ਤਲਵੰਡੀ ਸਾਬੋ : ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਕੈਂਪਸ ਵਿੱਚ ਚੱਲ ਰਹੇ ਸਕੂਲ ਦੇ ਵਿਦਿਆਰਥੀਆˆ ਦੇ ਬੀਤੇ ਦਿਨੀਂ ਲੇਖ ਮੁਕਾਬਲੇ ਕਰਵਾਏ ਗਏ । ਇਸ ਮੌਕੇ ਲੇਖ ਰਚਨਾਵਾˆ ਦਾ ਮੁੱਖ ਵਿਸ਼ਾ ਵਾਤਾਵਰਨਦੀ ਸਾਂਭ-ਸੰਭਾਲ ਅਤੇ ਸ਼ੁੱਧਤਾ ਪ੍ਰਤੀ ਚੇਤਨਤਾ ਰਿਹਾ । ਇਸ ਮੌਕੇ ਕਾੱਮਰਸ, ਨਾੱਨ ਮੈਡੀਕਲ ਅਤੇ ਆਰਟਸ ਵਿਸ਼ਿਆˆ ਦੇ ਲਗਭਗ 50 ਵਿਦਿਆਰਥੀਆˆ ਨੇ ਇਸ ਮੁਕਾਬਲੇ ਵਿੱਚ ਭਾਗ ਲਿਆ ।ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਬੇਸਿਕ ਸਾਇੰਸਜ਼ ਦੇ ਡੀਨ ਡਾ. ਅਰੁਨ ਕੁਮਾਰ ਕਾˆਸਲ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆˆ ਦੀ ਸੋਚ-ਸ਼ਕਤੀ ਅਤੇ ਰਚਨਾਤਮਕ-ਸ਼ਕਤੀ ਵਿੱਚ ਮਨੋਰੰਜਨ ਭਰਪੂਰ ਤਰੀਕੇ ਨਾਲ ਵਾਧਾ ਕਰਦੇ ਹਨ । ਉਨ੍ਹਾˆ ਇਹ ਵੀ ਕਿਹਾ ਕਿ ਚੰਗੇਰੀ ਲਿਖਤ ਦਾ ਹੁਨਰ ਉੱਚ ਵਿਦਿਆ ਦੇ ਨਾਲ-ਨਾਲ ਜ਼ਿੰਦਗੀ ਦੇ ਹਰ ਪੜਾਅ ਵਿੱਚ ਲਾਹੇਵੰਦ ਸਿੱਧ ਹੁੰਦਾ ਹੈ । ਇਸ ਦੇ ਨਾਲ ਹੀ ਉਨ੍ਹਾˆ ਨੇ ਵਿਦਿਆਰਥੀਆˆ ਨੂੰ ਲੇਖਾˆ ਵਿਚ ਲਿਖੀਆˆ, ਦੋਸਤਾਨਾˆ ਵਾਤਾਵਰਨ ਦੀਆˆ ਗੱਲਾˆ ਨੂੰ ਅਮਲੀ ਜਾਮਾ ਪਹਿਨਾਉਣ ਲਈ ਵੀ ਪ੍ਰੇਰਿਆ ।
ਇਸ ਪ੍ਰੋਗਾਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਣ ਵਿੱਚ ਦੇ ਇੰਚਾਰਜ ਮੈਡਮ ਅਮਰਜੋਤ ਅਤੇ ਪ੍ਰੋ: ਸਿੰਗਾਰਾ ਸਿੰਘ ਦਾ ਵੀ ਭਰਪੂਰ ਯੋਗਦਾਨ ਰਿਹਾ ।ਇਨ੍ਹਾਂ ਮੁਕਾਬਲਿਆਂ ਵਿਚ ਲਿਖਤ ਅਤੇ ਵਿਸ਼ਾ-ਵਸਤੂ ਦੇ ਆਧਾਰ ਤੇ ਪਵਨਦੀਪ ਕੌਰ, ਜਗਰੂਪ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ । ਪ੍ਰਿੰਸੀਪਲ ਜਗਵਿੰਦਰ ਸਿੰਘ ਸਿੱਧੂ ਨੇ ਇਸ ਮੌਕੇ ਵਿਚਾਰ ਸਾˆਝੇ ਕਰਦਿਆਂ ਕਿਹਾ ਕਿ ਵਿਦਿਆਰਥੀਆˆ ਦੇ ਸਰਵਪੱਖੀ ਵਿਕਾਸ ਲਈ ਅਤੇ ਅਗੇਰੀ ਉੱਚ ਵਿਦਿਆ ਦਾ ਚੰਗਾ ਮੁੱਢ ਬੰਨ੍ਹਣ ਲਈ ਪੜ੍ਹਾਈ ਦੇ ਨਾਲ-ਨਾਲ ਅਜਿਹੀਆˆ ਗਤੀਵਿਧੀਆˆ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸਕੂਲ ਵਿੱਚ ਨਿਰੰਤਰ ਕਰਵਾਈਆਂ ਜਾ ਰਹੀਆˆ ਹਨ, ਜਿਨ੍ਹਾਂ ਦਾ ਵਿਦਿਆਰਥੀਆਂ ਦੀ ਸ਼ਖ਼ਸੀਅਤ ਉਪਰ ਪ੍ਰਤੱਖ ਪ੍ਰਭਾਵ ਦੇਖਿਆ ਜਾ ਸਕਦਾ ਹੈ ।
ਗੁਰੂ ਕਾਸ਼ੀ ਯੂਨੀਵਰਸਿਟੀ ਕੈਂਪਸ ਵਿਖੇ ਕਰਵਾਏ ਗਏ ਲੇਖ ਮੁਕਾਬਲੇ
This entry was posted in ਪੰਜਾਬ.