ਫ਼ਤਿਹਗੜ੍ਹ ਸਾਹਿਬ – “ਜੋ ਸਖਸ਼ੀਅਤ ਜਾਂ ਆਗੂ ਨਿਰਸਵਾਰਥ ਹੋ ਕੇ ਬੰਦਿਆਂ ਦਾ ਗੁਲਾਮ ਨਾ ਬਣਕੇ, ਗੁਰੂ ਦੀ ਸੋਚ ਦਾ ਪੈਰੋਕਾਰ ਬਣਕੇ ਕੌਮ ਪੱਖੀ ਅਮਲ ਕਰੇਗਾ, ਉਹਨਾਂ ਸਖਸੀਅਤਾਂ ਜਾਂ ਆਗੂਆਂ ਦਾ ਸਿੱਖ ਕੌਮ ਵਿਚ ਵੱਧਦੇ ਸਤਿਕਾਰ-ਮਾਣ ਨੂੰ ਕੋਈ ਵੀ ਸਾਜਿ਼ਸ ਜਾਂ ਤਾਕਤ ਰੋਕ ਨਹੀਂ ਸਕਦੀ । ਜੋ ਆਗੂ ਹਿੰਦੂਤਵ ਤਾਕਤਾਂ ਅਤੇ ਉਹਨਾਂ ਦੇ ਭਾਈਵਾਲ ਬਣਕੇ ਗੁਲਾਮੀਅਤ ਜਿ਼ੰਦਗੀ ਬਸਰ ਕਰਨ ਵਾਲੇ ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ ਜਾਂ ਅਵਤਾਰ ਸਿੰਘ ਮੱਕੜ ਵਰਗੇ ਆਗੂ ਕਿੰਨੇ ਵੀ ਵੱਡੇ ਸਿਆਸੀ, ਹਕੂਮਤੀ ਜਾਂ ਧਾਰਮਿਕ ਅਹੁਦੇ ਉਤੇ ਕਿਉਂ ਨਾ ਬੈਠੇ ਹੋਣ, ਉਹ ਸਭ ਸਾਧਨਾਂ ਅਤੇ ਤਾਕਤ ਹੋਣ ਦੇ ਬਾਵਜੂਦ ਵੀ ਸਿੱਖ ਸੰਗਤਾਂ ਦੇ ਮਨ-ਆਤਮਾਂ ਵਿਚ ਕਦੀ ਨਹੀਂ ਵੱਸ ਸਕਦੇ । ਸਿੱਖ ਕੌਮ ਦੀ ਵੱਖਰੀ ਅਤੇ ਨਿਵੇਕਲੀ ਪਹਿਚਾਣ ਨੂੰ ਸੰਸਾਰ ਪੱਧਰ ਉਤੇ ਸਥਾਪਿਤ ਕਰਨ ਵਾਲੇ 2003 ਵਾਲੇ ਮੂਲ ਨਾਨਕਸਾਹੀ ਕੈਲੰਡਰ ਅਨੁਸਾਰ ਸਿੱਖਾਂ ਨੂੰ ਆਪਣੇ ਕੌਮੀ ਦਿਹਾੜੇ ਮਨਾਉਣ ਦੀ ਅਪੀਲ ਕਰਦੇ ਹੋਏ ਜੋ ਦ੍ਰਿੜਤਾ ਨਾਲ ਸਟੈਂਡ ਲਿਆ ਹੈ, ਉਸਦੀ ਬਦੌਲਤ ਉਹਨਾਂ ਦੀ ਸਖਸੀਅਤ ਹਰ ਸਿੱਖ ਦੇ ਮਨ-ਆਤਮਾਂ ਵਿਚ ਵੱਸ ਚੁੱਕੀ ਹੈ । ਜੋ ਦੂਸਰੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਦਾ ਪ੍ਰਕਾਸ਼ ਸਿੰਘ ਬਾਦਲ, ਸ. ਅਵਤਾਰ ਸਿੰਘ ਮੱਕੜ, ਦਮਦਮੀ ਟਕਸਾਲ, ਸੰਤ ਯੂਨੀਅਨ, ਜਿਨ੍ਹਾਂ ਨੇ ਆਰ.ਐਸ.ਐਸ. ਦੇ ਕੌਮ ਵਿਰੋਧੀ ਨਿਰਦੇਸ਼ਾਂ ਉਤੇ ਬਿਕਰਮੀ ਕੈਲੰਡਰ ਦਾ ਬਿਨ੍ਹਾਂ ਵਜਹ ਰੋਲਾ ਪਾ ਕੇ ਕੌਮ ਨੂੰ ਦੁਫਾੜ ਕਰਨ ਅਤੇ ਸਿੱਖ ਕੌਮ ਦੀ ਵੱਖਰੀ ਪਹਿਚਾਣ ਨੂੰ ਹਿੰਦੂਆਂ ਵਿਚ ਰਲਗੜ ਕਰਨ ਦੀਆਂ ਸਾਜਿ਼ਸਾ ਉਤੇ ਕੰਮ ਕਰ ਰਹੇ ਹਨ, ਉਹ ਆਗੂ ਸਿੱਖ ਕੌਮ ਵਿਚ ਨਾ ਪਹਿਲਾ ਕਦੀ ਸਤਿਕਾਰ-ਮਾਣ ਪ੍ਰਾਪਤ ਕਰ ਸਕੇ ਹਨ ਤੇ ਨਾ ਹੀ ਆਉਣ ਵਾਲੇ ਸਮੇਂ ਵਿਚ ਉਹ ਸਿੱਖ ਕੌਮ ਦੇ ਮਨਾਂ ਵਿਚ ਵੱਸ ਸਕਣਗੇ । ਉਹਨਾਂ ਦੀਆਂ ਆਤਮਾਵਾਂ ਹੀ ਉਹਨਾਂ ਨੂੰ ਦੋਸ਼ੀ ਠਹਿਰਾਉਣਗੀਆਂ । ਕਿਉਂਕਿ ਉਹ ਦਾਗੀ ਅਤੇ ਨਮੋਸ਼ੀ ਹੋ ਕੇ ਜਦੋ ਵੀ ਸਵਾਸ ਛੱਡਣਗੇ, ਕੁਰਲਾਉਦੇ ਹੀ ਜਾਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗਿਆਨੀ ਬਲਵੰਤ ਸਿੰਘ ਜੀ ਨੰਦਗੜ੍ਹ ਵੱਲੋ ਗੁਰੂ ਦੀ ਕਿਰਪਾ ਨਾਲ ਲਏ ਗਏ ਸਹੀ ਅਤੇ ਕੌਮ ਪੱਖੀ ਸਟੈਂਡ ਅਤੇ ਬਾਦਲ ਪਰਿਵਾਰ ਦੇ ਹੱਥਠੋਕੇ ਬਣੇ ਉਹਨਾਂ ਐਸ.ਜੀ.ਪੀ.ਸੀ. ਮੈਬਰਾਂ ਜੋ ਗਿਆਨੀ ਨੰਦਗੜ੍ਹ ਵਰਗੀ ਸਖਸੀਅਤ ਵੱਲੋਂ ਨਾਨਕਸਾਹੀ ਕੈਲੰਡਰ ਸੰਬੰਧੀ ਲਏ ਗਏ ਸਟੈਂਡ ਦੀ ਗੈਰ ਦਲੀਲ, ਗੈਰ ਸਮਾਜਿਕ, ਗੈਰ ਧਾਰਮਿਕ ਦੀ ਵਿਰੋਧਤਾ ਕਰ ਰਹੇ ਹਨ, ਉਹਨਾਂ ਦੇ ਅਮਲ ਆਰ.ਐਸ.ਐਸ. ਦੇ ਹੱਥਠੋਕੇ ਵਾਲੇ ਨਹੀਂ ਹਨ ਤਾਂ ਹੋਰ ਕੀ ਹਨ, ਦੇ ਵਿਚਾਰ ਜ਼ਾਹਰ ਕਰਦੇ ਹੋਏ ਪ੍ਰਗਟ ਕੀਤਾ ਕਰ ਰਹੇ ਹਨ, ਉਹਨਾਂ ਦੇ ਅਮਲ ਆਰ.ਐਸ.ਐਸ. ਦੇ ਹੱਥਠੋਕੇ ਵਾਲੇ ਨਹੀਂ ਹਨ ਤਾਂ ਹੋਰ ਕੀ ਹਨ, ਦੇ ਵਿਚਾਰ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਅੱਜ ਸਿੱਖ ਕੌਮ ਦੋ ਵੱਡੇ ਕੌਮੀ ਮੁੱਦਿਆ ਨਾਨਕਸਾਹੀ ਕੈਲੰਡਰ ਨੂੰ ਪੂਰਨ ਵਿਚ ਲਾਗੂ ਕਰਨਾ, ਜੇਲ੍ਹਾਂ ਵਿਚ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਕਰਵਾਉਣ ਉਤੇ ਕੇਦਰਿਤ ਹੋ ਕੇ ਕੌਮਾਂਤਰੀ ਪੱਧਰ ਤੇ ਇਕੱਤਰ ਹੋ ਚੁੱਕੀ ਹੈ । ਲੇਕਿਨ ਇਹ ਉਪਰੋਕਤ ਆਗੂ ਅਤੇ ਸੰਗਠਨ ਹਿੰਦੂਤਵ ਸੋਚ ਨੂੰ ਲਾਗੂ ਕਰਨ ਵਿਚ ਮਸਰੂਫ ਹੋ ਕੇ ਖੁਦ ਹੀ ਕੌਮ ਦੀ ਕਚਹਿਰੀ ਦੇ ਕਟਹਿਰੇ ਵਿਚ ਦੋਸ਼ੀ ਬਣਕੇ ਖੜ੍ਹੇ ਹਨ । ਉਹਨਾਂ ਕਿਹਾ ਜੇਕਰ ਇਹਨਾਂ ਨੇ ਕੌਮ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਨਾਨਕਸਾਹੀ ਕੈਲੰਡਰ ਨੂੰ ਬਿਕਰਮੀ ਕੈਲੰਡਰ ਵਿਚ ਬਦਲਣ ਦੀ ਗੁਸਤਾਖੀ ਕੀਤੀ ਤਾਂ ਕੌਮ ਦੇ ਵਿਰੋਧ ਅਤਉਹਨਾਂ ਕਿਹਾ ਜੇਕਰ ਇਹਨਾਂ ਨੇ ਕੌਮ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਨਾਨਕਸਾਹੀ ਕੈਲੰਡਰ ਨੂੰ ਬਿਕਰਮੀ ਕੈਲੰਡਰ ਵਿਚ ਬਦਲਣ ਦੀ ਗੁਸਤਾਖੀ ਕੀਤੀ ਤਾਂ ਕੌਮ ਦੇ ਵਿਰੋਧ ਅਤੇ ਬਗਾਵਤ ਤੋ ਇਹ ਆਗੂ ਤਿਆਰ ਰਹਿਣ, ਜਿਸ ਨੂੰ ਇਹ ਠੱਲ੍ਹ ਨਹੀਂ ਸਕਣਗੇ ।
ਉਹਨਾਂ ਕਿਹਾ ਕਿ ਸਾਡੇ ਕੋਲ ਇਹ ਇਤਲਾਹ ਹੈ ਕਿ ਸ. ਬਾਦਲ, ਸ. ਮੱਕੜ ਅਤੇ ਅਗਜੈਕਟਿਵ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਜਥੇਦਾਰ ਦੇ ਅਹੁਦੇ ਤੋ ਬਰਖਾਸਤ ਕਰਨ ਲਈ ਡੂੰਘੀਆਂ ਸਾਜਿ਼ਸਾ ਰਚ ਰਹੇ ਹਨ । ਜਿਸ ਨੂੰ ਸਿੱਖ ਕੌਮ ਕਤਈ ਬਰਦਾਸਤ ਨਹੀਂ ਕਰੇਗੀ । ਕਿਉਂਕਿ ਕੌਮ ਇਹਨਾਂ ਵੱਲੋ ਲਿਫਾਫਿਆ ਰਾਹੀ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਕਰਨ ਅਤੇ ਬਰਖਾਸਤੀ ਕਰਨ ਦੇ ਕੌਮ ਵਿਰੋਧੀ ਅਮਲਾਂ ਨੂੰ ਕਿਸੇ ਵੀ ਕੀਮਤ ਤੇ ਸਹਿਣ ਨਹੀਂ ਕਰੇਗੀ ਅਤੇ ਨਾ ਹੀ ਇਹਨਾਂ ਵੱਲੋ ਜ਼ਬਰੀ ਨਿਯੁਕਤ ਕੀਤੇ ਜਾਣ ਵਾਲੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਸਿੱਖ ਕੌਮ ਪ੍ਰਵਾਨ ਕਰੇਗੀ । ਸਿੱਖ ਕੌਮ ਵੱਲੋ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਹੀ ਜਥੇਦਾਰ ਰਹਿਣਗੇ । ਜੋ ਦੂਸਰੇ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਬਾਦਲਾਂ ਤੇ ਆਰ.ਐਸ.ਐਸ. ਦੀ ਸੋਚ ਅਨੁਸਾਰ ਕੌਮ ਵਿਰੋਧੀ ਨਿਰੰਤਰ ਫੈਸਲੇ ਲੈਦੇ ਆ ਰਹੇ ਹਨ, ਸਿੱਖ ਕੌਮ ਨੂੰ ਮਜ਼ਬੂਰ ਹੋ ਕੇ ਉਹਨਾਂ ਵਿਰੁੱਧ ਵੀ ਸਮਾਂ ਆਉਣ ਤੇ ਬਗਾਵਤ ਦਾ ਬਿਗਲ ਵਜਾਉਣਾ ਪਵੇਗਾ । ਅਜਿਹੇ ਖ਼ਤਰਨਾਕ ਹਾਲਾਤ ਪੈਦਾ ਹੋਣ, ਉਸ ਤੋ ਪਹਿਲੇ ਬਾਕੀ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ ਨੂੰ ਵੀ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਜੀ ਦੀ ਤਰ੍ਹਾਂ ਮੂਲ ਨਾਨਕਸਾਹੀ ਕੈਲੰਡਰ, ਬੰਦੀ ਸਿੰਘਾਂ ਦੀ ਫੌਰੀ ਰਿਹਾਈ ਆਦਿ ਹੋਰ ਕੌਮੀ ਮੁੱਦਿਆ ਉਤੇ ਬਿਨ੍ਹਾਂ ਕਿਸੇ ਡਰ-ਭੈ ਦੇ ਜਾਂ ਦਬਾਅ ਦੇ ਸਿੱਖੀ ਸਿਧਾਤਾਂ ਅਨੁਸਾਰ ਅਮਲ ਕਰ ਸਕਣ ਤਾਂ ਅਜਿਹਾ ਉਦਮ ਉਹਨਾਂ ਦੀ ਸਖਸੀਅਤ ਅਤੇ ਕੌਮ ਦੀ ਬਿਹਤਰੀ ਲਈ ਅੱਛਾ ਹੋਵੇਗਾ ।