ਵਾਸ਼ਿੰਗਟਨ – ਅਮਰੀਕਾ ਵਿੱਚ ਹੋਈਆਂ ਮੱਧਕਾਲੀ ਚੋਣਾਂ ਵਿੱਚ ਸੱਤਾਧਾਰੀ ਡੈਮੋਕਰੇਟ ਪਾਰਟੀ ਨੂੰ ਵੱਡਾ ਝਟਕਾ ਦਿੰਦੇ ਹੋਏ ਰੀਪਬਲੀਕਨ ਪਾਰਟੀ ਨੇ ਭਾਰੀ ਜਿੱਤ ਹਾਸਿਲ ਕਰਕੇ ਸੈਨੇਟ ਵਿੱਚ ਬਹੁਮੱਤ ਪ੍ਰਾਪਤ ਕਰ ਲਿਆ ਹੈ। ਪ੍ਰਤੀਨਿਧੀ ਸਭਾ ਵਿੱਚ ਰੀਪਬਲੀਕਨ ਪਹਿਲਾਂ ਹੀ ਬਹੁਮੱਤ ਵਿੱਚ ਸਨ ਅਤੇ ਹੁਣ ਪਾਰਟੀ ਹੋਰ ਵੀ ਮਜ਼ਬੂਤ ਹੋਈ ਹੈ।
ਰੀਪਬਲੀਕਨ ਪਾਰਟੀ ਨੂੰ ਸੈਨੇਟ ਵਿੱਚ ਬਹੁਮੱਤ ਪ੍ਰਾਪਤ ਕਰਨ ਲਈ 6 ਸੀਟਾਂ ਜਿੱਤਣ ਦੀ ਲੋੜ ਸੀ,ਜਦੋਂ ਕਿ ਪਾਰਟੀ ਨੇ 7 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ। ਸੈਨੇਟਰ ਮਿਚ ਮੈਕਕੋਨਲ ਹੁਣ ਰੀਪਬਲੀਕਨ ਵੱਲੋਂ ਬਹੁਮੱਤ ਦਲ ਦੇ ਨੇਤਾ ਹੋਣਗੇ। ਅਮਰੀਕੀ ਜਨਤਾ ਵਿੱਚ ਰਾਸ਼ਟਰਪਤੀ ਬਰਾਕ ਓਬਾਮਾ ਦੀ ਲੋਕਪ੍ਰਿਅਤਾ ਵਿੱਚ ਕਮੀ ਆਈ ਹੈ। ਚੋਣਾਂ ਤੋਂ ਪਹਿਲਾਂ ਹੀ ਰੀਪਬਲੀਕਨ ਪਾਰਟੀ ਦੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਸਨ। ਇਨ੍ਹਾਂ ਚੋਣਾਂ ਦਾ ਅਸਰ 2016 ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੇ ਵੀ ਪੈ ਸਕਦਾ ਹੈ। ਡੈਮੋਕਰੇਟ ਪਾਰਟੀ ਨਾਲ ਸਬੰਧਤ ਕੈਲੀਫੋਰਨੀਆਂ ਦੇ ਗਵਰਨਰ ਜੈਰੀ ਬਰਾਊਨ ਫਿਰ ਤੋਂ ਚੋਣ ਜਿੱਤ ਗਏ ਹਨ।