ਸੰਗਰੂਰ,(ਹਰਿੰਦਰਪਾਲ ਸਿੰਘ ਖਾਲਸਾ) – ਪੰਜਾਬ ਰਾਜ ਦੇ ਜਿਲ੍ਹਿਆਂ ਤੋ ਆਏ ਹੋਏ ਫਰੀਡਮ ਫਾਇਟਰ ਤੇ ਉਨ੍ਹਾਂ ਦੇ ਉਤਰਾਧਿਕਾਰੀਆਂ ਦੇ ਡੈਲੀਗੇਟਾਂ ਦੀ ਇਕਤੱਰਤਾ ਐਡੀਟੋਰਿਯਮ ਹਾਲ ਡੀ.ਸੀ ਕੰਪਲੈਕਸ ਸੰਗਰੂਰ ਵਿਖੇ ਹੋਈ । ਜਿਸ ਵਿੱਚ ਹਰ ਜਿਲ੍ਹੇ ਤੋਂ ਆਏ ਨੁੰਮਾਇਦੇ, ਪ੍ਰਧਾਨ ਅਤੇ ਜਰਨਲ ਸੈਕਟਰੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਬੁਲਾਰਿਆਂ ਨੇ ਕਿਹਾ ਕਿ ਸਰਕਾਰਾਂ ਫਰੀਡਮ ਫਾਇਟਰਾਂ ਦੇ ਨਾਮ ਤੇ ਐਲਾਨ ਤਾ ਕਰ ਦਿੰਦੀਆਂ ਹਨ ਪਰ ਕਦੇ ਵੀ ਕੀਤੇ ਐਲਾਨ ਲਾਗੂ ਨਹੀ ਹੋਏ ਅਤੇ ਨਾਂ ਹੀ ਪੰਜਾਬ ਦੇ ਜਿਲ੍ਹਿਆਂ ਵਿੱਚ ਫਰੀਡਮ ਫਾਇਟਰਾ ਦੇ ਪੂਰੇ ਰਿਕਾਰਡ ਹਨ ਸਿਰਫ 15 ਅਗਸਤ ਤੇ 26 ਜਨਵਰੀ ਨੂੰ ਕੁੱਝ ਆਜਾਦੀ ਘੁਲਾਟੀਆਂ ਨੂੰ ਬੁਲਾਕੇ ਖਾਨਾਪੂਰਤੀ ਕੀਤੀ ਜਾਂਦੀ ਹੈ। ਅਫਸਰ ਅਤੇ ਲੀਡਰਾਂ ਦੇ ਪਰਿਵਾਰਕ ਮੈਂਬਰ ਹੀ ਇਨ੍ਹਾਂ ਦਿਨਾਂ ਦਾ ਆਨੰਦ ਮਾਣਦੇ ਹਨ ਬੁਲਾਰਿਆਂ ਨੇ ਕਿਹਾ ਕਿ ਸਾਨੂੰ ਮਜਬੂਰਨ ਅੱਜ ਪੰਜਾਬ ਦੀ ਜਥੇਬੰਦੀ ਦਾ ਗਠਨ ਕਰਨਾ ਪੈ ਰਿਹਾ ਹੈ। ਜਿਸ ਦੇ ਵਿੱਚ ਹਰ ਜਿਲ੍ਹੇ ਤੋਂ ਫਰੀਡਮ ਫਾਇਟਰਾਂ ਦੇ ਪ੍ਰਤੀ ਕੀਤੇ ਗਏ ਕੰਮਾਂ ਬਾਰੇ ਉਨ੍ਹ੍ਵਾਂ ਵਿਅਕਤੀਆਂ ਤੇ ਚਾਨਣਾ ਪਾਇਆ ਗਿਆ ਜੋ ਪੰਜਾਬ ਸਟੇਟ ਫਰੀਡਮ ਫਾਇਟਰ ਦੀ ਬਾਡੀ ਦੀ ਅਹੁੱਦੇਦਾਰੀਆਂ ਦੇ ਕੰਮ ਕਰਨ ਦੇ ਯੋਗ ਹਨ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਫਰੀਡਮ ਫਾਇਟਰ ਕੇਹਰ ਸਿੰਘ ਦੇ ਪੋਤਰੇ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਸੰਗਰੂਰ ਫਰੀਡਮ ਫਾਇਟਰ ਮੈਂਬਰ ਹੋਣ ਦੇ ਨਾਤੇ ਸਮੂਲਿਅਤ ਕੀਤੀ । ਸਮੂਹ ਜਿਲ੍ਹਾ ਅਹੁੱਦੇਦਾਰਾਂ ਦੀ ਸਹਿਮਤੀ ਨਾਲ ਸਰਪ੍ਰਸਤ ਫਰੀਡਮ ਫਾਇਟਰ ਗੁਰਦੇਵ ਸਿੰਘ ਸੁਨਾਮ (ਸੰਗਰੂਰ), ਕਾਲਾ ਸਿੰਘ ਪਟਿਆਲਾ, ਕਰਤਾਰ ਸਿੰਘ ਬਠਿੰਡਾ ਦੀ ਅਗਵਾਈ ਹੇਠ ਹਰਿੰਦਰਪਾਲ ਸਿੰਘ ਖਾਲਸਾ ਸੰਗਰੂਰ ਨੂੰ ਪੰਜਾਬ ਬਾਡੀ ਦਾ ਪ੍ਰਧਾਨ ਚੁਣਿਆ ਗਿਆ ਅਤੇ ਸੀਨੀਅਰ ਮੀਤ ਪ੍ਰਧਾਨ ਉਮ ਪ੍ਰਕਾਸ਼ ਮਕੱੜ ਮੋਹਾਲੀ, ਰਣਜੀਤ ਕੌਰ ਲੁਧਿਆਣਾ ਅਤੇ ਸੁਖਵਿੰਦਰ ਸਿੱਧੂ ਨੂੰ ਚੁਣਿਆ ਗਿਆ ਸਕੱਤਰ ਜਰਨਲ ਦਲਜੀਤ ਸਿੰਘ ਸੇਖੋ ਤੇ ਜਰਨਲ ਸਕੱਤਰ ਮੇਜਰ ਸਿੰਘ ਬਰਨਾਲਾ , ਰਣਜੀਤ ਸਿੰਘ ਫਗਵਾੜਾ, ਹਰਦੇਵ ਸਿੰਘ ਮੋਹਾਲੀ ਨੂੰ ਚੁਣਿਆ ਗਿਆ ਤੇ ਖਜਾਨਚੀ ਪਰਮਜੀਤ ਸਿੰਘ ਟਿਵਾਣਾ, ਜੁਆਇੰਟ ਸਕੱਤਰ ਸੁਰਿੰਦਰ ਸਿੰਘ ਪਟਿਆਲਾ, ਦਫਤਰ ਸਕੱਤਰ ਲਾਭ ਸਿੰਘ ਸਮਾਣਾ, ਪ੍ਰੈਸ ਸਕੱਤਰ ਸਾਧੂ ਸਿੰਘ ਮਾਨਸਾ, ਆਨਰੇਰੀ ਸਕੱਤਰ ਸੇਵਾ ਸਿੰਘ ਬਠਿੰਡਾ ਨੂੰ ਚੁਣਿਆ ਗਿਆ ਅਤੇ ਬਾਕੀ ਕੁੱਝ ਰਹਿੰਦੇ ਅਹੁੱਦੇ ਜਿਲ੍ਹਾ ਵਾਈਜ ਮੀਟਿੰਗਾ ਕਰਕੇ ਜਲਦ ਹੀ ਐਲਾਨ ਕੀਤੇ ਜਾਣਗੇ । ਇਹ ਕਮੇਟੀ ਤਿੰਨ ਸਾਲ ਵਾਸਤੇ ਚੁਣੀ ਗਈ ਹੈ ਅਤੇ ਇਸ ਨੂੰ ਜਲਦ ਹੀ ਸਵਿੰਧਾਨਕ ਦਿਖ ਦਿੱਤੀ ਜਾਵੇਗੀ ਨਵਨਿਯੁਕਤ ਸਟੇਟ ਪ੍ਰਧਾਨ ਖਾਲਸਾ ਨੇ ਸਮੂਹ ਜਿਲ੍ਹਾ ਜਥੇਬੰਦੀਆਂ ਦਾ ਧੰਨਵਾਦ ਕੀਤਾ ਜਿਨ੍ਹਾ ਨੇ ਸਟੇਟ ਪੱਧਰੀ ਜਿੰਮੇਵਾਰੀ ਦੇ ਕੇ ਵਿਸ਼ਵਾਸ਼ ਕੀਤਾ ਹੈ ਉਨ੍ਹਾਂ ਕਿਹਾ ਕਿ ਜਲਦੀ ਹੀ ਉਚਅਧਿਕਾਰੀਆਂ ਨਾਲ ਚੁਣੇ ਹੋਏ ਅਹੁੱਦੇ ਦੀ ਅਗਵਾਈ ਹੇਠ ਮੀਟਿੰਗ ਰੱਖ ਕੇ ਫਰੀਡਮ ਫਾਇਟਰ ਤੇ ਉਨ੍ਹਾਂ ਦੇ ਬਣਦੇ ਹੱਕ ਦਿਵਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ ਅਤੇ ਅਗਲੀ ਮੀਟਿੰਗ 15 ਜਨਵਰੀ 2015 ਨੂੰ ਬਠਿੰਡਾ ਵਿਖੇ ਰੱਖੀ ਗਈ ਹੈ ਜਿਸ ਵਿੱਚ ਸੰਗਰੂਰ , ਬਰਨਾਲਾ , ਪਟਿਆਲਾ , ਮਾਨਸਾ, ਬਠਿੰਡਾ ਦੇ ਜਿਲ੍ਹਿਆਂ ਦੇ ਅਹੁੱਦੇਦਾਰ ਪਹੁੰਚਣਗੇ । ਇਸ ਸਮੇਂ ਹੋਰਨਾਂ ਤੋ ਇਲਾਵਾ ਦਰਸ਼ਨ ਸਿੰਘ ਲੋਂਗੋਵਾਲ, ਸਿਆਸਤ ਸਿੰਘ ਖਨਾਲ , ਸ਼ੇਰ ਸਿੰਘ ਜਨਾਲ, ਮਲਕੀਤ ਸਿੰਘ ਜਿਲ੍ਹਾ ਪ੍ਰਧਾਨ ਬਰਨਾਲਾ, ਚਮਕੌਰ ਸਿੰਘ, ਫਰੀਡਮ ਫਾਇਟਰ ਲਾਭ ਸਿੰਘ, ਮਨਜੀਤਇੰਦਰ ਸਿੰਘ ਜਿਲ੍ਹਾ ਪ੍ਰਧਾਨ ਬਠਿੰਡਾ, ਹਰਜਿੰਦਰ ਸਿੰਘ ਅਤੇ ਹੋਰ ਸਮੂਹ ਜਿਲ੍ਹਿਆਂ ਦੇ ਅਹੁੱਦੇਦਾਰ ਹਾਜ਼ਿਰ ਸਨ। ਸਟੇਜ ਦੀ ਭੂਮਿਕਾ ਦਲਜੀਤ ਸਿੰਘ ਸੇਖੋ ਨੇ ਬਾਖੂਬੀ ਨਿਭਾਈ।
ਹਰਿੰਦਰਪਾਲ ਸਿੰਘ ਖਾਲਸਾ ਨੂੰ ਸਰਬ ਸਮੰਤੀ ਨਾਲ ਫਰੀਡਮ ਫਾਇਟਰ ਅਤੇ ਪਰਿਵਾਰ ਭਲਾਈ ਜਥੇਬੰਦੀ ਦਾ ਪ੍ਰਧਾਨ ਚੁਣਿਆ ਗਿਆ
This entry was posted in ਪੰਜਾਬ.