ਜਲੰਧਰ -ਪੰਜਾਬੀ ਫ਼ਿਲਮਾਂ ਦੀ ਲੱਗੀ ਦੌੜ ਵਿਚ ਨਾਂ ਹਿੱਸਾ ਲੈਂਦੇ ਹੋਏ ਇਕ ਵੱਖਰੀ ਸੋਚ ਵਾਲੀ ਫ਼ਿਲਮ ‘ਓਸੇ ਪੈਂਡੇ’ ਕਹਾਣੀਜਿਸ ਦੀ ਸ਼ੁਰੂਆਤ ਵਾਹੇਗੁਰੂ ਅਗੇ ਅਰਦਾਸ ਕਰਕੇ ਇਸ ਫ਼ਿਲਮ ਦੇ ਨਿਰਮਾਤਾ ਇੰਦਰਮੋਹਨ ਸਿੰਘ ਨੇ ਸੰਤਾ ਬੰਤਾ ਦੇ ਫਨਜਾਬੀ ਸਟੂਡੀਓ ਜਲੰਧਰ ਵਿਚ ਕੀਤੀ । ਇਸ ਫ਼ਿਲਮ ਦੇ ਨਿਰਦੇਸ਼ਕ ਇੰਦਰਮੋਹਨ ਸਿੰਘ, ਸੰਦਲ ਸਿੰਘ ਤੇ ਗੁਰਪ੍ਰੀਤ ਸਿੰਘ-ਪ੍ਰਭਜੀਤ ਸਿੰਘ (ਸੰਤਾ ਬੰਤਾ) ਨੇ ਫ਼ਿਲਮ ਬਾਰੇ ਦੱਸਿਆ ਹੈ ਕਿ ਕਿਵੇਂ ਸਾਡੀ ਨੌਜਵਾਨ ਪੀੜ੍ਹੀ ਸਮਾਜ ਦੁਆਰਾ ਕੀਤੀਆਂ ਵਧੀਕੀਆਂ ਕਰਕੇ ਗਲਤ ਰਾਹਾਂ ਤੇ ਚੱਲ ਪੈਂਦੀ ਹੈ। ਇਨ੍ਹਾਂ ਰਾਹਾਂ ਤੇ ਚੱਲਣਾ ਇਨ੍ਹਾਂ ਨੌਜਵਾਨਾਂ ਦਾ ਫੈਂਸਲਾ ਨਹੀਂ ਸੀ, ਪਰ ਸਮਾਜ ਵੱਲੋਂ ਪੈਦਾ ਕੀਤੇ ਹਾਲਾਤ ਕਾਰਨ ਇਹ ਨੌਜਵਾਨ ‘ਓਸੇ ਪੈਂਡੇ’ ਚੱਲ ਪੈਂਦੇ ਹਨ । ਇਸ ਫਿਲਮ ਦੀ ਕਹਾਣੀ ਕੈਨੇਡਾ ਦੀ ਨਾਮਵਰ ਕਹਾਣੀਕਾਰ ਅਨਮੋਲ ਕੌਰ ਦੀ ਲਿਖੀ ਹੈ। ਫ਼ਿਲਮ ਦੀ ਪ੍ਰੋਡਕਸ਼ਨ ਫਨਜਾਬੀ ਸਟੂਡੀਓ ਦੀ ਟੀਮ ਕਰ ਰਹੀ ਹੈ ਅਤੇ ਕਲਾਕਾਰ ਸੁਖਬੀਰ, ਸਰਿਤਾ ਤਿਵਾੜੀ, ਦੇਵਗਨ, ਦਿਲਪ੍ਰੀਤ, ਗੁਰਪ੍ਰੀਤ ਸਿੰਘ, ਵਿਕਾਸ, ਸਲੀਮ ਆਦਿ ਹਨ। ਫ਼ਿਲਮ ਦੇ ਉਦਘਾਟਨ ਸਮੇਂ ਤਜਿੰਦਰ ਸਿੰਘ ਪ੍ਰਦੇਸੀ ਅਤੇ ਤਜਿੰਦਰ ਸਿੰਘ ਗਰਚਾ ਵੀ ਮੌਜੂਦ ਸਨ ।