ਫ਼ਤਹਿਗੜ੍ਹ ਸਾਹਿਬ – ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ 21 ਮੈਂਬਰੀ ਵਫ਼ਦ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਵਿਚ ਪ੍ਰੋ. ਮਹਿੰਦਰਪਾਲ ਸਿੰਘ, ਜਸਕਰਨ ਸਿੰਘ ਕਾਹਨ ਸਿੰਘ ਵਾਲਾ (ਦੋਨੋ ਜਰਨਲ ਸਕੱਤਰ), ਸ. ਹਰਭਜਨ ਸਿੰਘ ਕਸ਼ਮੀਰੀ, ਰਮਿੰਦਰਜੀਤ ਸਿੰਘ ਮਿੰਟੂ ਅਗਜੈਕਟਿਵ ਮੈਬਰ ਯੂ.ਐਸ.ਏ, ਸਿੰਗਾਰਾਂ ਸਿੰਘ ਬਡਲਾ, ਕਰਨਰਾਜ ਸਿੰਘ ਚਾਹਲ, ਰਣਜੀਤ ਸਿੰਘ ਸੰਘੇੜਾ ਪ੍ਰਧਾਨ ਬਰਨਾਲਾ, ਧਰਮ ਸਿੰਘ ਕਲੌੜ, ਗੁਰਨੈਬ ਸਿੰਘ ਸੰਗਰੂਰ, ਸੁਖਜੀਤ ਸਿੰਘ ਡਰੋਲੀ ਜਿ਼ਲ੍ਹਾ ਪ੍ਰਧਾਨ ਦਿਹਾਤੀ ਜਲੰਧਰ, ਮਨਜੀਤ ਸਿੰਘ ਸੰਘੇੜਾ, ਮੋਤਾ ਸਿੰਘ ਨਾਰੀਵਾਲਾ, ਜਸਵੀਰ ਸਿੰਘ ਸੰਗਰੂਰ, ਲਲਿਤ ਮੋਹਨ ਸਿੰਘ, ਬਾਜ ਸਿੰਘ ਧਾਲੀਵਾਲ, ਮਨਜੀਤ ਸਿੰਘ ਮਹੱਈਆ, ਸਤਨਾਮ ਸਿੰਘ ਸੱਤਾ, ਬਲਵਿੰਦਰ ਸਿੰਘ ਚੀਮਾ ਪਟਿਆਲਾ, ਰਾਮ ਸਿੰਘ ਜੰਮੂ, ਬਾਬਾ ਬਲਜੀਤ ਸਿੰਘ ਕੈਰੋ ਆਦਿ ਕਸਮੀਰ ਦੌਰੇ ਤੇ ਗਏ ਹੋਏ ਹਨ। ਜਿਸ ਤਹਿਤ ਮੁੱਖ ਤੌਰ ਤੇ ਪਾਰਟੀ ਵੱਲੋਂ 12 ਟਰੱਕ ਰਾਹਤ ਸਮੱਗਰੀ ਜੋ ਕਸ਼ਮੀਰ ਵਿਚ ਆਏ ਹੜ੍ਹਾਂ ਦੇ ਪ੍ਰਭਾਵਿਤ ਲੋਕਾਂ ਲਈ ਲੈ ਕੇ ਗਏ ਹਨ, ਦੀ ਵੰਡ ਕਰਦੇ ਹੋਏ 29 ਤਰੀਕ ਸ਼ਾਮ ਨੂੰ ਹੁਰੀਅਤ ਕਾਨਫਰੰਸ ਦੇ ਮੁੱਖ ਆਗੂ ਮੀਰ ਵਾਇਜ਼ ਉਮਰ ਫਾਰੂਖ ਦੇ ਘਰ ਜਿਥੇ ਉਹ ਹਾਊਸ ਅਰੈਸਟ ਹਨ, ਨੂੰ 4 ਟਰੱਕ ਸ. ਸਿਮਰਨਜੀਤ ਸਿੰਘ ਮਾਨ ਨੇ ਆਪਣੇ ਹੱਥੀ ਸੋਪੇ। ਉਥੇ ਨਾਲ ਹੀ ਕਸ਼ਮੀਰ ਦੀ ਆਜ਼ਾਦੀ ਬਾਰੇ ਚੱਲ ਰਹੇ ਸੰਘਰਸ਼ ਬਾਰੇ ਵੀ ਦੋਹਾਂ ਲੀਡਰਾਂ ਨੇ ਖੁੱਲ੍ਹਕੇ ਵਿਚਾਰਾਂ ਕੀਤੀਆਂ । ਮੁੱਖ ਤੌਰ ਤੇ ਜੋ ਗੱਲ ਵਿਚਾਰ ਵਿਚ ਸਾਹਮਣੇ ਆਈ ਕਿ ਹਿੰਦੂਸਤਾਨੀ ਸਰਕਾਰ ਦੀ ਨੀਅਤ ਕਸ਼ਮੀਰ ਦੇ ਲੋਕਾਂ ਪ੍ਰਤੀ ਅੱਤਿਆਚਾਰ ਤੋ ਵੱਧ ਕੁਝ ਨਹੀਂ । ਜਿਸ ਦਾ ਸਬੂਤ ਮੌਜੂਦਾ ਹਾਲਾਤ ਵਿਚ ਇਹ ਹੈ ਕਿ ਐਨੇ ਭਿਆਨਕ ਹੜ੍ਹਾਂ ਤੋ ਬਾਅਦ ਇਕ ਪਾਸੇ ਤਾਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਅਤੇ ਦੂਸਰੇ ਪਾਸੇ ਅੰਤਰ ਰਾਸ਼ਟਰੀ ਸਹਾਇਤਾ ਨੂੰ ਕਸ਼ਮੀਰੀਆ ਲਈ ਪ੍ਰਵਾਨ ਨਾ ਕਰਕੇ ਕਸ਼ਮੀਰੀਆਂ ਨਾਲ ਵਿਸ਼ੇਸ਼ ਧੱਕਾ ਕੀਤਾ ਗਿਆ । ਪਿਛਲੇ ਸਾਲ ਅਜਿਹਾ ਹੀ ਹੜ੍ਹ ਉਤਰਾਖੰਡ ਵਿਚ ਆਇਆ ਸੀ, ਪਰ ਉਥੇ ਅੰਤਰ ਰਾਸਟਰੀ ਸਹਾਇਤਾ ਬੰਦ ਨਹੀਂ ਸੀ ਕੀਤੀ ਗਈ । ਸਾਰੇ ਹੀ ਆਜਾਦੀ ਪਸੰਦ ਲੀਡਰ ਕਸ਼ਮੀਰ ਦੀਆਂ ਜੇਲ੍ਹਾਂ ਵਿਚ ਜਾਂ ਉਹਨਾਂ ਦੇ ਘਰਾਂ ਵਿਚ ਨਜ਼ਰ ਬੰਦ ਕਰ ਦਿੱਤੇ ਗਏ ਹਨ ਅਤੇ ਬੰਦੂਕ ਦੇ ਸਾਏ ਹੇਠ ਵੋਟਾਂ ਕਰਵਾਉਣਾ ਲੋਕਤੰਤਰ ਦਾ ਕਤਲ ਹੈ । ਦੋਹਾਂ ਲੀਡਰਾਂ ਨੇ ਇਸ ਗੱਲ ਤੇ ਸਹਿਮਤੀ ਪ੍ਰਗਟਾਈ ਕਿ ਇਸ ਤਰ੍ਹਾਂ ਬੰਦੂਕਾਂ ਨਾਲ ਦਬਾਕੇ ਕਸ਼ਮੀਰ ਦੀ ਆਜ਼ਾਦੀ ਦੀ ਭਾਵਨਾ ਨੂੰ ਲੋਕਾਂ ਦੇ ਦਿਲਾਂ ਵਿਚੋ ਖ਼ਤਮ ਨਹੀਂ ਕੀਤਾ ਜਾ ਸਕਦਾ । ਅਗਲੇ ਦਿਨ 30 ਤਰੀਕ ਨੂੰ ਸਵੇਰੇ ਛੇਵੇ ਪਾਤਸਾਹ ਦੇ ਗੁਰਦੁਆਰਾ ਸਾਹਿਬ ਵਿਖੇ ਸ. ਮਾਨ ਨੇ ਸੰਗਤਾਂ ਨੂੰ ਸੁਬੋਧਨ ਕੀਤਾ ਜਿਸ ਵਿਚ ਰਾਹਤ ਸਮੱਗਰੀ ਬਾਰੇ ਕਸਮੀਰ ਦੇ ਸਿੱਖਾਂ ਦੀ 11 ਮੈਬਰੀ ਕਮੇਟੀ ਨੂੰ ਰਾਹਤ ਵੰਡਣ ਦੇ ਸਾਰੇ ਅਧਿਕਾਰ ਦਿੱਤੇ ਗਏ ਅਤੇ ਨਾਲ ਹੀ ਸ. ਮਾਨ ਨੇ ਸਿੱਖਾਂ ਨੂੰ ਆਜ਼ਾਦੀ ਅਤੇ ਖ਼ਾਲਿਸਤਾਨ ਦੇ ਸੰਘਰਸ਼ ਬਾਰੇ ਸਮਝਾਇਆ ਅਤੇ ਲੋਕਤੰਤਰੀ ਤਰੀਕੇ ਰਾਹੀ ਸੰਘਰਸ਼ ਵਿਚ ਸਾਥ ਦੇਣ ਲਈ ਕਿਹਾ । ਜਿਸ ਦਾ ਹਾਜ਼ਰ ਸੰਗਤ ਨੇ ਜੈਕਾਰਿਆ ਦੀ ਗੂੰਜ ਨਾਲ ਸਮਰਥਨ ਕੀਤਾ । ਦੁਪਹਿਰੇ ਸਿਵਲ ਸੁਸਾਇਟੀ ਸ੍ਰੀਨਗਰ ਦੇ ਨੁਮਾਇੰਦਿਆ ਨਾਲ ਡੈਲੀਗੇਟ ਨੇ ਮੀਟਿੰਗ ਕੀਤੀ । ਸਿਵਲ ਸੁਸਾਇਟੀ ਦੀ ਅਗਵਾਈ ਮੈਡਮ ਪ੍ਰੌਫੈਸਰ ਹਮੀਦਰ ਨਾਈਨ ਖਾਨ ਚੇਅਰਪਰਸਨ ਕੇ.ਸੀ.ਐਸ, ਸੁਕੀਲ ਕੁਲਿੰਦਰ, ਡਾ. ਮਲੀਨ ਸ਼ਾਹ ਦੀ ਅਗਵਾਈ ਵਾਲੀ ਟੀਮ ਨਾਲ ਗੰਭੀਰ ਵਿਚਾਰਾਂ ਹੋਈਆ ਜਿਸ ਵਿਚ ਮਨੁੱਖੀ ਅਧਿਕਾਰਾਂ ਦਾ ਘਾਣ ਅਤੇ ਹੜ੍ਹਾਂ ਬਾਰੇ ਤੱਤ, ਖੋਜ ਕਮੇਟੀ ਦੀ ਰਿਪੋਰਟ ਪੇਸ਼ ਕੀਤੀ ਗਈ ਤੇ ਇਹ ਗੱਲ ਸਾਹਮਣੇ ਆਈ ਕਿ ਮੌਜੂਦਾ ਹਾਲਾਤ ਤਾ ਕੁਦਰਤੀ ਆਫ਼ਤ ਸੀ ਬਲਕਿ ਸਰਕਾਰਾਂ ਦੀ ਅਣਗਹਿਲੀ ਦਾ ਨਤੀਜਾ ਸੀ ਜੋ ਇਕ ਯੋਜਨਾ ਤਹਿਤ ਕੀਤਾ ਗਿਆ । ਉਚੇਚਾ ਜਿਕਰ ਕੀਤਾ ਗਿਆ ਕਿ 2010 ਵਿਚ ਹੜ੍ਹਾਂ ਬਾਰੇ ਇਕ ਯੋਜਨਾ ਬਣਾਈ ਗਈ ਸੀ ਜਿਸ ਤਹਿਤ ਕਸ਼ਮੀਰ ਦੇ ਦਰਿਆਵਾਂ ਤੇ ਝੀਲਾਂ ਦੀ ਪਰੋਪਰ (ਡਰੈਜਿੰਗ) ਯੋਜਨਾਬੰਦ ਸਫ਼ਾਈ ਕਰਨੀ ਸੀ । ਜਿਸ ਲਈ 2200 ਕਰੋੜ ਦੀ ਯੋਜਨਾ ਬਣਾਈ ਗਈ ਸੀ ਸੈਟਰ ਦੀ ਹਰ ਇਕ ਚਾਲ ਦੇ ਤਹਿਤ ਕੇਵਲ 1 ਕਰੋੜ ਰੁਪੀਆ ਭੇਜਿਆ ਗਿਆ ਤੇ ਉਸ ਵਿਚੋ ਵੀ 78 ਲੱਖ ਰੁਪੀਆ ਖ਼ਰਚ ਕੀਤਾ ਦਿਖਾਇਆ ਗਿਆ । ਸਿੱਟੇ ਵੱਜੋ 2014 ਵਿਚ ਆਹ ਭਿਆਨਕ ਹੜ੍ਹ ਲੋਕਾਂ ਦੀ ਜਾਨ ਅਤੇ ਮਾਲ ਦੀ ਤਬਾਹੀ ਦੇ ਰੂਪ ਵਿਚ ਸਾਹਮਣੇ ਆਇਆ । ਉਸ ਤੋ ਬਾਅਦ ਸ਼ਾਮ ਨੂੰ ਕਸ਼ਮੀਰ ਦੀ ਆਜ਼ਾਦੀ ਦੇ ਇਕ ਹੋਰ ਵੱਡੇ ਲੀਡਰ ਸਯੀਅਦ ਅਲੀ ਸਾਹ ਗਿਲਾਨੀ ਨੂੰ ਮਿਲਣ ਵਫ਼ਦ ਉਹਨਾਂ ਦੇ ਘਰ ਪਹੁਚਿਆ ਜਿਥੇ ਉਹ ਹਾਊਸ ਅਰੈਸਟ ਸਨ, ਪਰ ਅਫਸੋਸ ਦੀ ਗੱਲ ਕਿ ਵਫ਼ਦ ਨੂੰ ਸ੍ਰੀ ਗਿਲਾਨੀ ਨਾਲ ਮਿਲਣ ਨਹੀਂ ਦਿੱਤਾ ਗਿਆ । ਸ. ਮਾਨ ਨੇ ਰਾਹਤ ਸਮੱਗਰੀ ਦੇ 2 ਟਰੱਕ ਉਹਨਾਂ ਨੂੰ ਸੋਪਣੇ ਸਨ ਅਤੇ ਉਹਨਾਂ ਦੀ ਸਿਹਤ ਦਾ ਹਾਲ-ਚਾਲ ਪੁੱਛਣਾ ਸੀ ਜੋ ਕਿ ਬੀਮਾਰ ਸਨ । ਇਸ ਸਮੇਂ ਸ੍ਰੀ ਗਿਲਾਨੀ ਦੇ ਪ੍ਰਿੰਸੀਪਲ ਸਕੱਤਰ ਘਰ ਤੋ ਬਾਹਰ ਆਏ ਅਤੇ ਸ. ਮਾਨ ਨੂੰ ਗਿਲਾਨੀ ਸਾਹ ਦੀਆਂ ਭਾਵਨਾਵਾਂ ਤੋ ਜਾਣੂ ਕਰਵਾਇਆ ਅਤੇ ਸ. ਮਾਨ ਦਾ ਧੰਨਵਾਦ ਕੀਤਾ । ਇਥੇ ਵੀ ਦੋਵਾਂ ਲੀਡਰਾਂ ਵੱਲੋ ਮਹਿਸੂਸ ਕੀਤਾ ਗਿਆ ਕਿ ਜੇ ਦੋ ਸ਼ਾਤੀਪੂਰਨ ਸੰਘਰਸ਼ ਕਰਦੇ ਲੀਡਰਾਂ ਨੂੰ ਆਪਸ ਵਿਚ ਮਿਲਣ ਹੀ ਨਹੀਂ ਦਿੱਤਾ ਜਾਂਦਾ ਤਾਂ ਸ਼ਾਇਦ ਭਾਰਤ ਵਿਚ ਲੋਕਤੰਤਰ ਦਾ ਅਰਥ ਦੁਬਾਰਾ ਤੋ ਕਰਨਾ ਪਵੇਗਾ । ਸ. ਮਾਨ ਨੇ ਸ੍ਰੀ ਗਿਲਾਨੀ ਵੱਲੋ 2 ਦਸੰਬਰ ਨੂੰ ਸ੍ਰੀ ਗਿਲਾਨੀ ਵੱਲੋ ਦਿੱਤੇ ਹੜਤਾਲ ਦੇ ਸੱਦੇ ਦਾ ਸਮਰਥਨ ਵੀ ਹਾਜ਼ਰ ਪ੍ਰੈਸ ਦੇ ਸਾਹਮਣੇ ਕੀਤਾ ਅਤੇ ਨਾਲ ਹੀ ਕਸ਼ਮੀਰ ਦੀ ਆਜ਼ਾਦੀ ਦਾ ਸਮਰਥਨ ਵੀ ਦੁਹਰਾਇਆ ਅਤੇ ਸ੍ਰੀ ਗਿਲਾਨੀ ਦੀ ਸਿਹਤ ਲਈ ਦੁਆ ਕੀਤੀ । ਆਪਣੇ ਵੱਲੋ ਨਾਲ ਲੈਕੇ ਗਏ 2 ਰਾਹਤ ਸਮੱਗਰੀ ਦੇ ਟਰੱਕਾਂ ਦੀਆਂ ਚਾਬੀਆਂ ਪ੍ਰਿੰਸੀਪਲ ਸਕੱਤਰ ਨੂੰ ਸੋਪ ਦਿੱਤੀਆ । ਰਾਤ ਦੇ ਸਮੇਂ ਗੁਰਦੁਆਰਾ ਸਾਹਿਬ ਓਲਚੀ ਬਾਗ ਵਿਖੇ ਸ. ਸੁਖਬੀਰ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਨੌਜ਼ਵਾਨਾ ਵੱਲੋ ਕੀਤੇ ਗਏ ਸੰਗਤ ਦੇ ਬਹੁਤ ਹੀ ਵੱਡੇ ਇਕੱਠ ਨੂੰ ਸ. ਮਾਨ ਨੇ ਸੁਬੋਧਨ ਕੀਤਾ, ਰਾਹਤ ਸਮੱਗਰੀ ਬਾਰੇ ਦੱਸਿਆ ਅਤੇ ਸਿੱਖਾਂ ਨੂੰ ਖ਼ਾਲਿਸਤਾਨ ਦੀ ਲੋੜ ਬਾਰੇ ਜਾਣੂ ਕਰਵਾਇਆ । ਜਿਥੇ ਹਾਜ਼ਰ ਹਜ਼ਾਰਾਂ ਸਿੱਖ ਨੌਜ਼ਵਾਨ ਬੱਚੇ, ਬਜ਼ੁਰਗ ਅਤੇ ਬੀਬੀਆਂ ਵੱਲੋ ਜੈਕਾਰਿਆ ਦੀ ਗੂੰਜ ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਹਰ ਨੀਤੀ ਤੇ ਸਾਥ ਦੇਣ ਦੀ ਗੱਲ ਕੀਤੀ । 1 ਦਸੰਬਰ ਦੁਪਹਿਰੇ 12 ਵਜੇ ਲਾਲ ਚੌਕ ਵਿਖੇ ਗੁਰਦੁਆਰਾ ਮੀਰਾ ਕਦਲ ਵਿਖੇ ਅਯੋਜਿਤ ਕੀਤੀ ਗਈ ਪ੍ਰੈਸ ਕਾਨਫਰੰਸ ਨੂੰ ਸ. ਮਾਨ ਨੇ ਸੁਬੋਧਨ ਕੀਤਾ ਜਿਥੇ ਕਸ਼ਮੀਰ ਦੇ ਅਹਿਮ ਮੁੱਦਿਆ ਬਾਰੇ ਵਿਚਾਰ ਦੱਸੇ । ਹੜ੍ਹਾਂ ਦੀ ਇਨਕੁਆਰੀ ਬਾਰੇ ਜੋਰਦਾਰ ਮੰਗ ਕੀਤੀ ਗਈ, ਚਿੱਠੀ ਸਿੰਘ ਪੁਰਾ ਵਿਖੇ 43 ਸਿੱਖਾਂ ਦਾ ਹੋਇਆ ਭਾਰਤੀ ਏਜੰਸੀਆ ਵੱਲੋ ਹੋਏ ਕਤਲ ਦਾ ਸੱਚ ਸਾਹਮਣੇ ਲਿਆਉਣ ਤੱਕ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਸੰਘਰਸ਼ ਜਾਰੀ ਰੱਖਣ ਦੀ ਗੱਲ ਕੀਤੀ ਅਤੇ ਕਸ਼ਮੀਰੀ ਸਿੱਖਾਂ ਦਾ ਸਮਰਥਨ ਲਿਆ ਗਿਆ । ਸਾਰੇ ਲੀਡਰਾਂ ਨੂੰ ਜੇਲ੍ਹਾਂ ਵਿਚ ਜਾਂ ਘਰਾਂ ਵਿਚ ਬੰਦ ਕਰਕੇ ਕਰਵਾਈਆ ਜਾ ਰਹੀਆਂ ਚੋਣਾਂ ਦੀ ਨਿੰਦਿਆ ਕੀਤੀ । ਸ੍ਰੀਨਗਰ ਵਿਖੇ ਆਏ ਹੜ੍ਹਾਂ ਬਾਰੇ ਅੰਤਰ ਰਾਸਟਰੀ ਸਹਾਇਤਾ ਨੂੰ ਰੋਕਣ ਦੀ ਭਾਰਤੀ ਸਰਕਾਰ ਦੀ ਦੋਗਲੀ ਨੀਤੀ ਦੀ ਨਿੰਦਾ ਕੀਤੀ ਗਈ ਅਤੇ ਚੋਣਾਂ ਦੌਰਾਨ ਅੰਤਰ ਰਾਸ਼ਟਰੀ ਓਬਜਰਬਰ ਨਾ ਲਗਾਏ ਜਾਣ ਦੀ ਨਿੰਦਾ ਕੀਤੀ ਗਈ ਅਤੇ ਹੋਰ ਕਈ ਅਹਿਮ ਮੁੱਦੇ ਸਾਹਮਣੇ ਲਿਆਦੇ ਜਿਸ ਤੋ ਸਾਫ਼ ਜ਼ਹਿਰ ਸੀ ਕਿ ਹਿੰਦੂਸਤਾਨੀ ਹਕੂਮਤ ਕਸ਼ਮੀਰੀਆਂ ਨੂੰ ਖ਼ਤਮ ਕਰਕੇ ਕਸ਼ਮੀਰ ਹਥਿਆਉਣਾ ਚਾਹੁੰਦੀ ਹੈ । 2 ਦਸੰਬਰ 12 ਵਜੇ ਸ. ਮਾਨ ਅਤੇ ਸਾਰੀ ਟੀਮ ਨੋਗਾਮ ਵਿਖੇ ਹਿੰਦੂਸਤਾਨੀ ਫ਼ੌਜਾਂ ਵੱਲੋ ਸ਼ਹੀਦ ਕੀਤੇ ਗਏ 2 ਨੌਜ਼ਵਾਨ ਸ਼ਹਿਜਲ ਅਤੇ ਮਹਿਰਾਜ ਦੇ ਘਰਦਿਆ ਨੂੰ ਮਿਲੇ ਅਤੇ ਆਪਣੇ ਵੱਲੋ ਕੁਝ ਰਾਹਤ ਸਮੱਗਰੀ ਅਤੇ ਦਿਲ ਦੀ ਹਮਦਰਦੀ ਉਹਨਾਂ ਨਾਲ ਸਾਂਝੀ ਕੀਤੀ । ਇਸ ਪ੍ਰੋਗਰਾਮ ਤੋ ਬਾਅਦ ਸਾਰੀ ਟੀਮ ਬਸੀਰ ਅਹਿਮਦ ਜਿਸ ਨੂੰ ਕਿ ਭਾਰਤੀ ਫ਼ੌਜਾਂ ਨੇ ਸ਼ਹੀਦ ਕਰ ਦਿੱਤਾ ਸੀ, ਦੇ ਪਿੰਡ ਨੋਵਾਕਦਲ ਵਿਖੇ ਜਾ ਕੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ, ਸ਼ਹੀਦ ਨੂੰ ਸਲਾਮ ਕੀਤਾ ਅਤੇ ਕੁਝ ਰਾਹਤ ਸਮੱਗਰੀ ਉਹਨਾਂ ਦੇ ਪਰਿਵਾਰ ਨੂੰ ਹਮਦਰਦੀ ਵੱਜੋ ਦਿੱਤੀ । ਇਸ ਮੌਕੇ ਸ. ਕੁਲਦੀਪ ਸਿੰਘ ਗੁਰਦੁਆਰਾ ਕਮੇਟੀ ਕਸ਼ਮੀਰ ਹੋਣਗੇ ਜਿਨ੍ਹਾਂ ਨਾਲ ਸਹਿਯੋਗ ਕਰਨ ਵਾਲੇ ਦੂਸਰੇ ਮੈਂਬਰ ਸ. ਗੁਰਦੇਵ ਸਿੰਘ ਜੰਮੂ, ਸ. ਜਗਮੋਹਨ ਸਿੰਘ ਰੈਣਾ, ਸ. ਸੁਖਬੀਰ ਸਿੰਘ ਖ਼ਾਲਸਾ, ਸ. ਰਵੀਇੰਦਰ ਸਿੰਘ ਐਚ.ਐਮ.ਟੀ, ਸ. ਜਗਜੀਤ ਸਿੰਘ ਜਵਾਹਰ ਨਗਰ, ਸ. ਮਹਿੰਦਰ ਸਿੰਘ ਕਾਸੀ ਦਰਵਾਜਾ ਛੇਵੀ ਪਾਤਸਾਹੀ, ਸ. ਨਰਿੰਦਰ ਸਿੰਘ ਖ਼ਾਲਸਾ, ਗੁਰਦੀਪ ਸਿੰਘ ਮੰਜੂਰ ਨਗਰ ਆਦਿ ਹਾਜ਼ਰ ਸਨ ।
ਕਸ਼ਮੀਰ ਦੇ ਆਜ਼ਾਦੀ ਪਸੰਦ ਲੀਡਰਾਂ ਅਤੇ ਹਿੰਦੂਸਤਾਨੀ ਫ਼ੌਜਾਂ ਵੱਲੋ ਸ਼ਹੀਦ ਕੀਤੇ ਨੌਜ਼ਵਾਨਾਂ ਦੇ ਪਰਿਵਾਰਾਂ ਨੂੰ ਮਿਲੇ ਸ. ਮਾਨ
This entry was posted in ਪੰਜਾਬ.