ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਸਿੱਖਾਂ ਦੇ ਨਾਲ ਹੋਏ ਜ਼ੁਲਮ ਦੀ ਸਿਤਮ ਦੇਖੋ ਭਾਵੇ ਕਾਂਗਰਸ ਸਰਕਾਰ ਹੋਵੇ ਜਾਂ ਸਮੇਂ ਦੀ ਮੋਜੁਦਾ ਸਰਕਾਰ ਭਾਜਪਾ, ਸਾਰੇਆਂ ਨੇ ਸਿੱਖਾਂ ਦੇ ਨਾਲ ਨਾ ਇੰਸਾਫੀ ਹੀ ਕੀਤੀ ਹੈ । ਅਜਿਹਾ ਕੋਈ ਵੀ ਮੌਕਾ ਨਹੀ ਜਾਣ ਦਿਤਾ ਜਦ ਸਿੱਖਾਂ ਨੂੰ ਦੁਸਰੇ ਦਰਜੇ ਦੇ ਸ਼ਹਿਰੀ ਅਤੇ ਇਸ ਦੇਸ਼ ਅੰਦਰ ਬੇਗਾਨਗੀਪਨ ਦਾ ਅਹਿਸਾਸ ਨਾ ਕਰਵਾਇਆ ਹੋਵੇ । ਇਥੋਂ ਤਕ ਕਿ ਇਸ ਦੇਸ਼ ਦੀ ਨਿਆਂ ਪਾਲਿਕਾ ਅੰਦਰ ਵੀ ਸਿੱਖਾਂ ਲਈ ਕਾਨੂੰਨ ਕੂਝ ਹੋਰ ਹੈ ਤੇ ਬਹੁਗਿਣਤੀ ਲਈ ਹੋਰ ।
ਬੀਤੇ ਦੋ ਦਿਨ ਪਹਿਲਾਂ ਹੀ ਕਾਂਗਰਸੀ ਆਗੂ ਅਤੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਸਜੱਣ ਕੁਮਾਰ ਦੇ ਭਾਣਜੇ ਨੂੰ ਹਾਈਕੋਰਟ ਵਿਚ ਕਾਂਗਰਸੀ ਲੀਡਰ ਦੀ ਜੱਜ ਬੇਟੀ ਮੁਕਤਾ ਗੁਪਤਾ ਨੇ ਬਲਰਾਮ ਖੌਖਰ ਨੂੰ ਇਕ ਮਹੀਨੇ ਦੀ ਥਾਂ ਤੇ ਬਿਨਾ ਮੰਗੇ ਹੀ ਦੋ ਮਹੀਨੇ ਦੀ ਪੈਰੋਲ ਦੇ ਕੇ ਤੱਪ ਰਹੇ ਸਿੱਖ ਹਿਰਦੇਆਂ ਦੇ ਜ਼ਖਮਾਂ ਤੇ ਜਿੱਥੇ ਲੂਣ ਛਿੜਕਿਆ ਸੀ ਉੱਥੇ ਹੀ ਇਸੇ ਜੱਜ ਨੇ ਇਕ ਹੋਰ ਸਿੱਖ ਵਿਰੋਧੀ ਫੈਸਲਾ ਦੇ ਕੇ ਸਿੱਖਾਂ ਦੇ ਜ਼ਖਮੀ ਹਿਰਦੇਆਂ ਅੰਦਰ ਅੱਗ ਦੇ ਭਾਂਬੜ ਬਾਲ ਦਿੱਤੇ ਹਨ ।
ਜਿਸ ਤਰ੍ਹਾਂ ਸਰਕਾਰੀ ਚਾਲਾਂ ਚਲਦਿਆਂ ਹੋਇਆ ਬਲਰਾਮ ਖੌਖਰ ਨੂੰ ਤਿਹਾੜ ਜੇਲ੍ਹ ਵਲੋਂ ਦਿੱਤੀ ਰਿਪੋਰਟ ਕਿ ਇਹ ਬੀਮਾਰ ਹੈ ਤੇ ਪੈਰੋਲ ਦਿੱਤੀ ਗਈ ਹੈ ਠੀਕ ਉਸੇ ਤਰ੍ਹਾਂ ਹੀ ਇਸੇ ਦੇ ਨਾਲ ਇਕ ਹੋਰ ਪ੍ਰਮੁਖ ਦੋਸ਼ੀ ਕੈਪਟਨ ਭਾਗਮਲ ਨੂੰ ਵੀ ਅਜ ਹਾਈ ਕੋਰਟ ਦੀ ਇਸੇ ਜੱਜ ਮੁਕਤਾ ਗੁਪਤਾ ਵਲੋਂ ਡੇੜ ਮਹੀਨੇ ਦੀ ਪੈਰੋਲ ਦੇ ਦਿੱਤੀ ਗਈ ਹੈ ।
ਕੈਪਟਨ ਭਾਗਮਲ ਨੇ ਬੀਬੀ ਨਿਰਪ੍ਰੀਤ ਕੌਰ ਦੇ ਪਿਤਾ ਨਿਰਮਲ ਸਿੰਘ ਨੂੰ ਰਸੀਆਂ ਨਾਲ ਬੰਨਿਆ ਸੀ, ਤੇ ਇਸੇ ਨੇ ਹੀ ਬੀਬੀ ਜਗਦੀਸ਼ ਕੌਰ ਦੇ ਪਤਿ ਅਤੇ ਬੇਟੇ ਨੂੰ ਵੀ ਭੀੜ ਦੇ ਹਵਾਲੇ ਕਰਵਾ ਕੇ ਅੱਗ ਲਵਾਉਣ ਵਿਚ ਮੁੱਖ ਭੁਮਿਕਾ ਅਦਾ ਕੀਤੀ ਸੀ । 30 ਅਪ੍ਰੈਲ 2013 ਨੂੰ ਇਨ੍ਹਾਂ ਦੋਨਾਂ ਦੇ ਖਿਲਾਫ ਦੋਸ਼ ਸਾਬਿਤ ਹੋਣ ਤੇ ਅਦਾਲਤ ਵਲੋਂ ਇਨ੍ਹਾਂ ਨੂੰ 20-20 ਸਾਲ ਦੀ ਸਜਾ ਸੁਣਾਈ ਗਈ ਸੀ ।
ਕੈਪਟਨ ਭਾਗਮਲ ਦਿੱਲੀ ਦੀ ਪਾਲਮ ਕਲੋਨੀ ਦਾ ਰਹਿਣ ਵਾਲਾ ਸੇਵਾਮੁਕਤ ਫੋਜੀ ਸੀ ਤੇ ਇਸਨੇ ਸਜੱਣ ਕੁਮਾਰ, ਗਿਰਧਾਰੀ ਲਾਲ, ਬਲਰਾਮ ਖੋਖਰ ਦੇ ਨਾਲ ਮਿਲ ਕੇ ਸਿਖਾਂ ਦੇ ਖਿਲਾਫ ਭੀੜ ਨੁੰ ਲਾਮਬੰਦ ਕਰਕੇ 340 ਸਿਖਾਂ ਦੇ ਕਤਲਾਂ ਵਿਚ ਅਹਿਮ ਰੋਲ ਅਦਾ ਕੀਤਾ ਸੀ ।
ਦਿੱਲੀ ਅਤੇ ਕੂਝ ਹੋਰਨਾਂ ਰਾਜਾਂ ਵਿਚ ਚੋਣਾਂ ਸਿਰ ਤੇ ਹਨ ਤੇ ਸਮੇਂ ਦੀ ਮੋਜੁਦਾ ਸਰਕਾਰ ਕਾਂਦਰਸ ਦੇ ਨਾਲ ਮਿਲ ਕੇ ਸਿੱਖਾਂ ਦੇ ਹਿਰਦੇਆਂ ਨੂੰ ਠੰਡ ਪਹੁੰਚਾਉਣ ਦੀ ਜਗ੍ਹਾ ਤੇ ਜਿਸ ਤਰ੍ਹਾਂ ਸਿੱਖ ਵਿਰੋਧੀ ਫੈਸਲੇ ਕਰਵਾਨ ਵਿਚ ਮਦਦ ਕਰ ਰਹੀ ਹੈ ਉਸ ਨਾਲ ਇਸ ਸਾਫ ਹੋ ਗਿਆ ਹੈ ਕਿ ਇਸ ਦੇਸ਼ ਵਿਚ ਘੱਟਗਿਣਤੀਆਂ ਨੂੰ ਕਿਸੇ ਕਿਸਮ ਦੇ ਇਨਸਾਫ ਦੀ ਕਿਸੇ ਵੀ ਸਰਕਾਰ ਕੋਲੋਂ ਆਸ ਰਖਣੀ ਮੁਰਖਤਾ ਹੀ ਹੋਵੇਗੀ । ਸਾਡੇ ਲੀਡਰਾਂ ਨੂੰ ਵੀ ਇਕ ਤੋਂ ਬਾਅਦ ਇਕ ਹੋ ਰਹੇ ਸਿੱਖ ਵਿਰੋਧੀ ਫੈਸਲੇਆ ਨਾਲ ਪੈਦਾ ਹੋ ਰਹੇ ਹਾਲਾਤ ਦੇਖਦੇ ਹੋਏ ਅਪਣੇ ਸਿਰ ਜੋੜ ਕੇ ਬੈਠਣ ਨਾਲ ਬਹੁਤ ਹੀ ਗੰਭੀਰ ਵਿਚਾਰਾਂ ਕਰਨੀਆਂ ਪੈਣਗੀਆਂ ਕਿ ਪੈਦਾ ਹੋ ਰਹੇ ਸਿੱਖ ਵਿਰੋਧੀ ਹਾਲਾਤਾਂ ਨਾਲ ਕਿਦਾਂ ਨਿਪਟਿਆ ਜਾਏ । ਜੇਕਰ ਇੰਨਾ ਲੀਡਰਾਂ ਨੇ ਸਮੇਂ ਨੂੰ ਰਹਿੰਦਿਆਂ ਨਾ ਸੰਭਾਲਿਆ ਤੇ ਉਹ ਦਿਨ ਦੂਰ ਨਹੀ ਜਦ ਮੁੜ ਤੋਂ ਸਿੱਖਾਂ ਨਾਲ ਇਸ ਤੋਂ ਮਾੜਾ ਵਾਪਰ ਸਕਦਾ ਹੈ ।
ਨਵੰਬਰ 84 ਦੇ ਇਕ ਹੋਰ ਸਿੱਖ ਕਤਲੇਆਮ ਦੇ ਦੋਸ਼ੀ ਨੂੰ ਮਿਲੀ ਪੈਰੋਲ
This entry was posted in ਭਾਰਤ.