ਨਵੀਂ ਦਿੱਲੀ – ਕੇਂਦਰ ਸਰਕਾਰ ਨੇ 1984 ਵਿੱਚ ਸਿੱਖ ਵਿਰੋਧੀ ਦੰਗਿਆਂ ਦੌਰਾਨ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਦੇਸ਼ ਭਰ ਵਿੱਚ ਸਿੱਖਾਂ ਵਿਰੁੱਧ ਦੰਗਿਆਂ ਵਿੱਚ ਮਾਰੇ ਗਏ 3,325 ਲੋਕਾਂ ਦੇ ਪਰੀਵਾਰ ਵਾਲਿਆਂ ਨੂੰ ਸਰਕਾਰ 5-5 ਲੱਖ ਰੁਪੈ ਦੇਵੇਗੀ। ਸਰਕਾਰ ਨੇ ਇਨ੍ਹਾਂ ਦੰਗਿਆਂ ਦੀ 30ਵੀਂ ਬਰਸੀ ਤੇ ਸਹੀ ਅਤੇ ਇੱਕ ਵੱਡਾ ਫੈਂਸਲਾ ਲਿਆ ਹੈ।
ਦਿੱਲੀ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੀ ਸੰਭਾਵਨਾ ਨੂੰ ਵੇਖਦੇ ਹੋਏ ਬੀਜੇਪੀ ਸਰਕਾਰ ਦੇ ਇਸ ਫੈਂਸਲੇ ਦੇ ਸਿਆਸੀ ਅਰਥ ਵੀ ਕੱਢੇ ਜਾ ਰਹੇ ਹਨ। ਇਨ੍ਹਾਂ ਦੰਗਿਆਂ ਦੇ ਪੀੜਿਤ ਸੱਭ ਤੋਂ ਵੱਧ ਦਿੱਲੀ ਵਿੱਚ ਹਨ। ਦਿੱਲੀ ਵਿੱਚ ਉਸ ਸਮੇਂ ਹੋਏ ਦੰਗਿਆਂ ਵਿੱਚ 2,733 ਲੋਕ ਮਾਰੇ ਗਏ ਸਨ। ਇਸ ਮਾਮਲੇ ਵਿੱਚ 3163 ਲੋਕਾਂ ਨੂੰ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ ਵੀ ਸਿਰਫ਼ 442 ਨੂੰ ਹੀ ਅਪਰਾਧੀ ਕਰਾਰ ਦਿੱਤਾ ਗਿਆ ਸੀ। ਇਨ੍ਹਾਂ ਦੰਗਿਆਂ ਕਰਕੇ ਕਾਂਗਰਸ ਸਦਾ ਹੀ ਸਿੱਖ ਕੌਮ ਦੇ ਨਿਸ਼ਾਨੇ ਤੇ ਰਹੀ ਹੈ। ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਇਨ੍ਹਾਂ ਦੰਗਿਆਂ ਲਈ ਮਾਫ਼ੀ ਮੰਗੀ ਸੀ।
1984 ਦੇ ਦੰਗਿਆਂ ‘ਚ ਮਾਰੇ ਗਏ ਸਿੱਖਾਂ ਨੂੰ ਸਰਕਾਰ ਵੱਲੋਂ 5-5 ਲੱਖ ਰੁਪੈ ਦਿੱਤੇ ਜਾਣਗੇ
This entry was posted in ਭਾਰਤ.