ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਹਾਲ ਹੀ ਵਿਚ ਰੇਤੇ ਦੀਆਂ ਕੀਮਤਾਂ ਅੱਧ ਨਾਲੋਂ ਵੱਧ ਘਟਾਉਣ ਦਾ ਫੈਸਲਾ ਪੰਜਾਬ ਦੇ ਲੋਕਾਂ ਨਾਲ ਕੀਤਾ ਗਿਆ ਇੱਕ ਬਹੁਤ ਹੀ ਘਨੌਣਾ ਮਜ਼ਾਕ ਹੈ, ਕਿਉਂ ਕਿ ਜੇ ਅਕਾਲੀ ਦਲ ਭਾਜਪਾ ਸਰਕਾਰ ਨੂੰ ਇਹ ਪਹਿਲਾਂ ਤੋਂ ਹੀ ਜਾਣਕਾਰੀ ਸੀ ਕਿ ਰੇਤੇ ਤੋਂ ਕਿਸ ਪ੍ਰਕਾਰ ਮੁਨਾਫਾਖੋਰੀ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਅਜਿਹੇ ਕਦਮ ਚੁੱਕਣ ਤੋਂ ਪਹਿਲਾਂ ਕਿਸਨੇ ਰੋਕਿਆ ਸੀ। ਛੋਟੇਪੁਰ ਨੇ ਕਿਹਾ ਕਿ ਸੱਚ ਤਾਂ ਇਹ ਹੈ ਕਿ ਸਰਕਾਰ ਨੂੰ ਇਹ ਪਤਾ ਲੱਗ ਗਿਆ ਹੈ ਕਿ ਹੁਣ ਪੰਜਾਬ ਦੇ ਲੋਕਾਂ ਅੱਗੇ ਉਹਨਾਂ ਦੀ ਕਾਰਸਤਾਨੀਆਂ ਤੇ ਭੈੜੀਆਂ ਕਾਗੁਜ਼ਾਰੀਆਂ ਦਾ ਖੁਲਾਸਾ ਹੋ ਗਿਆ ਹੈ ਅਤੇ ਹੁਣ ਲੋਕਾਂ ਨੂੰ ਉਹ ਹੋਰ ਮੂਰਖ ਨਹੀਂ ਬਣਾ ਸਕਦੇ। ਇਹ ਸਭ ਨੂੰ ਪਤਾ ਹੈ ਕਿ ਪੰਜਾਬ ਵਿੱਚ ਰੇਤੇ ਦੇ ਕਾਰੋਬਾਰ ਤੇ ਕਿਸ ਦਾ ਏਕਾਧਿਕਾਰ ਸੀ ਅਤੇ ਕਿਸਨੇ ਰੇਤੇ ਦੀ ਕਾਲਾ ਬਜ਼ਾਰੀ ਚੋਂ ਕਰੋੜਾਂ ਰੁਪਏ ਕਿਸਨੇ ਖਾਧੇ ਹਨ। ਉਹਨਾਂ ਆਖਿਆ ਕਿ ਪੰਜਾਬ ਪੁਲਿਸ ਨੂੰ ਦਿੱਤੀ ਗਈ ਹਦਾਇਤ ਕਿ ਰੇਤੇ ਦੇ ਕਾਰੋਬਾਰ ਵਿੱਚ ਦਖਲ ਨਾ ਦੇਣ, ਇਹ ਬਹਤ ਹੀ ਹੈਰਾਨ ਕਰਨ ਵਾਲੀ ਹੈ ਕਿਉਂ ਕਿ ਇਹ ਜੱਗ ਜ਼ਾਹਿਰ ਹੈ ਕਿ ਪੁਲਿਸ ਨੂੰ ਹੀ ਤਾਂ ਇਸਤੇਮਾਲ ਕਰਕੇ ਰੇਤਾ ਮਾਫੀਆ ਜੋ ਕਿ ਸਰਕਾਰ ਤੇ ਰਾਜਨੀਤਿਕ ਲੀਡਰਾਂ ਦੀ ਛਤਰ ਛਾਇਆ ਹੇਠ ਕੰਮ ਕਰ ਰਿਹਾ ਸੀ, ਇਸ ਕਾਰੋਬਾਰ ਤੇ ਪਕੜ ਬਣਾਈ ਬੈਠਾ ਸੀ ਤੇ ਹਜ਼ਾਰਾਂ ਛੋਟੇ-ਮੋਟੇ ਕਾਰੋਬਾਰੀਆਂ ਤੇ ਰੇਤੇ ਦੀ ਚੋਰੀ ਦੇ ਕੇਸ ਪਾ ਰਹੇ ਸੀ। ਆਮ ਆਦਮੀ ਪਾਰਟੀ ਕਦੇ ਵੀ ਪੰਜਾਬ ਦੇ ਲੋਕਾ ਦੇ ਹੱਕਾਂ ਨੂੰ ਅਤੇ ਪੰਜਾਬ ਦੇ ਕੁਦਰਤੀ ਸਾਧਨਾਂ ਨੁੰ ਲੁੱਟਣ ਵਾਲਿਆਂ ਨੂੰ ਚੈਨ ਨਹੀਂ ਲੈਣ ਦੇਵੇਗੀ।