ਕੋਲਕਾਤਾ- ਤ੍ਰਿਣਮੂਲ ਕਾਂਗਰਸ ਨੇ ਕੇਂਦਰ ਵੱਲੋਂ ਮਮਤਾ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਸੰਘ ਅਤੇ ਭਾਜਪਾ ਤੇ ਜਵਾਬੀ ਹਮਲੇ ਤੇਜ਼ ਕਰ ਦਿੱਤੇ ਹਨ। ਤ੍ਰਿਣਮੂ਼ਲ ਕਾਂਗਰਸ ਨੇਤਾ ਨੇ ਬੀਜੇਪੀ ਤੇ ਇਹ ਆਰੋਪ ਲਗਾਇਆ ਹੈ ਕਿ ਬਰਦਵਾਨ ਧਮਾਕੇ ਦੀ ਸਾਜਿਸ਼ ਆਰਐਸਐਸ ਦੇ ਮੁੱਖ ਦਫ਼ਤਰ ਵਿੱਚ ਰਚੀ ਗਈ ਸੀ। ਉਨ੍ਹਾਂ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਸੰਘ ਦਾ ਹਮਦਰਦ ਕਰਾਰ ਦਿੱਤਾ।
ਸ਼ਾਰਧਾ ਘੋਟਾਲੇ ਅਤੇ ਬਰਦਵਾਨ ਧਮਾਕਿਆਂ ਨੂੰ ਲੈ ਕੇ ਜੇਟਲੀ ਵੱਲੋਂ ਮਮਤਾ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਨੇ ਵੀ ਸਖਤ ਪ੍ਰਤੀਕਿਰਿਆ ਦਿੱਤੀ ਹੈ। ਤ੍ਰਿਣਮੂਲ ਕਾਂਗਰਸ ਨੇਤਾ ਡੇਰੇਕ ਨੇ ਕਿਹਾ ਕਿ ਜੇਟਲੀ ਜੋ ਮਰਜੀ ਕਰੇ ਪਰ ਸਾਡੀ ਪਾਰਟੀ ਨੂੰ ਰਾਸ਼ਟਰਵਾਦੀ ਵਿਚਾਰ ਸਬੰਧੀ ਸਬਕ ਲੈਣ ਦੀ ਕੋਈ ਜਰੂਰਤ ਨਹੀਂ ਹੈ।ਡੇਰੇਕ ਨੇ ਇਹ ਵੀ ਕਿਹਾ ਕਿ ਬਰਦਵਾਨ ਧਮਾਕੇ ਦੀ ਸਾਜਿਸ਼ ਆਰਐਸਐਸ ਦੇ ਦਫ਼ਤਰ ਵਿੱਚ ਰਚੀ ਗਈ ਸੀ। ਉਨ੍ਹਾਂ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਤੇ ਸੰਘ ਪ੍ਰਤੀ ਹਮਦਰਦੀ ਰੱਖਣ ਦਾ ਵੀ ਆਰੋਪ ਲਗਾਇਆ।ਉਨ੍ਹਾਂ ਨੇ ਕਿਹਾ ਕਿ ਅਸੀਂ ਦੂਸਰੇ ਦਲਾਂ ਦੇ ਨਾਲ ਮਿਲ ਕੇ ਸੰਸਦ ਵਿੱਚ ਕਾਲੇ ਧੰਨ ਦੇ ਮੁੱਦੇ ਨੂੰ ਜੋਰ ਸ਼ੋਰ ਨਾਲ ਉਠਾਵਾਂਗੇ। ਮਮਤਾ ਬੈਨਰਜੀ ਨੇ ਵੀ ਬਰਦਵਾਨ ਧਮਾਕੇ ਵਿੱਚ ਕੇਂਦਰ ਦਾ ਹੱਥ ਹੋਣ ਦੀ ਗੱਲ ਕੀਤੀ।