ਕੋਟਕਪੂਰਾ, (ਮਹਿਮਦੀਰੱਤਾ) - ਸਿੱਖ ਇਤਿਹਾਸਕਾਰ ਤੇ ਵਿਦਵਾਨ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਕਿਹਾ ਹੈ ਕਿ ਜੇ ਨਵਜੋਤ ਸਿੱਧੂ ਜਨੇਊ ਪਾਉਣ ਅਤੇ ਹਵਨ ਕਰਨ ਕਰ ਕੇ ਸਿੱਖ ਨਹੀਂ ਹੈ ਤਾਂ ਸੁਖਬੀਰ ਬਾਦਲ ਸ਼ਨੀ ਦੇਵਤੇ ਦੀ ਪੂਜਾ ਕਰ ਕੇ ਤੇ ਹਰਸਿਮਰਤ ਬਾਦਲ ਸ਼ਿਵਲਿੰਗ ਦੀ ਪੂਜਾ ਕਰਨ ਮਗਰੋਂ ਸਿੱਖ ਕਿਵੇਂ ਅਖਵਾ ਸਕਦੇ ਹਨ! ਚੇਤੇ ਰਹੇ ਕਿ 6 ਦਸੰਬਰ 2014 ਦੇ ਦਿਨ ਸੁਖਬੀਰ ਬਾਦਲ ਨੇ ਫਿਲੌਰ ਵਿਚ ਨਵੇਂ ਬਣੇ ਸ਼ਨੀ ਮੰਦਰ ਵਿਚ ਸ਼ਨੀ ਦੀ ਪੂਜਾ ਤੇਲ ਚੜ੍ਹਾ ਕੇ ਕੀਤੀ ਸੀ। ਡਾ. ਦਿਲਗੀਰ ਨੇ ਕਿਹਾ ਕਿ ਸੁਖਬੀਰ ਬਾਦਲ ‘ਪੰਥਕ’ ਅਖਵਾਉਣ ਵਾਲੀ ‘ਸ਼੍ਰੋਮਣੀ ਅਕਾਲੀ ਦਲ’ ਨਾਂ ਦੀ ਪਾਰਟੀ ਦਾ ਜਥੇਦਾਰ ਹੈ ਅਤੇ ਉਸ ਨੇ ‘ਖੰਡੇ ਦੀ ਪਾਹੁਲ’ ਲਈ ਹੋਈ ਹੈ। ਸੁਖਬੀਰ ਬਾਦਲ ਨੂੰ ਹੱਕ ਹੈ ਕਿ ਉਹ ਕੋਈ ਵੀ ਧਰਮ ਅਪਣਾਵੇ ਜਾਂ ਨਿਭਾਵੇ। ਜੇ ਸੁਖਬੀਰ ਨੇ ਮੰਦਰਾਂ ਵਿਚ ਪੂਜਾ ਕਰਨੀ ਹੈ ਤਾਂ ਕਿਰਪਾਨ ਲਾਹ ਦੇਵੇ ਤੇ ਅਕਾਲੀ ਦਲ ਦੀ ਪ੍ਰਧਾਨਗੀ ਛੱਡ ਦੇਵੇ; ਵਰਨਾ ਉਸ ਨੂੰ ਸਿੱਖ ਕਹਿਣਾ ਗੁਨਾਹ ਹੈ।
ਜੇ ਨਵਜੋਤ ਸਿੱਧੂ ਸਿੱਖ ਨਹੀਂ ਹੈ ਤਾਂ ਸੁਖਬੀਰ ਬਾਦਲ ਕਿਵੇਂ ਸਿੱਖ ਹੈ? : ਡਾ. ਦਿਲਗੀਰ
This entry was posted in ਪੰਜਾਬ.