ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੌਮਾਂਤਰੀ ਪੱਧਰ ਤੇ ਫੈਲੋਸ਼ਿਪ ਹਾਸਲ ਕਰਨ ਦੇ ਵਿੱਚ ਰਿਕਾਰਡ ਬਣਾਇਆ । ਇਸ ਯੂਨੀਵਰਸਿਟੀ ਦੇ ਪੰਜ ਵਿਦਿਆਰਥੀਆਂ ਨੂੰ ਸਾਲ 2014-15 ਦੇ ਲਈ ਆਈ ਸੀ ਏ ਆਰ ਅੰਤਰਰਾਸ਼ਟਰੀ ਫੈਲੋਸ਼ਿਪ ਦੇ ਲਈ ਚੁਣਿਆ ਗਿਆ । ਕੁੱਲ 30 ਚੁਣੇ ਗਏ ਵਿਦਿਆਰਥੀਆਂ ਦੇ ਵਿੱਚ ਸੱਭ ਤੋਂ 5 ਇਸ ਯੂਨੀਵਰਸਿਟੀ ਦੇ ਵਿਦਿਆਰਥੀ ਹਨ । ਇਹਨਾਂ 5 ਵਿਦਿਆਰਥੀਆਂ ਵਿੱਚੋਂ 3 ਵਿਦਿਆਰਥੀ ਅਮਰੀਕਾ ਵਿੱਚ ਉਚ ਵਿੱਦਿਆਂ ਹਾਸਲ ਕਰਨਗੇ ਅਤੇ ਇਕ ਇਕ ਵਿਦਿਆਰਥੀ ਇੰਗਲੈਂਡ ਅਤੇ ਸਪੇਨ ਵਿਖੇ ਉਚ ਵਿੱਦਿਆ ਹਾਸਲ ਕਰੇਗਾ । ਇਹਨਾਂ ਵਿੱਚੋਂ ਸੁਸ਼ਾਤ ਮੇਹਨ ਅਮਰੀਕਾ ਦੀ ਸਾਊਥ ਡਿਕੋਟਾ ਯੂਨੀਵਰਸਿਟੀ, ਏਵਿਕ ਮੁਖਰਜੀ ਉਦਾਹ ਯੂਨੀਵਰਸਿਟੀ ਅਤੇ ਦੇਵਾਲਿਆ ਚੈਟਰਜੀ ਜਿਔਰਜੀਆ ਯੂਨੀਵਰਸਿਟੀ ਵਿਖੇ ਉਚ ਵਿਦਿਆ ਹਾਸਲ ਕਰੇਗਾ । ਇਸੇ ਤਰ੍ਹਾਂ ਹਰਜੀਵਨ ਕੌਰ ਅਤੇ ਪ੍ਰਸ਼ਾਂਤ ਕੌਸ਼ਿਕ ਇੰਗਲੈਂਡ ਦੀ ਯਾਰਕ ਯੂਨੀਵਰਸਿਟੀ ਅਤੇ ਸਪੇਨ ਦੀ ਵਿਲੈਂਸੀਆਂ ਯੂਨੀਵਰਸਿਟੀ ਵਿਖੇ ਉਚ ਵਿਦਿਆ ਹਾਸਲ ਕਰੇਗਾ । ਇਸ ਉਪਲੱਬਧੀ ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਅਤੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਗੁਰਸ਼ਰਨ ਸਿੰਘ ਨੇ ਵਿਦਿਆਰਥੀਆਂ ਨੂੰ ਮੁਕਾਬਰਬਾਦ ਪੇਸ਼ ਕੀਤੀ ਅਤੇ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ 5 ਵਿਦਿਆਰਥੀਆਂ ਨੂੰ ਕੌਮਾਂਤਰੀ ਪੱਧਰ ਤੇ ਫੈਲੋਸ਼ਿਪ ਹਾਸਲ
This entry was posted in ਖੇਤੀਬਾੜੀ.