹ ਲਿਆ ਅਤੇ ਇਸ ਉਪਰੰਤ ਲੇਡੀਜ ਵੱਲੋਂ ਡਾਂਸ ਅਤੇ ਸੱਕਿਟ ਪ੍ਰੋਗਰਾਮ ਅਤੇ ਮਰਦਾਂ ਵੱਲੋਂ ਸੰਗੀਤ ਦੀਆਂ ਧੁੰਨਾਂ ਤੇ ਖੂਬ ਰੋਣਕਾਂ ਲਾਈਆ। ਆਯੋਜਕਾਂ ਵੱਲੋਂ ਸ਼ਾਮ ਦੇ ਚਾਹ ਪਾਣੀ, ਪਕੌੜੇ,ਮਠਿਆਈਆਂ ਆਦਿ ਤੋਂ ਬਿਨਾ ਰਾਤ ਦਾ ਖਾਣੇ ਦਾ ਦਾ ਆਨੰਦ ਮਾਣਿਆ ਗਿਆ।
ਇੰਡੀਅਨ ਕਲਚਰਲ ਐਸੋਸੀਏਸ਼ਨ ਸਾਂਦੇਫਿਊਰ(ਨਾਰਵੇ) ਨੇ ਲਾਈਆਂ ਦੀਵਾਲੀ ਤੇ ਰੌਣਕਾਂ
This entry was posted in ਅੰਤਰਰਾਸ਼ਟਰੀ.