ਵਾਸ਼ਿੰਗਟਨ – ਵਰਲਡ ਬੈਂਕ ਨੇ ਕਾਰੋਬਾਰ ਕਰਨ ਵਿੱਚ ਆਸਾਨੀ ਦੇ ਲਿਹਾਜ਼ ਨਾਲ ਆਪਣੀ 189 ਦੇਸ਼ਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਭਾਰਤ ਨੂੰ 142ਵੇਂ ਸਥਾਨ ਤੇ ਰੱਖਿਆ ਗਿਆ ਹੈ। ਇਸ ਨਵੀਂ ਸੂਚੀ ਵਿੱਚ ਭਾਰਤ ਪਿੱਛਲੇ ਸਾਲ ਦੀ ਤੁਲਣਾ ਵਿੱਚ ਦੋ ਲੈਵਲ ਹੇਠਾਂ ਖਿਸਕਿਆ ਹੈ। ਮੋਦੀ ਨੇ ਅਜੇ ਪਿੱਛਲੇ ਮਹੀਨੇ ਹੀ ਕਿਹਾ ਸੀ ਕਿ ਉਹ ਇਸ ਸੂਚੀ ਵਿੱਚ ਭਾਰਤ ਨੂੰ 50ਵੇਂ ਨੰਬਰ ਤੇ ਵੇਖਣਾ ਚਾਹੁੰਦੇ ਹਨ।
ਵਰਲਡ ਬੈਂਕ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰਤ ਪਿੱਛਲੇ ਸਾਲ ਇਸ ਸੂਚੀ ਵਿੱਚ 140ਵੇਂ ਸਥਾਨ ਤੇ ਸੀ। ਭਾਰਤ ਦੀ ਰੈਕਿੰਗ ਵਿੱਚ ਆਈ ਇਸ ਗਿਰਾਵਟ ਦੀ ਵਜ੍ਹਾ ਬਾਕੀ ਦੇ ਦੇਸ਼ਾਂ ਵੱਲੋਂ ਕੀਤੇ ਗਏ ਚੰਗੇ ਪ੍ਰਦਰਸ਼ਨ ਨੂੰ ਦੱਸਿਆ ਗਿਆ ਹੈ।
ਕਾਰੋਬਾਰ ਸਬੰਧੀ ਆਸਾਨੀ ਦੀ ਰੈਕਿੰਗ ‘ਚ ਭਾਰਤ ਹੋਰ ਵੀ ਹੇਠਾਂ ਖਿਸਕਿਆ
This entry was posted in ਅੰਤਰਰਾਸ਼ਟਰੀ.