ਨਵੀਂ ਦਿੱਲੀ – ਰਾਸ਼ਟਰੀ ਰਾਜਨੀਤਕ ਦਲਾਂ ਨੂੰ 2013-14 ਵਿੱਚ 90% ਚੰਦਾ ਕਾਰਪੋਰੇਟਸ ਅਤੇ ਬਿਜ਼ਨਸ ਘਰਾਣਿਆਂ ਤੋਂ ਪ੍ਰਾਪਤ ਹੋਇਆ। ਇਨ੍ਹਾਂ ਵਿੱਚੋਂ ਸਿਰਫ਼ ਬੀਜੇਪੀ ਹੀ ਹੈ ਜਿਸਨੇ ਚੋਣ ਕਮਿਸ਼ਨ ਨੂੰ ਇਸ ਦਾ ਬਿਊਰਾ ਨਹੀਂ ਦਿੱਤਾ। ਇਹ ਬੀਜੇਪੀ ਲਈ ਕੋਈ ਚੰਗੇ ਸੰਕੇਤ ਨਹੀਂ ਹਨ।ਏਡੀਆਰ ਦੀ ਇੱਕ ਰਿਪੋਰਟ ਅਨੁਸਾਰ 2013-14 ਵਿੱਚ ਕਾਂਗਰਸ,ਭਾਕਪਾ ਅਤੇ ਐਨਸੀਪੀ ਨੂੰ ਮਿਲੇ ਚੰਦੇ ਵਿੱਚ 62.69 ਕਰੋੜ ਰੁਪੈ ਦਾ ਵਾਧਾ ਹੋਇਆ ਹੈ।
ਕਾਰਪੋਰੇਟਸ ਵੱਲੋਂ 90 ਫੀਸਦੀ ਚੰਦਾ ਦਿੱਤੇ ਜਾਣਾ ਰਾਜਨੀਤਕ ਦਲਾਂ ਤੇ ਉਨ੍ਹਾਂ ਦੀ ਪਕੜ ਮਜ਼ਬੂਤ ਹੋਣ ਦੇ ਸੰਕੇਤ ਹਨ। ਪਿੱਛਲੇ ਸਾਲ ਦੇ ਮੁਕਾਬਲੇ ਕਾਂਗਰਸ ਨੂੰ ਮਿਲਿਆ ਚੰਦਾ 11.72 ਕਰੋੜ ਤੋਂ ਵੱਧ ਕੇ 59.58 ਕਰੋੜ ਹੋ ਗਿਆ ਹੈ। ਮਾਕਪਾ ਦਾ ਚੰਦਾ 3.81 ਕਰੋੜ ਤੋਂ ਘੱਟ ਕੇ 2.097 ਕਰੋੜ ਰੁਪੈ ਰਹਿ ਗਿਆ ਹੈ। ਭਾਜਪਾ ਨੂੰ 2012-13 ਵਿੱਚ 83.19 ਕਰੋੜ ਚੰਦਾ ਮਿਲਿਆ ਸੀ। ਇਹ ਕਾਂਗਰਸ,ਭਾਕਪਾ ਅਤੇ ਐਨਸੀਪੀ ਨੂੰ ਕੁਲ ਮਿਲੇ ਚੰਦੇ ਤੋਂ ਕਿਤੇ ਵੱਧ ਸੀ। 2013-14 ਵਿੱਚ ਮਿਲੇ ਚੰਦੇ ਦੀ ਜਾਣਕਾਰੀ ਭਾਜਪਾ ਨੇ ਅਜੇ ਤੱਕ ਨਹੀਂ ਦਿੱਤੀ। ਰਾਜਨੀਤਕ ਦਲਾਂ ਨੂੰ ਨਿਯਮਾਂ ਅਨੁਸਾਰ 20 ਹਜ਼ਾਰ ਤੋਂ ਵੱਧ ਦੇ ਹਰ ਚੰਦੇ ਦਾ ਬਿਊਰਾ ਦੇਣਾ ਹੁੰਦਾ ਹੈ।