ਓਸਲੋ,( ਰੁਪਿੰਦਰ ਢਿੱਲੋ ਮੋਗਾ) – ਪ੍ਰੈਸ ਨੂੰ ਮਿਲੀ ਜਾਣਕਾਰੀ ਅਨੁਸਾਰ ਗੁਰੂਦੁਆਰਾ ਪ੍ਰਬੰਧਕ ਕਮੇਟੀ ਲੀਅਰ ਤੇ ਗੁਰੂਦੁਆਰਾ ਕਮੇਟੀ ਓਸਲੋ ਵੱਲੋਂ ਸਮੂਹ ਸੰਗਤਾਂ ਦੀ ਤਰਫੋਂ ਭਾਈ ਗੁਰਬਖਸ ਸਿੰਘ ਖਾਲਸਾ ਜੋ ਸਜਾ ਕੱਟ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਹਨ ਦੇ ਪੱਖ ਵਿੱਚ ਭਾਰਤੀ ਅੰਬੇਸੀ ਓਸਲੋ ਦੇ ਰਾਜਦੂਤ ਸ੍ਰੀ ਨੋਰਮਨ ਅਨਿਲ ਕੁਮਾਰ ਬਰਾਊਨੀ(ਰਿਟਾ ਏਅਰ ਚੀਫ ਮਾਰਸ਼ਲ) ਨੂੰ ਮੰਗ ਪੱਤਰ ਦਿੱਤਾ ਗਿਆ ਤੇ ਸ੍ਰੀ ਬਰਾਊਨੀ ਨੇ ਸਮੂਹ ਸੰਗਤ ਤੇ ਪ੍ਰਬੰਧਕ ਕਮੇਟੀਆਂ ਨੂੰ ਪੂਰਨ ਵਿਸਵਾਸ਼ ਦਿਵਾਇਆ ਕਿ ਨਾਰਵੇ ਦੀਆਂ ਸੰਗਤਾਂ ਦਾ ਇਹ ਮੰਗ ਪੱਤਰ ਭਾਰਤ ਸਰਕਾਰ ਤੱਕ ਪਹੁੰਚਾਇਆ ਜਾਵੇਗਾ ਤਾਂਕਿ ਭਾਰਤ ਸਰਕਾਰ ਇਸ ਮਸਲੇ ਦਾ ਹੱਲ ਲੱਭ ਸਕੇ।ਇਸ ਮੌਕੇ ਓਸਲੋ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਲਹਿੰਬਰ ਸਿੰਘ , ਭਾਈ ਕਸ਼ਮੀਰ ਸਿੰਘ ਬੋਪਾਰਾਏ ਸੱਕਤਰ ਤੇ ਮੈਂਬਰ ਭਾਈ ਸਵਿੰਦਰ ਸਿੰਘ ਤੇ ਲੀਅਰ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਮਨਜੋਰ ਸਿੰਘ (ਅਠੋਲਾ) ਭਾਈ ਹਰਵਿੰਦਰ ਸਿੰਘ ਤੇ ਭਾਈ ਗੁਰਸ਼ਰਨ ਸਿੰਘ ਢਿੱਲੋਂ ਹਾਜਿ਼ਰ ਸਨ।
ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਹੱਕ ਚ ਭਾਰਤੀ ਅੰਬੈਸੀ ਨਾਰਵੇ ਨੂੰ ਮੰਗ ਪੱਤਰ ਦਿੱਤਾ ਗਿਆ
This entry was posted in ਪੰਜਾਬ.