ਬਰਿਸਬੇਨ – ਪੱਛਮੀ ਦੇਸ਼ਾਂ ਨੇ ਆਸਟਰੇਲੀਆ ਵਿੱਚ ਹੋ ਰਹੇ ਜੀ-20 ਸਿੱਖਰ ਸੰਮੇਲਨ ਵਿੱਚ ਰਾਸ਼ਟਰਪਤੀ ਪੂਤਿਨ ਨੂੰ ਯੁਕਰੇਨ ਸੰਕਟ ਵਿੱਚ ਰੂਸ ਦੀ ਭੂਮਿਕਾ ਨੂੰ ਲੈ ਕੇ ਚੰਗੀਆਂ ਖਰੀਆਂ ਖੋਟੀਆਂ ਸੁਣਾਈਆਂ। ਬ੍ਰਿਟੇਨ ਦੇ ਪ੍ਰਧਾਨਮੰਤਰੀ ਕੈਮਰਾਨ ਦੇ ਨਾਲ ਪੂਤਿਨ ਦੀ ਮੀਟਿੰਗ ਬਹੁਤ ਹੀ ਤਣਾਅ ਵਾਲੀ ਰਹੀ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਗੁੱਸੇ ਵਿੱਚ ਤਿਲਮਿਲਾਏ ਰੂਸੀ ਰਾਸ਼ਟਰਪਤੀ ਇਹ ਸੰਮੇਲਨ ਛੱਡ ਕੇ ਵੀ ਜਾ ਸਕਦੇ ਹਨ।
ਪ੍ਰਧਾਨਮੰਤਰੀ ਕੈਮਰਨ ਨਾਲ ਸ਼ਨਿਚਰਵਾਰ ਨੂੰ ਪੂਤਿਨ ਦੀ 50 ਮਿੰਟ ਤੱਕ ਮੀਟਿੰਗ ਹੋਈ ਜੋ ਬੇਹੱਦ ਤਣਾਅਪੂਰਵਕ ਸੀ। ਕੈਮਰਨ ਨੇ ਪੂਤਿਨ ਨੂੰ ਧਮਕੀ ਦਿੱਤੀ ਹੈ ਕਿ ਜੇ ਰੂਸ ਨੇ ਗਵਾਂਢੀ ਦੇਸ਼ਾਂ ਨੂੰ ਅਸਥਿਰ ਕਰਨਾ ਨਾਂ ਛੱਡਿਆ ਤਾਂ ਉਸ ਉਪਰ ਨਵੇਂ ਪ੍ਰਤੀਬੰਧ ਲਗਾਏ ਜਾਣਗੇ। ਦੂਸਰੇ ਪੱਛਮੀ ਦੇਸ਼ਾਂ ਦੇ ਮੁੱਖੀਆਂ ਨੇ ਵੀ ਇਸ ਮਾਮਲੇ ਵਿੱਚ ਰੂਸ ਨੂੰ ਖਰੀਆਂ ਖੋਟੀਆਂ ਸੁਣਾਈਆਂ।
ਅਮਰੀਕੀ ਰਾਸ਼ਟਰਪਤੀ ਓਬਾਮਾ ਨੇ ਕਿਹਾ ਕਿ ਯੁਕਰੇਨ ਵਿੱਚ ਰੂਸ ਦੀ ਦਖਲਅੰਦਾਜ਼ੀ ਦੁਨੀਆਂ ਦੇ ਲਈ ਖਤਰਾ ਹੈ। ਕਨੇਡਾ ਦੇ ਪ੍ਰਧਾਨਮੰਤਰੀ ਸਟੀਫਨ ਹਾਰਪਰ ਨੇ ਕਿਹਾ ਕਿ ਰੂਸ ਨੂੰ ਯੁਕਰੇਨ ਤੋਂ ਬਾਹਰ ਨਿਕਲ ਜਾਣਾ ਚਾਹੀਦਾ ਹੈ। ਯੁਕਰੇਨ ਵਿੱਚ ਰੂਸ ਦੀ ਭੂਮਿਕਾ ਸਬੰਧੀ ਕੁਝ ਪ੍ਰਦਰਸ਼ਨਕਾਰੀਆਂ ਨੇ ਪੂਤਿਨ ਵਿਰੋਧੀ ਪੋਸਟਰਾਂ ਅਤੇ ਬੈਨਰਾਂ ਨਾਲ ਰੋਸ ਜਾਹਿਰ ਕੀਤਾ।
ਪੱਛਮੀ ਦੇਸ਼ਾਂ ਨੇ ਯੁਕਰੇਨ ਮੁੱਦੇ ਤੇ ਪੂਤਿਨ ਨੂੰ ਸੁਣਾਈਆਂ ਖਰੀਆਂ-ਖਰੀਆਂ
This entry was posted in ਅੰਤਰਰਾਸ਼ਟਰੀ.