ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਚ ਪਲੇਸਮੈਂਟ ਦੇ ਦੌਰ ਨੂੰ ਜਾਰੀ ਰੱਖਦਿਆਂ ਹੋਇਆਂ ਟੈਕਨੋਸਪੇਸਿਸ ਕੰਪਨੀ, ਮੋਹਾਲੀ ਜੋ ਕਿ ਪੰਜਾਬ ਵਿਚ ਸਰਵਰ ਮੈਨੇਜਮੈਂਟ ਦੀਆਂ ਮੋਹਰੀ ਕੰਪਨੀਆਂ ਵਿਚੋਂ ਇਕ ਜਾਣੀ ਜਾਂਦੀ ਹੈ, ਦੀ ਪਲੇਸਮੈਂਟ ਡਰਾਈਵ ਹੋਈ। ਜਿਸ ਵਿਚ ਟੈਕਨੀਕਲ ਟੈਸਟ ਤੋਂ ਬਾਅਦ ਅੱਠ ਵਿਦਿਆਰਥੀਆਂ ਨੂੰ ਇੰਟਰਵਿਊ ਦੌਰਾਨ ਨੌਕਰੀ ਲਈ ਚੁਣਿਆ ਗਿਆ । ਇਸ ਮੌਕੇ ਡੀਨ ਇੰਜਨੀਅਰਿੰਗ ਡਾ. ਅਸ਼ਵਨੀ ਸੇਠੀ ਨੇ ਗੱਲਬਾਤ ਦੌਰਾਨ ਕਿਹਾ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵੀ ਵਚਨਬੱਧ ਹੈ । ਇਸ ਮੌਕੇ ਟਰੇਨਿੰਗ ਐਂਡ ਪਲੇਸਮੈਂਟ ਅਫਸਰ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਚੁਣੇ ਗਏ ਵਿਦਿਆਰਥੀਆਂ ਨੂੰ 2 ਲੱਖ ਰੁਪਏ ਦਾ ਸਲਾਨਾ ਪੈਕੇਜ ਉਕਤ ਕੰਪਨੀ ਵੱਲੋਂ ਆਫਰ ਕੀਤਾ ਗਿਆ ਹੈ ।
ਇਸ ਮੌਕੇ ਵਰਸਿਟੀ ਦੇ ਉਪ-ਕੁਲਪਤੀ ਡਾ. ਨਛੱਤਰ ਸਿੰਘ ਮੱਲ੍ਹੀ ਵੱਲੋਂ ਪਲੇਸਮੈਂਟ ਡਰਾਈਵ ਲਈ ਪਹੁੰਚੇ ਸ੍ਰੀ ਅਮਿਤ ਅਤੇ ਮੈਡਮ ਪ੍ਰਿਅੰਕਾ ਨੂੰ ਸਨਮਾਨਤ ਕਰਕੇ ਇਸ ਪਲੇਸਮੈਂਟ ਡਰਾਈਵ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਗਿਆ । ਡਾ. ਮੱਲ੍ਹੀ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ, ਬਾਕੀ ਵਿਦਿਆਰਥੀਆਂ ਨੂੰ ਵੀ ਸਖਤ ਮਿਹਨਤ ਕਰਕੇ ਸਫਲਤਾ ਹਾਸਲ ਕਰਨ ਦੀ ਪ੍ਰੇਰਨਾ ਦਿੱਤੀ ਅਤੇ ਭਵਿੱਖ ਵਿਚ ਹੋਰ ਅਜਿਹੀਆਂ ਪਲੇਸਮੈਂਟ ਡਰਾਈਵਜ਼ ਕਰਵਾਉਣ ਦਾ ਵਾਅਦਾ ਵੀ ਕੀਤਾ ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਅੱਠ ਵਿਦਿਆਰਥੀ ਨੌਕਰੀ ਲਈ ਚੁਣੇ ਗਏ
This entry was posted in ਪੰਜਾਬ.