ਲੰਡਨ- ਬ੍ਰਿਟੇਨ ਦੀ ਰਾਜਧਾਨੀ ਲੰਡਨ ਦੇ ਐਕਸਿਲ ਸੈਂਟਰ ਵਿੱਚ ਐਤਵਾਰ ਨੂੰ ਆਯੋਜਿਤ ਇੱਕ ਵਿਸ਼ਾਲ ਸਮਾਗਮ ਦੌਰਾਨ ਦੱਖਣੀ ਅਫ਼ਰੀਕਾ ਦੀ ਰੋਲਿਨ ਸਟਰਾਸ ਨੂੰ ‘ਮਿਸ ਵਰਲਡ 2014’ ਦਾ ਤਾਜ਼ ਪਹਿਨਾਇਆ ਗਿਆ। ਮਿਸ ਹੇਂਗਰੀ ਐਡਿਨਾ ਕੁਲਸਾਰ ਰਨਰ ਅੱਪ ਰਹੀ ਅਤੇ ਅਮਰੀਕਾ ਦੀ ਅਲੈਜਿਬੇਥ ਸਫਰਿਤ ਤੀਸਰੇ ਸਥਾਨ ਤੇ ਰਹੀ।
ਮਿਸ ਹੇਂਗਰੀ ਐਡਿਨਾ ਕੁਲਸਾਰ ਰਨਰ ਅੱਪ ਰਹੀ ਅਤੇ ਅਮਰੀਕਾ ਦੀ ਅਲੈਜਿਬੇਥ ਸਫਰਿਤ ਤੀਸਰੇ ਸਥਾਨ ਤੇ ਰਹੀ। ਦੁਨੀਆਂਭਰ ਦੇ ਦੇਸ਼ਾਂ ਤੋਂ ਆਈਆਂ 120 ਸੁੰਦਰੀਆਂ ਵਿੱਚੋਂ 22 ਸਾਲਾ ਰੋਲੇਨ ਸਟਰਾਸ ਪਹਿਲਾਂ ਤੋਂ ਹੀ ਸੱਭ ਤੋਂ ਅੱਗੇ ਚੱਲ ਰਹੀ ਸੀ। ਮੈਡੀਕਲ ਦੀ ਸਟੂਡੈਂਟ ਰੋਲੇਨ ਦਾ ਕਹਿਣਾ ਹੈ ਕਿ ਉਹ ਬੱਚਪਨ ਤੋਂ ਹੀ ਵਿਸ਼ਵ ਸੁੰਦਰੀ ਦਾ ਤਾਜ ਪਹਿਨਣਾ ਚਾਹੁੰਦੀ ਸੀ।