ਲੁਧਿਆਣਾ:ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਨਾਨ ਟੀਚਿੰਗ ਮੁਲਾਜ਼ਮਾਂ ਦੀ ਯੂਨੀਅਨ ਦੀਆਂ ਚੋਣਾਂ 27 ਨਵੰਬਰ ਨੂੰ ਹੋਣ ਕਾਰਨ ਚੋਣ ਮੈਦਾਨ ਪੂਰੀ ਤਰ੍ਹਾਂ ਭਖਿਆ। ਇਨ੍ਹਾਂ ਚੋਣਾਂ ਵਿੱਚ ਦੋਹਾਂ ਗਰੁੱਪਾਂ ਵਿੱਚ ਸਿੱਧਾ ਮੁਕਾਬਲਾ ਹੈ। ਸ਼੍ਰੀ ਰਜਿੰਦਰ ਕੁਮਾਰ ਸੁਪਰਡੈਂਟ ਦੀ ਅਗਵਾਈ ਵਾਲੇ ਗਡਵਾਸੂ ਇੰਪਲਾਈਜ਼ ਫੈਡਰੇਸ਼ਨ ਵੱਲੋਂ ਅੱਜ ਐਡਮਨ ਬਲਾਕ ਗਡਵਾਸੂ ਵਿਖੇ ਚੋਣ ਰੈਲੀ ਕੀਤੀ ਗਈ ਜਿਸ ਵਿੱਚ ਸਮੂਹ ਮੁਲਾਜ਼ਮਾਂ ਨੇ ਵਧ ਚੜ ਕੇ ਭਾਗ ਲਿਆ। ਸ਼੍ਰੀ ਰਜਿੰਦਰ ਕੁਮਾਰ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ¦ਮੇ ਸਮੇਂ ਤੋਂ ਚਲੀ ਆ ਰਹੀ ਕਲਰਕ/ਟੈਕਨੀਕਲ ਸਟਾਫ/ਫੀਲਡ ਸਟਾਫ/ਸਟੈਨੋਗ੍ਰਾਫੀ ਸਟਾਫ ਦੀਅ ਪ੍ਰਮੋਸ਼ਨ ਲਈ ਨਿਰਧਾਰਤ ਘੱਟ ਕਰਾਉਣ ਦੀ ਮੰਗ ਨੂੰ ਪਹਿਲ ਦੇ ਆਧਾਰ ਤੇ ਕਰਵਾਇਆ ਜਾਵੇਗਾ । ਉਨ੍ਹਾਂ ਕਿਹਾ ਯੂਨੀਅਨ ਦੀ ਆਨ ਅਤੇ ਸ਼ਾਨ ਨੂੰ ਬਹਾਲ ਕਰਨ ਲਈ ਫੈਡਰੇਸ਼ਨ ਵੱਲੋਂ ਖੜੀ ਕੀਤੀ ਗਈ ਸੁਲਝੀ ਹੋਈ ਟੀਮ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਓ। ਉਨ੍ਹਾਂ ਕਿਹਾ ਕਿ ਤੁਸੀਂ ਸਾਨੂੰ ਵੋਟਾਂ ਰਾਹੀਂ ਸਮਰਥਨ ਦਿਓ ਅਤੇ ਅਸੀਂ ਤੁਹਾਨੂੰ ਮੁਲਾਜ਼ਮਾਂ ਦੀ ਭਖਦੀਆਂ ਮੰਗਾਂ ਮੰਨਵਾ ਕੇ ਦੇਵਾਂਗੇ।
ਰਜਿੰਦਰ ਕੁਮਾਰ ਨੇ ਕਿਹਾ ਕਿ ਵਡਮੁੱਲੀਆਂ ਪ੍ਰਾਪਤੀਆਂ ਕਰਨ ਲਈ 27 ਤਰੀਕ ਨੂੰ ਚੋਣ ਨਿਸ਼ਾਨ ਮੋਟਰ ਸਾਈਕਲ ਤੇ ਮੋਹਰਾਂ ਲਾ ਕੇ ਪੂਰੀ ਦੀ ਪੂਰੀ ਟੀਮ ਨੂੰ ਕਾਮਯਾਬ ਬਣਾਓ । ਉਨ੍ਹਾਂ ਨੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ 26 ਨਵੰਬਰ ਨੂੰ ਵੈਟਨਰੀ ਸਾਇੰਸ ਕਾਲਜ ਵਿਖੇ ਦੁਪਹਿਰ 1.00 ਵਜੇ ਵੱਡੀ ਗਿਣਤੀ ਵਿੱਚ ਪਹੁੰਚਣ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਸਾਨੂੰ ਸੇਵਾ ਦਾ ਮੌਕਾ ਦਿਓਗੇ ਤਾਂ ਮੇਰੀ ਪੂਰੀ ਟੀਮ ਮੁਲਾਜ਼ਮਾਂ ਦੀ ਸੇਵਾ ਲਈ ਹਰ ਸਮੇਂ ਤਤਪਰ ਰਹੇਗੀ। ਇਸ ਮੌਕੇ ਫੈਡਰੇਸ਼ਨ ਵੱਲੋਂ ਤਿਆਰ ਚੋਣ ਮੈਨੀਫੈਸਟੋ ਵੀ ਰਿਲੀਜ਼ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਆਉਣ ਵਾਲੇ ਸਮੇਂ ਵਿੱਚ ਮੁਲਾਜ਼ਮ ਪੱਖੀ ਮੰਗਾਂ ਪੂਰੀਆਂ ਕਰਵਾਉਣ ਦੀ ਰੂਪ ਰੇਖਾ ਉਲੀਕੀ ਗਈ ਹੈ। ਇਸ ਮੌਕੇ ਫੈਡਰੇਸ਼ਨ ਵੱਲੋਂ ਚੰਦਰ ਪਾਲ, ਸਤਿੰਦਰ ਲਹੌਰੀਆ, ਸ: ਦਿਲਚੈਨ ਸਿੰਘ, ਪ੍ਰਦੀਪ ਕੁਮਾਰ, ਜਗਤਾਰ ਸਿੰਘ, ਸੋਹਨ ਲਾਲ, ਮਨੀਸ਼ ਕੁਮਾਰ ਤੇ ਬਲਵਿੰਦਰ ਸਿੰਘ ਗਰੇਵਾਲ ਨੇ ਵੀ ਸੰਬੋਧਨ ਕੀਤਾ।
ਗਡਵਾਸੂ ਇੰਪਲਾਈਜ਼ ਯੂਨੀਅਨ ਦੀਆਂ ਚੋਣਾਂ ਲਈ ਮੈਦਾਨ ਭਖਿਆ
This entry was posted in ਪੰਜਾਬ.