ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਅੰਤਰ ਕਾਲਜ ਯੁਵਕ ਮੇਲਾ 2014-15 ਅੱਜ ਧੂਮ ਧੜ¤ਕੇ ਨਾਲ ਸ਼ੁਰੂ ਹੋਇਆ । ਹਫ਼ਤਾ ਰੋਜ਼ ਚੱਲਣ ਵਾਲੇ ਇਸ ਮੇਲੇ ਦਾ ਉਦਘਾਟਨ ਕਰਦਿਆਂ ਡਾ. (ਸ੍ਰੀਮਤੀ) ਰਵਿੰਦਰ ਕੌਰ ਧਾਲੀਵਾਲ, ਨਿਰਦੇਸ਼ਕ ਵਿਦਿਆਰਥੀ ਭਲਾਈ, ਪੀ.ਏ.ਯੂ. ਨੇ ਕਿਹਾ ਕਿ ਇਹ ਮੇਲੇ ਵਿਦਿਆਰਥੀਆਂ ਅੰਦਰਲੀਆਂ ਕਲਾਵਾਂ ਨੂੰ ਮੰਚ ਤੇ ਪੇਸ਼ ਕਰਨ ਦਾ ਮੌਕਾ ਦਿੰਦੇ ਹੋਏ ਜਿਥੇ ਉਹਨਾਂ ਨੂੰ ਨਿਖਾਰਦੇ ਹਨ ਉਥੇ ਉਹਨਾਂ ਨੂੰ ਉਤਮ ਕਲਾਕਾਰ ਵੀ ਬਣਾਉਂਦੇ ਹਨ । ਇਸ ਮੌਕੇ ਉਹਨਾਂ ਨੇ ਵਿਦਿਆਰਥੀਆਂ ਨੂੰ ਹਾਰ ਜਿੱਤ ਦੀ ਭਾਵਨਾ ਤੋਂ ਉਪਰ ਉਠ ਕੇ ਇਹਨਾਂ ਮੇਲਿਆਂ ਵਿੱਚ ਵੱਧ ਤੋਂ ਵੱਧ ਸ਼ਿਰਕਤ ਕਰਨ ਲਈ ਪ੍ਰੇਰਿਆ । ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਡਾ. ਐਚ. ਐਸ. ਧਾਲੀਵਾਲ, ਡੀਨ ਖੇਤੀਬਾੜੀ ਕਾਲਜ ਨੇ ਵਿਦਿਆਰਥੀਆਂ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਅਕਾਦਮਿਕਤਾ ਦੇ ਨਾਲ ਨਾਲ ਇਹਨਾਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਨਾਲ ਵਿਦਿਆਰਥੀਆਂ ਦਾ ਸਮੁੱਚਾ ਵਿਕਾਸ ਹੁੰਦਾ ਹੈ ।
ਪੀ.ਏ.ਯੂ. ਦੇ ਸਬੰਧਤ 4 ਕਾਲਜਾਂ ਦੇ ਵਿਦਿਆਰਥੀਆਂ ਨੇ ਕੋਲਾਜ ਮੇਕਿੰਗ ਅਤੇ ਕਾਰਟੂਨ ਬਣਾਉਣੇ ਜਿਨਾਂ ਦੇ ਵਿਸ਼ੇ ’ਸਵੱਛ ਭਾਰਤ’, ’ਅੱਜ ਦੇ ਵਿਸ਼ਵ ਵਿੱਚ ਸੂਚਨਾ ਤਕਨਾਲੋਜੀ ਦੀ ਭੂਮਿਕਾ’, ’ਭ੍ਰਿਸ਼ਟਾਚਾਰ ਅਤੇ ਪ੍ਰਦੂਸ਼ਣ’ ਆਦਿ ਨਾਲ ਸਬੰਧਤ ਸਨ, ਦੇ ਮੁਕਾਬਲਿਆਂ ਵਿੱਚ ਹਿੱਸਾ ਲਿਆ ।
ਇਸ ਮੌਕੇ ਡਾ. ਪੀ.ਐਸ. ਚਾਹਲ, ਐਸੋਸੀਏਟ ਡਾਇਰੈਕਟਰ ਖੋਜ ਅਤੇ ਡਾ. ਐਚ.ਐਸ. ਕਿੰਗਰਾ ਸਹਿਯੋਗੀ ਪ੍ਰੋਫੈਸਰ (ਅਰਥ ਸਾਸ਼ਤਰ) ਨੇ ਵਿਦਿਆਰਥੀਆਂ ਦੀਆਂ ਕਲਾਵਾਂ ਦੀ ਪ੍ਰਸ਼ੰਸਾ ਕੀਤੀ । ਡਾ. ਜੇ.ਐਸ. ਭੱਲਾ, ਕੁਆਰਡੀਨੇਟਰ ਸੱਭਿਆਚਾਰ ਗਤੀਵਿਧੀਆਂ ਅਤੇ ਮੇਲੇ ਦੇ ਆਰਗੇਨਾਈਜਿੰਗ ਸਕ¤ਤਰ ਨੇ ਪਤਵੰਤਿਆਂ ਨੂੰ ਜੀ ਆਇਆ ਨੂੰ ਕਿਹਾ । ਡਾ. ਰਮਨਦੀਪ ਸਿੰਘ ਡਿਪਟੀ ਡਾਇਰੈਕਟਰ (ਸਪੋਰਟਸ) ਨੇ ਸਾਰਿਆਂ ਦਾ ਧੰਨਵਾਦ ਕੀਤਾ । ਸ. ਸਤਵੀਰ ਸਿੰਘ, ਵਿਦਿਆਰਥੀ ਭਲਾਈ ਅਫ਼ਸਰ, ਪੀ.ਏ.ਯੂ. ਨੇ ਦੱਸਿਆ ਕਿ ਕੱਲ ਨੂੰ ਪੋਸਟਰ ਬਣਾਉਣੇ, ਕਵਿਤਾ ਉਚਾਰਨ/ਹਾਸ ਰਸ, ਕਲੇਅ ਮਾਡਲਿੰਗ, ਭਾਸ਼ਣ ਮੁਕਾਬਲੇ ਉਪਰ ਮੁਕਾਬਲੇ ਹੋਣਗੇ ।
ਅੱਜ ਹੋਏ ਕੋਲਾਜ ਮੇਕਿੰਗ ਦੇ ਮੁਕਾਬਲਿਆਂ ਵਿੱਚ ਖੇਤੀਬਾੜੀ ਕਾਲਜ ਦੀ ਸਾਚੀ ਚੁੱਗ ਨੇ ਪਹਿਲਾ, ਕਾਲਜ ਆਫ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਦੀ ਗੁਰਵਿੰਦਰ ਕੌਰ ਨੇ ਦੂਜਾ ਅਤੇ ਖੇਤੀਬਾੜੀ ਕਾਲਜ ਦੀ ਇਨਸੀਆ ਮਿੱਤਲ ਨੇ ਤੀਜਾ ਸਥਾਨ ਹਾਸਿਲ ਕੀਤਾ।
ਕ੍ਰੀਏਟਿਵ ਰਾਈਟਿੰਗ ਦੇ ਮੁਕਾਬਲਿਆਂ ਵਿਚ ਖੇਤੀਬਾੜੀ ਇੰਜੀਨੀਅਰਿੰਗ ਕਾਲਜ ਦੀ ਨਵਨੀਤ ਕੌਰ ਨੇ ਪਹਿਲਾ, ਖੇਤੀਬਾੜੀ ਕਾਲਜ ਦੀ ਅਸ਼ਵਨਦੀਪ ਕੌਰ ਨੇ ਦੂਜਾ ਅਤੇ ਖੇਤੀਬਾੜੀ ਕਾਲਜ ਦੀ ਹੀ ਕਰਨ ਗਾਖਰ ਨੇ ਤੀਜਾ ਸਥਾਨ ਹਾਸਿਲ ਕੀਤਾ।
ਕਾਰਟੂਨਿੰਗ ਦੇ ਮੁਕਾਬਲਿਆਂ ਵਿਚ ਖੇਤੀਬਾੜੀ ਕਾਲਜ ਦੀ ਚੇਤਨ ਕੌਰ ਨੇ ਪਹਿਲਾ, ਕਾਲਜ ਆਫ ਹੋਮ ਸਾਇੰਸ ਕਾਲਜ ਦੀ ਵਰਿੰਦਰਦੀਪ ਕੌਰ ਨੇ ਦੂਜਾ ਅਤੇ ਖੇਤੀਬਾੜੀ ਕਾਲਜ ਦੇ ਗੁਰਪਾਲ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਯੁਵਕ ਮੇਲਾ ਧੂਮ ਧੜੱਕੇ ਨਾਲ ਸ਼ੁਰੂ
This entry was posted in ਪੰਜਾਬ.