ਲੁਧਿਆਣਾ – ਲੇਖਕਾਂ, ਬੁੱਧੀਜੀਵੀਆਂ, ਲੋਕ ਗਾਇਕਾਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਵੱਲੋਂ ਪੰਜਾਬੀ ਸੱਭਿਆਚਾਰ ਦੇ ਬਾਬਾ ਬੋਹੜ ਸ੍ਰ: ਜਗਦੇਵ ਸਿੰਘ ਜੱਸੋਵਾਲ ਦੀ ਯਾਦ ਨੂੰ ਸਮਰਪਿਤ ਮੋਮਬੱਤੀ ਮਾਰਚ ਉਨ੍ਹਾਂ ਦੀ ਗੁਰਦੇਵ ਨਗਰ ਲੁਧਿਆਣਾ ਸਥਿਤ ਰਿਹਾਇਗਾਂਹ ਤੋਂ ਸ਼ੁਰੂ ਕਰਕੇ ਫਿਰੋਜ਼ਪੁਰ ਰੋਡ ਸਥਿਤ ਪ੍ਰੋ: ਮੋਹਨ ਸਿੰਘ ਦੇ ਬੁੱਤ ਤੀਕ ਪਹੁੰਚਿਆ ਇਸ ਦੀ ਅਗਵਾਈ ਸੈਂਟਰਲ ਯੂਨੀਵਰਸਿਟੀ ਬਠਿੰਡਾ ਦੇ ਚਾਂਸਲਰ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਬੁੱਧੀਜੀਵੀ ਡਾ: ਸਰਦਾਰਾ ਸਿੰਘ ਜੌਹਲ, ਪ੍ਰਸਿੱਧ ਕਵੀ ਪਦਮਸ਼੍ਰੀ ਡਾ: ਸੁਰਜੀਤ ਪਾਤਰ, ਪ੍ਰਸਿੱਧ ਨਾਟਕਕਾਰ ਡਾ: ਆਤਮਜੀਤ ਸਿੰਘ, ਪ੍ਰਸਿੱਧ ਲੋਕ ਗਾਇਕ ਅਤੇ ਇਸ ਮੋਮਬੱਤੀ ਮਾਰਚ ਦੇ ਕਨਵੀਨਰ ਰਵਿੰਦਰ ਗਰੇਵਾਲ, ਸ੍ਰ: ਜਗਦੇਵ ਸਿੰਘ ਜੱਸੋਵਾਲ ਦੇ ਨਿੱਕੇ ਭਰਾ ਸ੍ਰ: ਇੰਦਰਜੀਤ ਸਿੰਘ ਗਰੇਵਾਲ, ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਪ੍ਰਧਾਨ ਪ੍ਰਗਟ ਸਿੰਘ ਗਰੇਵਾਲ, ਸਕੱਤਰ ਜਰਨਲ ਪ੍ਰੋ: ਗੁਰਭਜਨ ਗਿੱਲ, ਜਰਨਲ ਸਕੱਤਰ ਨਿਰਮਲ ਜੋੜਾ ਅਤੇ ਸ੍ਰ: ਜਗਦੇਵ ਸਿੰਘ ਜੱਸੋਵਾਲ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਮਾਸਟਰ ਸਾਧੂ ਸਿੰਘ ਗਰੇਵਾਲ ਨੇ ਕੀਤੀ।
ਲਗਭਗ ਇਕ ਕਿਲੋਮੀਟਰ ¦ਬੇ ਕਾਫਲੇ ਵਿੱਚ ਸ਼ਾਮਿਲ ਕਲਾਕਾਰਾਂ, ਲੇਖਕਾਂ ਅਤੇ ਬੁੱਧੀਜੀਵੀਆਂ ਨੇ ਸ੍ਰ: ਜੱਸੋਵਾਲ ਦੀ ਯਾਦ ਵਿੱਚ ਨਾਅਰੇ ਬੁ¦ਦ ਕਰਦਿਆਂ ਉਨ੍ਹਾਂ ਦੀ ਸੋਚ ਤੇ ਪਹਿਰਾ ਦੇਣ ਅਤੇ ਉਨ੍ਹਾਂ ਦੀ ਯਾਦ ਨੂੰ ਸਦੀਵੀਂ ਤੌਰ ਤੇ ਲੋਕ ਮਨਾਂ ਵਿੱਚ ਵਸਾਉਣ ਦਾ ਪ੍ਰਣ ਕੀਤਾ। ਸ੍ਰ: ਜਗਦੇਵ ਸਿੰਘ ਜੱਸੋਵਾਲ ਦੇ ਦੋਵਾਂ ਸਪੁੱਤਰਾਂ ਸ੍ਰ: ਸੁਖਵਿੰਦਰ ਸਿੰਘ ਗਰੇਵਾਲ ਅਤੇ ਸ੍ਰ: ਜਸਵਿੰਦਰ ਸਿੰਘ ਗਰੇਵਾਲ, ਉਨ੍ਹਾਂ ਦੇ ਭਤੀਜ ਨੂੰਹ ਬੀਬੀ ਜਸਬੀਰ ਕੌਰ, ਭਤੀਜੇ ਸ੍ਰ: ਬਲਰਾਜ ਸਿੰਘ ਗਰੇਵਾਲ (¦ਡਨ) ਤੋਂ ਇਲਾਵਾ ਉਨ੍ਹਾਂ ਦੇ ਪੋਤਰੇ ਅਮਰਿੰਦਰ ਸਿੰਘ ਸੰਨੀ ਜੱਸੋਵਾਲ ਅਤੇ ਮਨੂੰ ਗਰੇਵਾਲ ਨੇ ਪਰਿਵਾਰ ਵੱਲੋਂ ਭਵਿੱਖ ਵਿੱਚ ਵੀ ਫਾਊਂਡੇਸ਼ਨ ਨੂੰ ਸਹਿਯੋਗ ਦੇਣ ਦਾ ਵਿਸ਼ਵਾਸ਼ ਦਿਵਾਇਆ। ਇਸ ਮੌਕੇ ਸੱਭਿਆਚਾਰਕ ਸੱਥ ਪੰਜਾਬ ਦੇ ਚੇਅਰਮੈਨ ਜਸਮੇਰ ਸਿੰਘ ਢੱਟ ਵੀ ਆਪਣੇ ਮੈਂਬਰਾਂ ਸਮੇਤ ਕਾਫਲੇ ਵਿੱਚ ਸ਼ਾਮਿਲ ਹੋਏ। ਬਾਬਾ ਬੰਦਾ ਸਿੰਘ ਬਹਾਦਰ ਫਾਊੁਂਡੇਸ਼ਨ ਦੇ ਚੇਅਰਮੈਨ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਆਪਣੀ ਸੰਸਥਾ ਦੇ ਅਹੁਦੇਦਾਰਾਂ ਸਮੇਤ ਮੋਮਬੱਤੀ ਮਾਰਚ ਵਿੱਚ ਸ਼ਾਮਿਲ ਹੋਏ। ਸਾਬਕਾ ਮੰਤਰੀ ਸ੍ਰ: ਮਲਕੀਤ ਸਿੰਘ ਦਾਖਾ ਵੀ ਆਪਣੇ ਸਾਥੀਆਂ ਸਮੇਤ ਪਹੁੰਚੇ। ਸਾਈਂ ਮੀਆਂ ਮੀਰ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਮੋਹਨ ਸਿੰਘ ਫਾਉੂਂਡੇਸ਼ਨ ਦੇ ਮੀਤ ਪ੍ਰਧਾਨ ਹਰਦਿਆਲ ਸਿੰਘ ਅਮਨ, ਉਘੇ ਬੁੱਧੀਜੀਵੀ ਡਾ: ਐਸ.ਪੀ ਸਿੰਘ ਆਰੀਆ ਕਾਲਜ, ਓਮ ਪ੍ਰਕਾਸ਼ ਚੋਪੜਾ , ਦਲਜੀਤ ਬਾਗੀ, ਬਲਬੀਰ ਸਿੰਘ ਭਾਟੀਆ ਤੋਂ ਇਲਾਵਾ ਪ੍ਰੀਤਮ ਸਿੰਘ ਭਰੋਵਾਲ ਨੇ ਵੀ ਆਪੋ-ਆਪਣੇ ਸਾਥੀਆਂ ਸਮੇਤ ਕਾਫਲੇ ਵਿੱਚ ਸਮੂਲੀਅਤ ਕੀਤੀ। ਸ੍ਰ: ਜਗਦੇਵ ਸਿੰਘ ਜੱਸੋਵਾਲ ਦੇ 35 ਸਾਲ ਸੇਵਾਦਾਰ ਰਹੇ ਰਜਿੰਦਰ ਪ੍ਰਸ਼ਾਦ ਅਤੇ ਬਲਜੀਤ ਕੁਮਾਰ ਨੇ ਵੀ ਨਵਨੇਤਰਾਂ ਨਾਲ ਆਪਣੇ ਬਾਬਲ ਨੂੰ ਚੇਤੇ ਕੀਤਾ।
ਇਸ ਮੌਕੇ ਉਘੇ ਲੋਕ ਗਾਇਕ ਸੁਰਿੰਦਰ ਸ਼ਿੰਦਾ, ਹਰਜੀਤ ਹਰਮਨ, ਚਮਕ ਚਮਕੀਲਾ, ਆਤਮਾ ਬੁੱਢੇਵਾਲੀਆ, ਹਰਬੰਸ ਸਹੋਤਾ, ਕੁਲਵੰਤ ਸੇਖੋਂ ਕਤਰਾ, ਰਜਨੀ ਜੈਨ ਆਰੀਆ, ਲਵਮਨਜੋਤ, ਚੰਨ ਸ਼ਾਹ ਕੋਟੀ, ਗੁਰਦਾਸ ਕੈੜਾ, ਵਤਨਜੀਤ, ਉੱਘੇ ਢਾਡੀ ਸੰਦੀਪ ਸਿੰਘ ਰੁਪਾਲੋ, ਉੱਘੇ ਲੇਖਕ ਪ੍ਰੋ; ਰਵਿੰਦਰ ਭੱਠਲ, ਸਰਦਾਰ ਪੰਛੀ, ਤ੍ਰਲੋਚਨ ਲੋਚੀ, ਮਨਜਿੰਦਰ ਧਨੋਆ, ਸਰਬਜੀਤ ਵਿਰਦੀ, ਅਮਰਜੀਤ ਸਿੰਘ ਸ਼ੇਰਪੁਰੀ, ਰਵਿੰਦਰ ਦੀਵਾਨਾ, ਵਰਿੰਦਰ ਸਿੰਘ ਸੇਖੋਂ, ਗੁਰਮੀਤ ਸਿੰਘ ਬੜੂੰਦੀ, ਸੁਰਿੰਦਰ ਸੇਠੀ ਪ੍ਰਧਾਨ, ਉੱਘੇ ਸਮਾਜ ਸੇਵਕ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਰਪ੍ਰਸਤ ਸ੍ਰ: ਐਚ.ਐਸ.ਸੰਧੂ, ਸ੍ਰ: ਚਰਨਜੀਤ ਸਿੰਘ ਯੂ.ਐਸ.ਏ, ਸ੍ਰ: ਜਗਦੇਵ ਸਿੰਘ ਜੱਸੋਵਾਲ ਚੈਰੀਟੇਬਲ ਟਰੱਸਟ ਦੇ ਟਰੱਸਟੀ ਸ੍ਰ: ਗੁਰਨਾਮ ਸਿੰਘ ਧਾਲੀਵਾਲ, ਗੁਰਨਾਮ ਸਿੰਘ ਰੁੜਕਾ, ਸੋਹਣ ਸਿੰਘ ਆਰੇਵਾਲਾ, ਸ੍ਰ:ਜਸਵਿੰਦਰ ਸਿੰਘ ਜੱਸੋਵਾਲ, ਸ੍ਰ: ਗੁਰਮੀਤ ਸਿੰਘ ਸਰਪੰਚ ਜੱਸੋਵਾਲ ਤੋਂ ਇਲਾਵਾ ਸੈਂਕੜੇ ਸਭਿਆਚਾਰਕ ਪ੍ਰੇਮੀ ਸ਼ਾਮਿਲ ਹੋਏ। ਡਾ: ਆਤਮਜੀਤ ਸਿੰਘ, ਡਾ: ਸਰਦਾਰਾ ਸਿੰਘ ਜੌਹਲ, ਰਵਿੰਦਰ ਗਰੇਵਾਲ, ਪ੍ਰਗਟ ਸਿੰਘ ਗਰੇਵਾਲ, ਡਾ: ਨਿਰਮਲ ਜੋੜਾ, ਸੁਰਜੀਤ ਪਾਤਰ, ਗੁਰਭਜਨ ਸਿੰਘ ਗਿੱਲ ਅਤੇ ਕ੍ਰਿਸ਼ਨ ਕੁਮਾਰ ਬਾਵਾ ਨੇ ਆਪਣੇ ਸੰਬੋਧਨ ਵਿੱਚ ਸ੍ਰ: ਜੱਸੋਵਾਲ ਨੂੰ ਯਾਦ ਕਰਦਿਆਂ ਕਿਹਾ ਕਿ ਪਿਛਲੇ 36 ਸਾਲ ਦੌਰਾਨ ਸਮੁੱਚੇ ਪੰਜਾਬ ਦੀ ਜਿਵੇਂ ਅਗਵਾਈ ਕੀਤੀ ਉਸ ਸਦਕਾ ਉਨ੍ਹਾਂ ਨੂੰ ਵਿਸਾਰਨਾ ਮੁਹਾਲ ਹੈ। ਸਾਰੇ ਆਗੂਆਂ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ 29 ਦਸੰਬਰ ਨੂੰ ਸ੍ਰ;ਜਗਦੇਵ ਸਿੰਘ ਜੱਸੋਵਾਲ ਦੇ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਹੋਣ ਵਾਲੇ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਵਿੱਚ 12 ਵਜੇ ਤੋਂ 2 ਵਜੇ ਤੱਕ ਪਹੁੰਚਣ।
ਸ੍ਰ: ਜਗਦੇਵ ਸਿੰਘ ਜੱਸੋਵਾਲ ਦੀ ਯਾਦ ਵਿੱਚ ਲੇਖਕਾਂ, ਗਾਇਕਾਂ, ਬੁੱਧੀਜੀਵੀਆਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਵੱਲੋਂ ਮੋਮਬੱਤੀ ਮਾਰਚ ਨਾਲ ਸ਼ਰਧਾਂਜਲੀ ਭੇਂਟ
This entry was posted in ਸਰਗਰਮੀਆਂ.