ਮਨੀਲਾ – ਫਿਲੀਪੀਨਜ਼ ਦੀ ਜੈਮੀ ਹੇਰੇਲ ਸ਼ਨਿਚਰਵਾਰ ਨੂੰ ਮਿਸ ਅਰਥ 2014 ਚੁਣੀ ਗਈ। ਮਿਸ ਅਰਥ 2014 ਦੇ ਮੁਕਾਬਲੇ ਵਿੱਚ ਦੂਸਰੇ ਸਥਾਨ ਤੇ ਰਹਿਣ ਵਾਲੀ ਅਮਰੀਕਨ ਸੁੰਦਰੀ ਨੂੰ ਮਿਸ ਏਅਰ ਦੇ ਖਿਤਾਬ ਨਾਲ ਨਵਾਜਿਆ ਗਿਆ। ਵੇਨਜੁਏਲਾ ਦੀ ਸੁੰਦਰੀ ਨੂੰ ਮਿਸ ਵਾਟਰ ਅਤੇ ਰੂਸੀ ਸੁੰਦਰੀ ਨੂੰ ਮਿਸ ਫਾਇਰ ਦਾ ਖਿਤਾਬ ਮਿਲਿਆ।
ਹੇਰੇਲ ਨੇ ਇਸ ਮੁਕਾਬਲੇ ਵਿੱਚ 85 ਸੁੰਦਰੀਆਂ ਨੂੰ ਹਰਾ ਕੇ ਇਹ ਖਿਤਾਬ ਪ੍ਰਾਪਤ ਕੀਤਾ। ਭਾਰਤ ਦੀ ਸੁੰਦਰੀ 16ਵਾਂ ਸਥਾਨ ਵੀ ਪ੍ਰਾਪਤ ਨਹੀਂ ਕਰ ਸਕੀ ਅਤੇ ਮੁਕਾਬਲੇ ਤੋਂ ਬਾਹਰ ਹੋ ਗਈ। ਮਿਸ ਅਰਥ 2014 ਦੀ ਸੁੰਦਰਤਾ ਪ੍ਰਤੀਯੋਗਿਤਾ ਦਾ ਆਯੋਜਨ ਡਿਲੀਮੈਨ ਵਿੱਚ ਯੂਨੀਵਰਿਸਟੀ ਆਫ ਫਿਲੀਪੀਨਜ਼ ਥਿਏਟਰ ਵਿੱਚ ਕੀਤਾ ਗਿਆ ਸੀ। 2013 ਦੀ ਮਿਸ ਅਰਥ ਹੇਨਰਿਚ ਨੇ ਜੈਮੀ ਹੇਰੇਲ ਨੂੰ ਮਿਸ ਅਰਥ ਦਾ ਤਾਜ ਪਹਿਨਾਇਆ।