ਅੰਮ੍ਰਿਤਸਰ :- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਸਾਕਾ ਚਮਕੌਰ ਸਾਹਿਬ ਤੇ ਸਾਕਾ ਸਰਹੰਦ ਜੋ ਅਗਲੇ ਕੁਝ ਦਿਨਾਂ ‘ਚ ਆ ਰਹੇ ਹਨ ਸਮੇਂ ਪਰਿਵਾਰਾਂ ‘ਚ ਖੁਸ਼ੀ ਦੇ ਸਮਾਗਮ ਕਰਨ ਤੋਂ ਅਤੇ ਗੁਰੂ ਕੇ ਲੰਗਰਾਂ ‘ਚ ਮਿੱਠੇ ਪਦਾਰਥ ਆਦਿ ਤਿਆਰ ਕਰਕੇ ਵਰਤਾਉਣ ਤੋਂ ਗਰੇਜ ਕਰਨ ਦੀ ਅਪੀਲ ਕੀਤੀ ਹੈ।
ਇਥੋਂ ਜਾਰੀ ਪ੍ਰੈਸ ਬਿਆਨ ‘ਚ ਉਨ੍ਹਾਂ ਕਿਹਾ ਕਿ ਜ਼ੁਲਮ ਤੇ ਅਨਿਆਂ ਦੇ ਖਿਲਾਫ ਲੜਨ ਵਾਲੇ ਸਰਬੰਸ ਦਾਨੀ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਮਕੌਰ ਦੀ ਜੰਗ ਸਮੇਂ ਵੱਡੇ ਲਾਲ ਸਾਹਿਬਜਾਦਾ ਬਾਬਾ ਅਜੀਤ ਸਿੰਘ ਤੇ ਸਾਹਿਬਜਾਦਾ ਬਾਬਾ ਜੁਝਾਰ ਸਿੰਘ ਸਮੇਤ ਬਹੁਤ ਸਾਰੇ ਸਿੰਘਾਂ ਨੇ ਦੇਸ਼ ਧਰਮ ਦੀ ਖਾਤਰ ਵੱਡੀ ਜੰਗ ਲੜਦਿਆਂ ਸ਼ਹੀਦੀ ਜਾਮ ਪੀਤੇ ਸਨ । ਉਨ੍ਹਾ ਕਿਹਾ ਕਿ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਨੂੰ ਸੋਨੇ ਦੀਆਂ ਮੋਹਰਾਂ ਦੇ ਲਾਲਚ ਵਸ ਹੋ ਕੇ ਰਸੋਈਏ ਗੰਗੂ ਨੇ ਕੈਦ ਕਰਵਾ ਦਿੱਤਾ ਤੇ ਵਜੀਦ ਖਾਂ ਨੇ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਨੀਹਾਂ ‘ਚ ਚਿਣਵਾ ਕੇ ਸ਼ਹੀਦ ਕਰਵਾ ਦਿੱਤਾ ਸੀ ਤੇ ਇਹ ਸ਼ਹਾਦਤ ਅੱਜ ਵੀ ਸਮੁਚੇ ਜਗਤ ‘ਚ ਵਸਦੇ ਸਿੱਖ ਮਨਾ ‘ਚ ਤਾਜਾ ਹਨ।ਸੋ ਉਨ੍ਹਾਂ ਮਹਾਨ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਹਰ ਸਾਲ ਸਮੁੱਚਾ ਜਗਤ ਸ਼ਰਧਾ-ਭਾਵਨਾ ਨਾਲ ਮਨਾਉਂਦਾ ਹੈ। ਉਨ੍ਹਾਂ ਕਿਹਾ ਕਿ ੨੦,੨੧ ਤੇ ੨੨ ਦਸੰਬਰ ਨੂੰ ਸਾਕਾ ਚਮਕੌਰ ਸਾਹਿਬ ਅਤੇ ੨੬,੨੭ ਤੇ ੨੮ ਦਸੰਬਰ ਨੂੰ ਸਾਕਾ ਸਰਹੰਦ ਦੇ ਸ਼ਹੀਦੀ ਦਿਹਾੜੇ ਆ ਰਹੇ ਹਨ ਜੋ ਸਮੱਚੇ ਜਗਤ ਲਈ ਅਹਿਮ ਹਨ।
ਇਨ੍ਹਾਂ ਆ ਰਹੇ ਸ਼ਹੀਦੀ ਦਿਹਾੜਿਆਂ ਦੀ ਯਾਦ ਤੇ ਉਨ੍ਹਾਂ ਸ਼ਹੀਦੀਆਂ ਦੇ ਸਤਿਕਾਰ ਨੂੰ ਮੁੱਖ ਰਖਦੇ ਹੋਏ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੁੱਚੇ ਸਿੱਖ ਜਗਤ ਤੇ ਸਮੁੱਚੀਆਂ ਗੁਰਦੁਆਰਾ ਕਮੇਟੀਆਂ, ਸਭਾ ਸੁਸਾਇਟੀਆਂ ਆਦਿ ਨੂੰ ਅਪੀਲ ਕੀਤੀ ਹੈ ਕਿ ਸ਼ਹੀਦੀ ਪੰਦਰਵਾੜੇ ਸਮੇਂ ਘਰਾਂ ‘ਚ ਖੁਸ਼ੀ ਦੇ ਸਮਾਗਮ ਕਰਨ ਤੋਂ ਗੁਰੇਜ ਕੀਤਾ ਜਾਵੇ ਅਤੇ ਗੁਰਦੁਆਰਾ ਸਾਹਿਬਾਨ ਜਾਂ ਗੁਰੂ ਕੇ ਲੰਗਰਾਂ ‘ਚ ਕਿਸੇ ਕਿਸਮ ਦੇ ਮਿੱਠੇ ਪਦਾਰਥ ਆਦਿ ਨਾ ਵਰਤਾਏ ਜਾਣ।ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸਾਕਾ ਚਮਕੌਰ ਸਾਹਿਬ ਦੀ ਜੰਗੀ ਦਾਸਤਾਂ ਅਤੇ ਸਾਕਾ ਸਰਹੰਦ ਦੀ ਗਾਥਾ ਸੁਣਾਈਏ ਕਿ ਕਿਸ ਤਰਾਂ ਦੇ ਤਸੀਹੇ ਝੱਲ ਕੇ ਵੀ ਗੁਰੂ ਸਾਹਿਬ ਦੇ ਲਾਲਾਂ ਨੇ ਸਿੱਖੀ ‘ਚ ਪ੍ਰਪੱਕ ਰਹਿੰਦਿਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਸਨ।ਪ੍ਰੰਤੂ ਅੱਜ ਦੀ ਨੋਜਵਾਨੀ ਪਤਿਤ ਹੋ ਰਹੀ ਹੈ ਜੋ ਚਿੰਤਾ ਦਾ ਵਿਸ਼ਾ ਹੈ ਉਨ੍ਹਾਂ ਨੋਜਵਾਨਾ ਨੂੰ ਜੋਰ