ਲਾਹੌਰ – ਪਾਕਿਸਤਾਨ ‘ਚ ਸਥਿਤ ਵਾਹਘਾ ਬਾਰਡਰ ਤੇ ਐਤਵਾਰ ਸ਼ਾਮ ਨੂੰ ਫਲੈਗ ਹੋਸਟਿੰਗ ਸੈਰੇਮਨੀ ਦੌਰਾਨ ਹੋਏ ਬੰਬ ਬਲਾਸਟ ਨਾਲ 55 ਲੋਕਾਂ ਦੀ ਮੌਤ ਹੋ ਗਈ ਅਤੇ 200 ਤੋਂ ਵੱਧ ਲੋਕ ਜਖਮੀ ਹੋ ਗਏ। ਮਰਨ ਵਾਲਿਆਂ ਵਿੱਚ ਔਰਤਾਂ, ਬੱਚੇ ਅਤੇ ਦੋ ਪਾਕਿਸਤਾਨੀ ਰੇਂਜਰ ਵੀ ਸ਼ਾਮਿਲ ਹਨ। ਇਹ ਬਲਾਸਟ ਇੱਕ ਫਿਦਾਈਨ ਹਮਲਾਮਵਰ ਵੱਲੋਂ ਕੀਤਾ ਗਿਆ।
ਪਾਕਿਸਤਾਨੀ ਪੰਜਾਬ ਪੁਲਿਸ ਦੇ ਮੁੱਖੀ ਮੁਸ਼ਤਾਕ ਅਹਿਮਦ ਨੇ ਇਸ ਨੂੰ ਇੱਕ ਫਿਦਾਈਨ ਹਮਲਾ ਦੱਸਿਆ। ਉਨ੍ਹਾਂ ਨੇ ਕਿਹਾ ਕਿ ਜਦੋਂ ਫਿਦਾਈਨ ਹਮਲਾਮਵਰ ਨੂੰ ਵਾਹਘਾ ਸਰਹੱਦ ਤੇ ਪਰੇਡ ਗਰਾਊਂਡ ਦੀ ਚੈਕ ਪੋਸਟ ਤੇ ਜਿਵੇਂ ਹੀ ਰੋਕਿਆ ਗਿਆ ਤਾਂ ਉਸ ਨੇ ਧਮਾਕਾ ਕਰ ਦਿੱਤਾ।ਉਸ ਸਮੇਂ ਉਥੇ ਭਾਰੀ ਸੰਖਿਆ ਵਿੱਚ ਲੋਕ ਮੌਜੂਦ ਸਨ। ਇਸ ਧਮਾਕੇ ਵਿੱਚ ਜਖਮੀ ਹੋਏ ਲੋਕਾਂ ਨੂੰ ਲਾਹੌਰ ਦੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ ਸ਼ਹਿਰ ਦੇ ਸਾਰੇ ਹਸਪਤਾਲਾਂ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ।
ਵਾਹਘਾ ਸਰਹੱਦ ਤੇ ਝੰਡੇ ਹੇਠਾਂ ਉਤਾਰਦੇ ਸਮੇਂ ਦਾ ਦ੍ਰਿਸ਼ ਵੇਖਣ ਲਈ ਰੋਜ਼ਾਨਾ ਦੋਵਾਂ ਪਾਸਿਆਂ ਤੋਂ ਭਾਰੀ ਸੰਖਿਆ ਵਿੱਚ ਲੋਕ ਇੱਕਠੇ ਹੁੰਦੇ ਹਨ। ਮੁਹਰਮ ਕਰਕੇ ਪੁਲਿਸ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ। ਤਾਲਿਬਾਨ ਦਾ ਕਹਿਣਾ ਹੈ ਕਿ ਇਹ ਬੰਬ ਬਲਾਸਟ ਉਸ ਦੇ ਆਦੇਸ਼ ਅਨੁਸਾਰ ਕੀਤਾ ਗਿਆ ਹੈ।