ਬਠਿੰਡਾ – ਮਾਨਯੋਗ ਸ੍ਰੀ ਐਸ ਕੇ ਸ਼ਰਮਾ ਆਈ ਪੀ ਐਸ ਐਚ ਆਰ ਡੀ ਅਤੇ ਸੀ ਪੀ ਪੰਜਾਬ ਚੰਡੀਗੜ ਅਤੇ ਸ੍ਰੀ ਅਨੀਤਾ ਪੁੰਜ ਆਈ ਪੀ ਐਸ ਪੀ ਐਚ ਆਰ ਡੀ ਅਤੇ ਸੀ ਪੀ ਪੰਜਾਬ ਚੰਡੀਗੜ ਜੀ ਦੀ ਦਿਸ਼ਾ ਨਿਰਦੇਸ਼ ਮੁਤਾਬਕ ਅਤੇ ਸ੍ਰੀ ਸਿੰਦਰ ਸਿੰਘ ਐਸ ਪੀ, ਡੀ ਪੀ ਸੀ ਓ ਬਠਿੰਡਾ ਦੀ ਅਗਵਾਈ ਹੇਠ ਸਾਂਝ ਕੇਂਦਰ ਕੈਨਾਲ ਕਲੋਨੀ ਦੇ ਇੰਚਾਰਜ ਨਿਰਮਲ ਸਿੰਘ ਏ ਐਸ ਆਈ, ਸੀ ਟੀ ਅਮਰਧੀਰ ਸਿੰਘ ਐਲ/ ਸੀ ਸੁਖਮੰਦਰ ਕੌਰ ਐਲ / ਸੀ ਬਲਵਿੰਦਰ ਕੌਰ ਅਤੇ ਸਮੂਹ ਸਟਾਫ ਵਲੋ ਅੱਜ ਬਠਿੰਡਾ ਦੇ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੈਨਾਲ ਕਲੋਨੀ ਬਠਿੰਡਾ ਵਿੱਚ ਸਾਂਝ ਕੇਂਦਰ ਵਲੋ ਦਿੱਤੀਆ ਜਾ ਰਹੀਆ ਆਰ ਟੀ ਐਸ ਐਕਟ ਅਧੀਨ ਸੇਵਾਵਾ ਸਬੰਧੀ ਜਾਣਕਾਰੀ ਦਿੱਤੀ ਅਤੇ ਟ੍ਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਟ੍ਰੈਫਿਕ ਪੁਲਿਸ ਵਲੋ ਏ ਐਸ ਆਈ ਗੁਰਦੀਪ ਸਿੰਘ , ਹੌਲਦਾਰ ਸੁਖਰਾਜ ਸਿੰਘ ( ਮਾਸਟਰ ) ਹੌਲਦਾਰ ਕਰਨੈਲ ਸਿੰਘ ਸਾਂਝ ਕੇਂਦਰ ਵੁਮੈਨਸੈਲ ਮੌਕੇ ਤੇ ਹਾਜ਼ਰ ਸਨ। ਟ੍ਰੈਫਿਕ ਮਾਸਟਰ ਸੁਖਰਾਜ ਸਿੰਘ ਨੇ ਨਿਯਮਾਂ ਨੂੰ ਵਿਸਥਾਰਪੂਰਵਕ ਬੱਚਿਆਂ ਨੂੰ ਦੱਸਿਆਂ ਅਤੇ ਐਲ/ਸੀ ਸੁਖਮੰਦਰ ਕੌਰ ਨੇ ਸਾਂਝ ਕੇਂਦਰ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਵਿਸਥਾਰ ਨਾਲ ਦੱਸਿਆ। ਮੌਕੇ ਤੇ ਪਹੁੰਚੇ ਮਨਜੀਤਇੰਦਰ ਸਿੰਘ ਬਰਾੜ ਜਿਲ੍ਹਾਂ ਪ੍ਰਧਾਨ ਪੰਜਾਬ ਹਿਊਮਨ ਰਾਈਟਸ ਦਿਹਾਤੀ ਨੇ ਬੱਚਿਆਂ ਨੂੰ ਨਕਦ ਇਨਾਮ ਦਿੱਤੇ। ਜਿਨ੍ਹਾਂ ਨੇ ਟ੍ਰੈਫਿਕ ਮਾਸਟਰ ਵਲੋਂ ਕੀਤੇ ਸਵਾਲਾਂ ਦੇ ਸਹੀ ਜਵਾਬ ਦਿੱਤੇ। ਇਸ ਮੌਕੇ ਮਨਜੀਤਇੰਦਰ ਸਿੰਘ ਬਰਾੜ ਨੇ ਬੱਚਿਆਂ ਨੂੰ ਸੰਦੇਸ਼ ਦਿੰਦਿਆ ਕਿਹਾ ਕਿ ਟ੍ਰੈਫਿਕ ਨਿਯਮਾਂ ਅਤੇ ਸਾਂਝ ਕੇਂਦਰਾਂ ਬਾਰੇ ਜੋ ਤੁਸੀਂ ਸੁਣਿਆ ਉਸ ਨੂੰ ਆਪਣੇ ਘਰਦਿਆਂ ਅਤੇ ਆਪਣੇ ਗੁਆਢੀਆਂ ਨੂੰ ਜਰੂਰ ਦੱਸਿਆ ਜਾਵੇ ਤਾਂ ਕਿ ਹੋ ਰਹੇ ਬੇਤਹਾਸ਼ਾ ਹਾਦਸਿਆ ਨੂੰ ਰੋਕਿਆ ਜਾ ਸਕੇ ਅਤੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਇਹ ਸੈਮੀਨਾਰ ਪੁਲਿਸ ਅਤੇ ਪਬਲਿਕ ਦੀ ਦੂਰੀ ਨੂੰ ਘਟਾਉਣ ਲਈ ਕਰਵਾਏ ਜਾ ਰਹੇ ਹਨ। ਇਸ ਕਰਕੇ ਸਾਂਝ ਕੇਂਦਰਾਂ ਦੇ ਕਰਮਚਾਰੀਆਂ ਦੀ ਵਰਦੀ ਦਾ ਰੰਗ ਪੁਲਿਸ ਦੀ ਵਰਦੀ ਨਾਲੋ ਵੱਖਰਾ ਹੈ। ਅੰਤ ਵਿਚ ਪ੍ਰਿੰਸੀਪਲ ਸ੍ਰੀ ਸੁਰਿੰਦਰ ਨਾਗਰ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਸਾਂਝ ਕੇਂਦਰ ਥਾਣਾ ਕੈਨਾਲ ਕਲੋਨੀ ਵਲੋ ਟ੍ਰੇਫਿਕ ਨਿਯਮਾਂ ਸਬੰਧੀ ਸੈਮੀਨਾਰ ਕਰਵਾਇਆ ਗਿਆ
This entry was posted in ਪੰਜਾਬ.