ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਸੀਬੀਆਈ ਮੁੱਖੀ ਰਣਜੀਤ ਸਿਨਹਾ ਨੂੰ 2ਜੀ ਸਪੈਕਟਰਮ ਘੋਟਾਲੇ ਦੀ ਜਾਂਚ ਤੋਂ ਹਟਾ ਦਿੱਤਾ ਹੈ। ਸਿਨਹਾ ਤੇ ਜਾਂਚ ਨੂੰ ਪ੍ਰਭਾਵਿਤ ਕਰਨ ਦੇ ਆਰੋਪ ਲਗਾਏ ਗਏ ਸਨ। ਕੋਰਟ ਨੇ ਇਸ ਮਾਮਲੇ ਵਿੱਚ ਵੀਰਵਾਰ ਨੂੰ ਹੋਈ ਸੁਣਵਾਈ ਤੋਂ ਬਾਅਦ ਆਪਣਾ ਫੈਂਸਲਾ ਸੁਣਾਇਆ।
ਸੈਂਟਰ ਫਾਰ ਪਬਲਿਕ ਇੰਟਰੈਸਟ ਲਿਟੀਗੇਸ਼ਨ ਦੁਆਰਾ ਲਗਾਏ ਗਏ ਆਰੋਪਾਂ ਨਾਲ ਜੁੜੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਸੁਪਰੀੰ ਕੋਰਟ ਨੇ ਕਿਹਾ ਕਿ ਸਾਨੂੰ ਲਗਦਾ ਹੈ ਕਿ ਸੱਭ ਕੁਝ ਠੀਕ ਨਹੀਂ ਹੈ। ਪਹਿਲੀ ਨਜ਼ਰ ਵਿੱਚ ਹੀ ਇਸ ਤਰ੍ਹਾਂ ਲਗਦਾ ਹੈ ਕਿ ਗੈਰ ਸਰਕਾਰੀ ਸੰਗਠਨ ਦੀ ਅਰਜ਼ੀ ਵਿੱਚ ਜੋ ਆਰੋਪ ਲਗਾਏ ਗਏ ਹਨ ਉਸ ਵਿੱਚ ਕੁਝ ਸਚਾਈ ਹੈ।
ਸੀਬੀਆਈ ਮੁੱਖੀ ਨੇ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕਿਹਾ ਸੀ ਕਿ ਉਸ ਦੇ ਅਧੀਨ ਡੀਆਈਜੀ ਪੱਧਰ ਦੇ ਸੀਬੀਆਈ ਅਧਿਕਾਰੀ ਹੀ ਘਰ ਦੇ ਭੇਦੀ ਬਣ ਗਏ ਸਨ ਅਤੇ ਉਨ੍ਹਾਂ ਨੇ ਹੀ ਕੁਝ ਦਸਤਾਵੇਜ਼ ਉਸ ਐਨਜੀਓ ਨੂੰ ਮੁਹਈਆ ਕਰਵਾਏ ਹਨ ਅਤੇ ਇਸ ਦੇ ਆਧਾਰ ਤੇ ਹੀ ਮੇਰੇ ਤੇ ਗਲਤ ਕੇਸ ਬਣਾਇਆ ਗਿਆ। ਸਰਕਾਰੀ ਵਕੀਲ ਆਨੰਦ ਗਰੋਵਰ ਨੇ ਕਿਹਾ ਕਿ ਸਿਨਹਾ ਨੇ 2ਜੀ ਮਾਮਲੇ ਵਿੱਚ ਦਖਲਅੰਦਾਜੀ ਕਰਕੇ ਏਜੰਸੀ ਦੇ ਉਲਟ ਕੰਮ ਕੀਤਾ ਹੈ।