ਭਾਰਤ ਇੱਕ ਵਿਸ਼ਾਲ ਦੇਸ਼ ਹੈ। ਇਸ ਦਾ ਵਿਰਸਾ ਬੜਾ ਅਮੀਰ ਹੈ। ਇਸ ਵਿਚ ਵੱਖ ਵੱਖ ਧਰਮਾਂ,ਜਾਤਾਂ,ਵਰਗਾਂ,ਬੋਲੀਆਂ,ਪਰੰਪਰਾਵਾਂ ਅਤੇ ਸਭਿਆਚਾਰਾਂ ਦੇ ਲੋਕ ਵਸਦੇ ਹਨ। ਉਨ੍ਹਾਂ ਦੇ ਰੀਤੀ ਰਿਵਾਜ਼ ਵੱਖਰੇ ਹਨ ਪ੍ਹੰਤੂ ਫ਼ਿਰ ਵੀ ਉਨ੍ਹਾਂ ਅਨੇਕਤਾ ਵਿਚ ਏਕਤਾ ਹੈ। ਹਰ ਦੁੱਖ ਸੁੱਖ ਵਿਚ ਉਹ ਇੱਕ ਦੂਜੇ ਦੇ ਸਹਾਈ ਹੁੰਦੇ ਹਨ। ਆਪੋ ਆਪਣੇ ਧਰਮਾ ਵਿਚ ਅਟੁੱਟ ਵਿਸ਼ਵਾਸ ਰੱਖਦੇ ਹੋਏ,ਦੂਜੇ ਧਰਮਾਂ ਦਾ ਵੀ ਸਤਿਕਾਰ ਕਰਦੇ ਹਨ। ਭਾਰਤ ਦਾ ਭੂਗੋਲਿਕ ਇਲਾਕਾ ਮੈਦਾਨੀ,ਪਹਾੜੀ,ਰੇਤਲਾ, ਜੰਗਲੀ ਅਤੇ ਸਮੁੰਦਰਾਂ ਅਤੇ ਦਰਿਆਵਾਂ ਵਾਲਾ ਹੋਣ ਕਰਕੇ ਏਥੇ ਕੁੱਦਰਤੀ ਆਫ਼ਤਾਂ ਆਉਂਦੀਆਂ ਰਹਿੰਦੀਆਂ ਹਨ। ਸਿੱਖ ਧਰਮ ਦੁਨੀਆਂ ਦੇ ਸਾਰੇ ਧਰਮਾਂ ਤੋਂ ਆਧੁਨਿਕ ਹੈ। ਇਸਦੀ ਉਮਰ ਵੀ ਅਜੇ 500 ਸਾਲ ਹੀ ਹੈ। ਇਸਦੀ ਵਿਚਾਰਧਾਰਾ ਸਰਬੱਤ ਦੇ ਭਲੇ ਤੇ ਅਧਾਰਤ ਹੈ,ਸ਼ਹਿਨਸ਼ੀਲਤਾ,ਸਹਿਹੋਂਦ ਅਤੇ ਭਰਾਤਰੀ ਭਾਵ ਵਿਚ ਯਕੀਨ ਰੱਖਦੇ ਹਨ,ਏਕ ਪਿਤਾ ਏਕਸ ਕੇ ਹਮ ਬਾਰਕ ਦੇ ਪੈਰੋਕਾਰ ਹਨ,ਵੰਡ ਕੇ ਖਾਣ,ਬਰਾਬਰਤਾ ਤੇ ਪਹਿਰਾ ਦੇਣ ਵਾਲੇ ਅਤੇ ਹਰ ਦੁੱਖ ਸੁੱਖ ਨੂੰ ਰਲ ਮਿਲਕੇ ਬਰਦਾਸ਼ਤ ਕਰਨ ਦੇ ਹਮਾਇਤੀ ਹਨ ਕਿਉਂਕਿ ਪੰਜਾਬੀਆਂ ਨੇ ਦੇਸ਼ ਦੀ ਵੰਡ,ਵਿਦੇਸ਼ੀ ਧਾੜਵੀਆਂ ਅਤੇ ਅੱਸੀਵਿਆਂ ਦਾ ਸੰਤਾਪ ਹੰਡਾਇਆ ਹੈ। ਪਾਕਿਸਤਾਨ ਅਤੇ ਚੀਨ ਦੀਆਂ ਲੜਾਈਆਂ ਸਮੇਂ ਜੰਗ ਦਾ ਅਖਾੜਾ ਬਣਿਆ ਰਿਹਾ ਹੈ। ਪੰਜਾਬ ਦੇਸ਼ ਦੀ ਖੜਗਭੁਜਾ ਹੈ। ਇੱਕ ਸਿਖ ਦਾ ਅਕਸ ਮਿਹਨਤੀ,ਦ੍ਰਿੜ੍ਹ ਇਰਾਦੇ ਵਾਲਾ, ਬਹਾਦਰ,ਦਲੇਰ,ਸਹਿਯੋਗੀ ਅਤੇ ਮਾਨਵਤਾ ਦੀ ਹਿਫ਼ਾਜਤ ਲਈ ਮਰ ਮਿਟਣ ਵਾਲਾ ਹੈ। ਹਰ ਸਿੱਖ ਆਪਣੀ ਆਮਦਨ ਦਾ ਦਸਵਾਂ ਹਿੱਸਾ,ਜਿਸਨੂੰ ਦਸਾਉਂਧ ਕਿਹਾ ਜਾਂਦਾ ਹੈ,ਮਾਨਵਤਾ ਦੀ ਭਲਾਈ ਤੇ ਖ਼ਰਚਣਾ ਆਪਣੇ ਧਰਮ ਦਾ ਮੁੱਖ ਮੰਤਵ ਸਮਝਦਾ ਹੈ। ਸਿੱਖ ਧਰਮ ਦੇ ਅਨੁਆਈ ਅੱਜ ਦੁਨੀਆਂ ਦੇ ਕੋਨੇ ਕੋਨੇ ਵਿਚ ਵਸੇ ਹੋਏ ਹਨ। ਸਿੱਖਾਂ ਦੀ ਖ਼ਾਸੀਅਤ ਹੈ ਕਿ ਜਦੋਂ ਵੀ ਕਦੀਂ ਦੁਨੀਆਂ ਵਿਚ ਭਾਵੇਂ ਕੋਈ ਆਫ਼ਤ ਆਈ ਹੋਵੇ ਤਾਂ ਸਿੱਖ ਧਰਮ ਦੇ ਅਨੁਆਈ ਹਮੇਸ਼ਾ,ਉਨ੍ਹਾਂ ਦੀ ਮਦਦ ਲਈ ਤਤਪਰ ਰਹਿੰਦੇ ਹਨ। ਗੁਰਦੁਆਰਾ ਸਾਹਿਬਾਨ ਸਿੱਖਾਂ ਰੂਹ ਦੀ ਖ਼ੁਰਾਕ ਅਤੇ ਅਧਿਆਤਮਕਤਾ ਦਾ ਕੇਂਦਰੀ ਸਥਾਨ ਹਨ,ਜਿੱਥੋਂ ਇਕੱਤਰ ਹੋ ਅਕਾਲ ਪੁਰਖ ਤੋਂ ਆਸ਼ੀਰਵਾਦ ਲੈ ਕੇ ਉਹ ਕੁੱਦਰਤੀ ਆਫ਼ਤਾਂ ਵਿਚ ਫਸੇ ਹੋਈ ਮਾਨਵਤਾ ਦੀ ਮਦਦ ਲਈ ਜੁਟ ਜਾਂਦੇ ਹਨ। ਭਾਰਤ ਵਿਚ ਭਾਵੇਂ ਕਦੀਂ ਵੀ ਕੋਈ ਕੁਦਰਤੀ ਆਫ਼ਤ ਆਈ ਹੈ ਤਾਂ ਉਹ ਵੱਧ ਚੜ੍ਹਕੇ ਆਪਣੀ ਸ਼ਰਧਾ ਅਨੁਸਾਰ ਦਾਨ ਦਿੰਦੇ ਹਨ ਅਤੇ ਸਿੱਖ ਧਰਮ ਦੇ ਅਨੁਆਈਆਂ ਤੋਂ ਰਕਮ ਜਾਂ ਸਾਮਾਨ ਇਕੱਤਰ ਕਰਕੇ ਪ੍ਰਭਾਵਤ ਇਲਾਕੇ ਵਿਚ ਪਹੁੰਚਦੇ ਹਨ। ਤਾਜ਼ਾ ਮਿਸਾਲ ਤੁਹਾਡੇ ਸਾਮ੍ਹਣੇ ਹੈ, ਜੰਮੂ ਕਸ਼ਮੀਰ ਵਿਚ ਜਦੋਂ ਹੜ੍ਹਾਂ ਦੀ ਕੁੱਦਰਤੀ ਆਫ਼ਤ ਆਈ ਤਾਂ ਸਾਰੀ ਦੁਨੀਆਂ ਵਿਚੋਂ ਆ ਕੇ ਸਿੱਖਾਂ ਨੇ ਆਪਣਾ ਆਰਥਕ ਯੋਗਦਾਨ ਹੀ ਨਹੀਂ ਪਾਇਆ ਸਗੋਂ ਆਪਣੀਆਂ ਜ਼ਿੰਦਗੀਆਂ ਨੂੰ ਖ਼ਤਰੇ ਵਿਚ ਪਾ ਕੇ ਵੀ ਕਿਸ਼ਤੀਆਂ ਲੈ ਕੇ ਮੁਸਲਮਾਨ ਭੈਣਾਂ ਅਤੇ ਭਰਾਵਾਂ ਨੂੰ ਲੋੜੀਂਦਾ ਸਾਮਾਨ ਖਾਣਾ,ਰਾਸ਼ਣ,ਬਿਸਤਰੇ ਅਤੇ ਕੱਪੜੇ ਆਦਿ ਆਪ ਜਾ ਕੇ ਪਹੁੰਚਾਏ। ਭਾਰਤ ਦੇ ਕੋਨੇ ਕੋਨੇ ਤੋਂ ਕਸ਼ਮੀਰ ਆ ਕੇ ਆਪੋ ਆਪਣੀ ਸਮਰੱਥਾ ਅਨੁਸਾਰ ਆਪਣਾ ਯੋਗਦਾਨ ਹੀ ਨਹੀਂ ਪਾਇਆ ਸਗੋਂ ਅਣਸੁਖਾਵੇਂ ਹਾਲਾਤ ਵਿਚ ਉਥੇ ਪਹੁੰਚੇ ਹਾਲਾਂਕਿ ਪ੍ਰਭਾਵਤ ਲੋਕਾਂ ਕੋਲ ਪਹੁੰਚਣਾ ਅਤਿ ਮੁਸ਼ਕਲ ਸੀ। ਇਸ ਤੋਂ ਪਹਿਲਾਂ ਵੀ ਜਦੋਂ ਦੱਖਣੀ ਭਾਰਤ ਵਿਚ ਸੁਨਾਮੀ ਵਰਗੀ ਕੁੱਦਰਤੀ ਆਫ਼ਤ ਨੇ ਹਸਦੇ ਵਸਦੇ ਲੋਕਾਂ ਨੂੰ ਘਰੋਂ ਬੇਘਰ ਕਰ ਦਿੱਤਾ ਸੀ ਤਾਂ ਵੀ ਸਿੱਖ ਸੰਸਥਾਵਾਂ ਅਤੇ ਸੰਤਾਂ ਮਹਾਤਵਾਂ ਨੇ ਉਥੇ ਜਾ ਕੇ ਲੋੜੀਂਦੀਆਂ ਵਸਤਾਂ ਪਹੁੰਚਾਈਆਂ ਅਤੇ ¦ਗਰ ਲਗਵਾਏ ਸਨ। ਪਿਛਲੇ ਸਾਲ ਬਰਸਾਤਾਂ ਵਿਚ ਉਤਰਾਖੰਡ ਵਿਚ ਭਾਰੀ ਮੀਂਹ ਦੇ ਕਹਿਰ ਅਤੇ ਪਹਾੜਾਂ ਦੇ ਰੁੜਨ ਨਾਲ ਜਦੋਂ ਲੋਕਾਂ ਦਾ ਉਥੇ ਰਹਿਣਾ ਦੁੱਭਰ ਹੋ ਗਿਆ ਅਤੇ ਰਸਤੇ ਬੰਦ ਹੋ ਗਏ ਤਾਂ ਸਿੱਖ ਅਤੇ ਸਿੱਖ ਸੰਸਥਾਵਾਂ ਨੇ ਉਥੇ ਪਹੁੰਚਕੇ ਲੋਕਾਂ ਦੀ ਹਰ ਸੰਭਵ ਕੀਤੀ। ਜਦੋਂ ਗੁਜਰਾਤ ਵਿਚ ਭੁਚਾਲ ਆਇਆ ਸੀ ਤਾਂ ਸਿੱਖ ਹੀ ਸਨ,ਜਿਹੜੇ ਆਪਣੀਆਂ ਸੰਗਤਾਂ ਨਾਲ ਔਖੇ ਪੈਂਡੇ ਤਹਿ ਕਰਕੇ ਉਥੇ ਪਹੁੰਚੇ ਅਤੇ ਲੋੜੀਂਦਾ ਸਾਮਾਨ ਦਿੱਤਾ ਅਤੇ ¦ਗਰ ਲਗਾਏ। ¦ਗਰ ਦੀ ਪ੍ਰਥਾ ਸਿੱਖ ਧਰਮ ਵਿਚ ਬਹੁਤ ਹੀ ਅਕੀਦਤ ਨਾਲ ਕਾਇਮ ਰੱਖੀ ਹੋਈ ਹੈ ਕਿਉਂਕਿ ਗੁਰੂ ਸਾਹਿਬਾਨ ਨੇ ਵੰਡ ਕੇ ਛੱਕਣ ਦਾ ਸੰਦੇਸ਼ ਦਿੱਤਾ ਹੈ। ਇਸੇ ਤਰ੍ਹਾਂ ਜਦੋਂ ਅਕਤੂਬਰ 2013 ਵਿਚ ਪਾਕਿਸਤਾਨ ਵਿਚ ਹੜ੍ਹ ਆਏ ਸਨ ਤਾਂ ਵੀ ਸਿੱਖ ਭਰਾਵਾਂ,ਸਿੱਖ ਸੰਗਤਾਂ ਨੇ ਦੇਸ਼ ਅਤੇ ਵਿਦੇਸ਼ਾਂ ਤੋਂ ਆ ਕੇ ਪਾਕਿਸਤਾਨ ਵਿਚ ਪੂਰੀ ਤਨੋਂ ਮਨੋਂ ਮਦਦ ਕੀਤੀ ਸੀ। ਜੇ ਰਾਜਸਥਾਨ ਵਿਚ ਸੋਕਾ ਪਿਆ ਤਾਂ ਪੰਜਾਬ ਦੇ ਕਿਸਾਨਾ ਅਤੇ ਸਿੱਖਾਂ ਨੇ ਚਾਰਾ,ਜਿਸ ਵਿਚ ਤੂੜੀ ਸ਼ਾਮਲ ਸੀ,ਦੀਆਂ ਗੱਡੀਆਂ ਅਤੇ ਟਰੱਕ ਭਰਕੇ ਭੇਜੇ। ਇਹ ਸਿੱਖਾਂ ਦੀ ਵਿਸ਼ਾਲਤਾ ਤੇ ਖਾਸੀਅਤ ਹੈ ਕਿ ਉਹ ਗੁਰੂ ਦੇ ਦਿੱਤੇ ਸੰਦੇਸ਼ ਮੁਤਾਬਕ ਜਾਤ ਪਾਤ ਅਤੇ ਧਰਮ ਦੀਆਂ ਵਲੱਗਣਾਂ ਤੋਂ ਬਾਹਰ ਜਾ ਕੇ ਇਨਸਾਨੀਅਤ ਦੀ ਮਦਦ ਕਰਦੇ ਹਨ। ¦ਡਨ ਤੋਂ ਐਸ.ਓ.ਪੀ.ਡਵਲਯੂ.ਸੰਸਥਾ ਦੇ ਕਾਰਕੁੰਨਾਂ ਨੇ ਦਵਾਈਆਂ,¦ਗਰ ਅਤੇ ਕੰਬਲ ਲਿਆਕੇ ਤਕਸੀਮ ਕੀਤੇ। ਪੰਜਾਬ ਵਿਚੋਂ ਵੀ ਟਰੱਕਾਂ ਦੇ ਟਰੱਕ ਭਰਕੇ ਜੰਮੂ ਕਸ਼ਮੀਰ ਦੇ ਲੋਕਾਂ ਦੀ ਮਦਦ ਕੀਤੀ।ਸਿੱਖ ਇਸ ਵਿਚਾਰਧਾਰਾ ਤੇ ਹਮੇਸ਼ਾ ਪਹਿਰਾ ਦਿੰਦੇ ਹਨ। ਇਸੇ ਤਰ੍ਹਾਂ ਕੈਨੇਡਾ,ਅਮਰੀਕਾ,ਆਸਟਰੇਲੀਆ,ਫਰਾਂਸ ਅਤੇ ਹਾਲੈਂਡ ਤੋਂ ਆ ਕੇ ਸਿੱਖਾਂ ਨੇ ਜੰਮੂ ਕਸ਼ਮੀਰ ਦੇ ਪੀੜਤਾਂ ਦੀ ਮੱਦਦ ਕੀਤੀ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਪਣੇ ਵੱਲੋਂ ਬਿਸਤਰੇ,ਕਪੜੇ ਅਤੇ ਕੰਬਲ ਭਿਜਵਾਏ ਹਨ ਪ੍ਰੰਤੂ ਦੁੱਖ ਦੀ ਗੱਲ ਹੈ ਕਿ ਜੇਕਰ ਕਿਸੇ ਸਿੱਖ ਕੋਲੋਂ ਕੋਈ ਗ਼ਲਤੀ ਹੋ ਜਾਵੇ ਤਾਂ ਮੀਡੀਆ ਉਸਦੀ ਗ਼ਲਤੀਆਂ ਖ਼ਬਰਾਂ ਸੁਰਖੀਆਂ ਬਣਾਕੇ ਲਗਾਉਂਦਾ ਹੈ,ਜਦੋਂ ਕਿਸੇ ਵੀ ਮੁਸੀਬਤ ਵਿਚ ਲੋਕ ਭਲਾਈ ਦੇ ਕੰਮ ਕਰਦਾ ਹੈ ਜਿਵੇਂ ਜੰਮੂ ਕਸ਼ਮੀਰ ਦੇ ਹੜ੍ਹਾਂ ਵਿਚ ਘਰ ਘਰ ਜਾ ਕੇ ਮੁਸਲਮਾਨ ਭਰਾਵਾਂ ਦਾ ਦੁੱਖ ਵੰਡਾਇਆ ਹੈ ਤਾਂ ਮੀਡੀਏ ਨੇ ਸਿੱਖਾਂ ਦੇ ਯੋਗਦਾਨ ਨੂੰ ਵੀ ਅੱਖੋਂ ਪ੍ਰੋਖੇ ਕੀਤਾ ਹੈ।