ਸਰਦਾਰ ਵਲੱਭ ਭਾਈ ਪਟੇਲ ਦੇ ਜਨਮ ਦਿਵਸ ਨੂੰ ’ਕੌਮੀ ਏਕਤਾ ਦਿਵਸ’ ਦੇ ਰੂਪ ਵਿਚ ਮਨਾਉਣ ਸੰਬੰਧੀ ਪੰਜਾਬ ਸਰਕਾਰ ਦੇ ਜਨਰਲ ਪ੍ਰਸਾਸਨ ਵਿਭਾਗ ਵਲੋਂ ਜਿਹੜਾ ਪੱਤਰ ਨੰਬਰ 12/237/ਜੀ. ਸੀ./13/934 ਮਿਤੀ 29-10-14 ਨੂੰ ਰਾਜ ਦੇ ਸਮੂਹ ਵਿਤੀ ਸਕੱਤਰਾਂ ਤੋਂ ਲੈ ਕੇ ਡਿਪਟੀ ਕਮਿਸਨਰਾਂ ਨੂੰ ਜਾਰੀ ਕੀਤਾ ਗਿਆ ਹੈ ਉਹ ਅੰਗਰੇਜੀ ਵਿਚ ਹੈ। ਇਸ ਸਮੇਂ ਲੈਣ ਵਾਲੀ ਸਹੁੰ ਦਾ ਨਮੂਨਾ ਵੀ ਅੰਗਰੇਜੀ ਅਤੇ ਹਿੰਦੀ ਵਿਚ ਹੀ ਭੇਜਿਆ ਗਿਅ ਹੈ। ਪੰਜਾਬ ਦਿਵਸ ਦੇ ਮੌਕੇ ਪੰਜਾਬ ਸਰਕਾਰ ਦੀ ਅਫਸਰਸ਼ਾਹੀ ਵਲੋਂ ਇਹ ਪੱਤਰ ਮਾਂ ਬੋਲੀ ਦਾ ਨਿਰਾਦਰ ਕਰਨ ਤੋਂ ਘੱਟ ਨਹੀਂ ਹੈ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਅਫਸਰਸ਼ਾਹੀ ਦੀ ਅੰਗਰੇਜੀ ਤੇ ਹਿੰਦੀ ਭਗਤੀ ਦਾ ਸਖਤ ਨੋਟਿਸ ਲਿਆ ਹੈ। ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ. ਲਾਭ ਸਿੰਘ ਖੀਵਾ, ਅਤੇ ਜਨਰਲ ਸਕੱਤਰ ਡਾ ਕਰਮਜੀਤ ਸਿੰਘ ਨੇ ਪ੍ਰੈਸ ਦੇ ਨਾਂ ਦਿੱਤੇ ਇਕ ਬਿਆਨ ਰਾਹੀਂ ਪੰਜਾਬ ਸਰਕਾਰ ਦੀ ਅਫਸਰ ਸਾਹੀ ਵਲੋਂ ਪੰਜਾਬੀ ਭਾਸਾ ਨੂੰ ਨੁੱਕਰੇ ਲਾਉਣ ਦੀ ਸਖਤ ਸਬਦਾਂ ਵਿਚ ਨਿੰਦਾ ਕੀਤਾ ਹੈ ਅਤੇ ਪੰਜਾਬ ਸਰਕਾਰ ਵਲੋਂ ਇਸ ਸਾਰੇ ਕੁਝ ਨੂੰ ਨਜਰ ਅੰਦਾਜ ਕਰਨ ਨੂੰ ਨਾਮੁਆਫੀ ਯੋਗ ਕਦਮ ਦੱਸਿਆ ਹੈ।
ਡਾ. ਕਰਮਜੀਤ ਸਿੰਘ ਜਨਰਲ ਸਕੱਤਰ ਨੇ ਅਗਾਂਹ ਦੱਸਿਆ ਕਿ ਇਸੇ ਕਾਰਣ ਕੇਂਦਰੀ ਸਭਾ ਟ੍ਰਿਬਿਊਨਲ ਬਣਾਉਣ ਦੀ ਮੰਗ ਕਰਦੀ ਹੈ ਤਾਂ ਕਿ ਅਫਸਰਸਾਹੀ ਬਾਰ ਬਾਰ ਅਜਹਿੀਆਂ ਉਲੰਘਣਾਵਾਂ ਨਾ ਕਰੇ। ਕੇਂਦਰੀ ਸਭਾ ਆਪਣੀਆਂ ਸਾਹਿਤ ਸਭਾਵਾਂ ਨੂੰ ਵੀ ਇਸ ਸਭ ਕੁਝ ਦੀ ਲਿਖਤੀ ਰੂਪ ਵਿਚ ਨਿਖੇਧੀ ਕਰਨ ਦੀ ਅਪੀਲ ਕਰਦੀ ਹੈ। ਸਭਾ ਸਰਕਾਰ ਤੋਂ ਵੀ ਇਹ ਮੰਗ ਕਰਦੀ ਹੈ ਕਿ ਅਜਿਹੀਆਂ ਮਨਮਾਨੀਆਂ ਤੇ ਰੋਕ ਲਗਾਵੇ ਨਹੀਂ ਤਾਂ ਲੇਖਕਾਂ ਨੂੰ ਸੜਕਾਂ ਤੇ ਆਉਣਾ ਪਵੇਗਾ।
ਪੰਜਾਬੀ ਦਿਵਸ ਮੌਕੇ ਅਫਸਰਸ਼ਾਹੀ ਵਲੋਂ ਪੰਜਾਬੀ ਭਾਸ਼ਾ ਦੀ ਕੀਤੀ ਨਿਰਾਦਰੀ ਦੀ ਕੇਂਦਰੀ ਲੇਖਕ ਸਭਾ ਵਲੋਂ ਸਖਤ ਸਬਦਾਂ ਵਿਚ ਨਿਖੇਧੀ
This entry was posted in ਭਾਰਤ.