ਗਯਾ : ਬਿਹਾਰ ਦੇ ਗਯਾ ਜਿਲ੍ਹੇ ਵਿੱਚ ਪੰਜ ਸੌ ਤੋਂ ਵੱਧ ਹਿੰਦੂ ਲੋਕਾਂ ਨੇ ਬੁੱਧ ਧਰਮ ਅਪਨਾ ਲਿਆ ਹੈ। ਇਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਹਨ।
ਧਰਮ ਬਦਲਣ ਦਾ ਇਹ ਸਮਾਗਮ ਸ਼ਨਿਚਰਵਾਰ ਨੂੰ ਮਾਨਪੁਰ ਦੇ ਖੰਜਾਹਾਪੁਰ ਪਿੰਡ ਵਿੱਚ ਆਯੋਜਿਤ ਕੀਤਾ ਗਿਆ ਸੀ। ਬੁੱਧ ਧਰਮ ਨੂੰ ਮੰਨਣ ਵਾਲੇ ਬਸੰਤ ਮਹਿਤੋ ਦੀ ਅਗਵਾਈ ਵਿੱਚ ਹਾਲ ਹੀ ਵਿੱਚ ਬਣੇ ਬੁੱਧ ਮੰਦਿਰ ਵਿੱਚ ਇਹ ਪ੍ਰੋਗਰਾਮ ਕੀਤਾ ਗਿਆ। ਬਸੰਤ ਮਹਿਤੋ ਬੋਧ ਗਯਾ ਸਥਿਤ ਮਹਾਤਮਾ ਬੁੱਧ ਗਿਆਨ ਆਸ਼ਰਮ ਦੇ ਮੈਂਬਰ ਹਨ। ਇਸ ਧਰਮ ਪ੍ਰੀਵਰਤਣ ਵਿੱਚ ਸ਼ਾਮਿਲ ਹੋਣ ਵਾਲੇ ਲੋਕ ਖੰਜਾਹਾਪੁਰ ਤੋਂ ਇਲਾਵਾ ਬਾਰਾ, ਉਸਰੀ,ਕੁਕਰਾ,ਜੋੜਾ ਮਸਜਿਦ, ਬੇਲਦਾਰੀ, ਵੰਸ਼ੀਬਿਗਹਾ ਅਤੇ ਤਪਸੀ ਪਿੰਡਾਂ ਤੋਂ ਹਨ।
ਬੁੱਧ ਧਰਮ ਅਪਨਾ ਚੁੱਕੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਵਿੱਚ ਪਹਿਲਾਂ ਤੋਂ ਹੀ ਬੁੱਧ ਧਰਮ ਅਪਨਾਉਣ ਵਾਲੇ ਉਨ੍ਹਾਂ ਦੇ ਪਿੰਡ ਦੇ ਕੁਝ ਲੋਕਾਂ ਦੇ ਪਰੀਵਾਰਾਂ ਵਿੱਚ ਸੁੱਖ ਸ਼ਾਂਤੀ ਦਾ ਵਾਧਾ ਹੋਇਆ ਹੈ। ਇਸ ਕਰਕੇ ਉਹ ਵੀ ਹਿੰਦੂ ਧਰਮ ਛੱਡ ਕੇ ਬੁੱਧ ਧਰਮ ਵਿੱਚ ਸ਼ਾਮਿਲ ਹੋ ਗਏ ਹਨ।