ਅਹਿਮਦਾਬਾਦ/ਜੋਧਪੁਰ-ਅਸ਼ੋਕ ਜਡੇਜਾ ਨਾ ਨੇ ਸਾਂਸੀ ਸਮਾਜ ਦੇ ਲੋਕਾਂ ਨੂੰ ਕਿਸੀ ਵੀ ਰਕਮ ਨੂੰ ਤਿੰਨ ਮਹੀਨਿਆਂ ਵਿਚ ਤਿੰਗ ਗੁਣਾ ਕਰਨ ਦਾ ਲਾਲਚ ਦੇ ਕੇ 1,800 ਕਰੋੜ ਦੀ ਠਗੀ ਕੀਤੀ ਹੈ। ਫਿਲਹਾਲ ਅਜਿਹਾ ਖਦਸ਼ਾ ਹੈ ਕਿ ਇਹ ਰਕਮ 1800 ਕਰੋੜ ਰੁਪਏ ਦੇ ਕਰੀਬ ਹੋ ਸਕਦੀ ਹੈ। ਕੁਝ ਹੋਰਨਾਂ ਸੂਤਰਾਂ ਅਨੁਸਾਰ ਰਕਮ ਦਾ ਸਹੀ ਸਹੀ ਅੰਦਾਜ਼ਾ ਲਾਉਣਾ ਅਜੇ ਠੀਕ ਨਹੀਂ ਹੋਵੇਗਾ, ਪੁਲਿਸ ਦੇ ਕਹਿਣ ਤੋਂ ਬਾਅਦ ਹੀ ਇਸ ਬਾਰੇ ਪੂਰਾ ਮਾਮਲਾ ਸਾਫ਼ ਹੋ ਸਕੇਗਾ ਕਿ ਦਰਅਸਲ ਕਿੰਨੇ ਕਰੋੜ ਦੀ ਠੱਗੀ ਹੋਈ ਹੈ।
ਅਸ਼ੋਕ ਜਡੇਜਾ ਨਾਮ ਦਾ ਇਹ ਆਦਮੀ ਸਾਂਸੀ ਸਮਾਜ ਦੇ ਬਾਬੇ ਵਜੋਂ ਪ੍ਰਸਿੱਧ ਹੋ ਚੁਕਿਆ ਸੀ ਅਤੇ ਲੋਕਾਂ ਨੂੰ ਅਜਿਹਾ ਲਗਦਾ ਸੀ ਕਿ ਅੁਸਦੇ ਕੋਲ ਮਾਤਾ ਦਾ ਅਜਿਹਾ ਆਸ਼ੀਰਵਾਦ ਹੈ ਜਿਸਦੇ ਸਹਾਰੇ ਉਹ ਕਿਸੇ ਵੀ ਰਕਮ ਨੂੰ ਤਿੰਨ ਗੁਣਾ ਕਰ ਸਕਦਾ ਸੀ। ਦਰਅਸਲ ਅਸ਼ੋਕ ਜਡੇਜਾ ਨੇ 1 ਦੇ ਬਦਲੇ 3 ਕਰਨ ਦੀ ਇਹ ਖੇਡ ਆਪਣੇ ਸਹੁਰੇ ਜੋਧਪੁਰ ਤੋਂ ਸ਼ੁਰੂ ਕੀਤੀ ਜਿਸ ਵਿਚ ਉਸਦੀ ਪਤਨੀ ਨੇ ਉਸਦਾ ਪੂਰਾ ਸਾਥ ਦਿੱਤਾ। ਜੋਧਪੁਰ ਵਿਚ ਲੋਕਾਂ ਵਿਚ ਇਹ ਬਾਬੇ ਵਜੋਂ ਪ੍ਰਸਿੱਧ ਹੋ ਗਿਆ ਅਤੇ ਲੋਕੀਂ ਉਸ ‘ਤੇ ਇੰਜ ਵਿਸ਼ਵਾਸ ਕਰਦੇ ਸਨ ਕਿ ਜਦ ਉਹ ਉਸਨੂੰ ਵੇਖਦੇ ਤਾਂ ਉਸ ‘ਤੇ ਪੈਸਿਆਂ ਦਾ ਮੀਂਹ ਵਰ੍ਹਾ ਦਿੰਦੇ ਸਨ। ਧਰਮ ਦਾ ਆਸਰਾ ਲੈ ਕੇ ਸਾਂਸੀ ਸਮਾਜ ਦੇ ਲੋਕਾਂ ਦਾ ਵਿਸ਼ਵਾਸ ਜਿੱਤਕੇ ਉਸਨੇ ਲੁੱਟ ਦਾ ਅਜਿਹਾ ਜਾਣ ਉਣਿਆਂ ਕਿ ਉਸ ਵਿਚ ਕਈ ਸਿੱਧੇ ਸਾਦੇ ਲੋਕ ਲਾਲਚ ਵਿਚ ਆਕੇ ਫਸਦੇ ਗਏ। ਅਸ਼ੋਕ ਜਡੇਜਾ ਨਾਮ ਦੇ ਇਸ ਆਦਮੀ ਦੀ ਠੱਗੀ ਦਾ ਨੈਟਵਰਕ ਹੌਲੀ ਹੌਲੀ ਦੇਸ਼ ਦੇ ਹੋਰਨਾਂ ਸੂਬਿਆਂ ਵਿਚ ਵੀ ਫੈਲਦਾ ਗਿਆ ਅਤੇ ਅੰਦਾਜ਼ਨ 11 ਵਡੇ ਸ਼ਹਿਰਾਂ ਵਿਚ ਠੱਗੀ ਦੇ ਇਸ ਕਾਰੋਬਾਰ ਦਾ ਨੈਟਵਰਕ ਦਾ ਜਾਲ ਫੈਲਾ ਗਿਆ। ਪਰੰਤੂ ਅਸ਼ੋਕ ਜਡੇਜਾ ਦੇ ਇਸ ਠੱਗੀ ਦਾ ਰਾਜ਼ ਖੁੱਲ੍ਹ ਗਿਆ ਹੈ ਅਤੇ ਇਸ ਸਮੇਂ ਉਹ ਅਹਿਮਦਾਬਾਦ ਪੁਲਿਸ ਦੀ ਗਰਿਫ਼ਤ ਵਿਚ ਹੈ ਅਤੇ ਉਸਦੇ ਇਸ ਅਪਰਾਧ ਦੀ ਹਿੱਸੇਦਾਰ ਰਹੀ ਉਸਦੀ ਪਤਨੀ ਵੀ ਜੇਲ੍ਹ ਵਿਚ ਹੈ। ਅਸ਼ੋਕ ਜਡੇਜਾ ਨੇ ਸਿੱਧੇ ਸਾਦੇ ਲੋਕਾਂ ਨੂੰ ਧਰਮ ਦੇ ਬਹਾਨੇ ਰੁਪਏ 3 ਗੁਣਾ ਕਰਨ ਦਾ ਲਾਲਚ ਦੇਕੇ ਅੰਦਾਜ਼ਨ 1800 ਕਰੋੜ ਰੁਪਏ ਦੀ ਠੱਗੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਉਸਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਉਸਦੀ ਆਲਟੋ ਕਾਰ ਚੋਂ 1 ਕਰੋੜ 90 ਲੱਖ ਰੁਪਏ ਬਰਾਮਦ ਕੀਤੇ ਗਏ।
ਠੱਗੀ ਦੇ ਇਸ ਕਾਂਡ ਦੇ ਸਾਹਮਣੇ ਆਉਣ ਤੋਂ ਬਾਅਦ ਜਿਥੇ ਪੁਲਿਸ ਪੜਤਾਲ ਵਿਚ ਲੱਗ ਗਈ ਹੈ ਉਥੇ ਹਰੇਕ ਸ਼ਖ਼ਸ ਵਾਰ ਵਾਰ ਇਹੀ ਪੁੱਛ ਰਿਹਾ ਹੈ ਕਿ ਆਖ਼ਰਕਾਰ 1800 ਰੁਪਏ ਦਾ ਉਸਨੇ ਕੀ ਕੀਤਾ? ਦਸਿਆ ਜਾ ਰਿਹਾ ਹੈ ਕਿ ਅਸ਼ੋਕ ਜਡੇਜਾ ਦੇ ਕੋਲ ਕਈ ਮਹਿੰਗੀਆਂ ਗੱਡੀਆਂ ਹਨ ਅਤੇ ਉਹ ਇੰਨ੍ਹਾ ਦਾ ਸ਼ੌਕੀਨ ਦਸਿਆ ਜਾਂਦਾ ਹੈ। ਉਸਨੇ ਠੱਗੀ ਰਾਹੀਂ ਬਣਾਇਆ ਪੈਸਾ ਮੁਮਕਿਨ ਹੈ ਪ੍ਰਾਪਟੀ ਵਿਚ ਲਾ ਦਿੱਤਾ ਹੈ ਪਰ ਉਸਦਾ ਕਹਿਣਾ ਹੈ ਕਿ ਉਸਨੇ ਅਜਿਹਾ ਨਹੀਂ ਕੀਤਾ ਅਤੇ ਸਾਂਸੀ ਸਮਾਜ ਲਈ ਚਲਾਈ ਜਾ ਰਹੀ ਇਕ ਸੰਸਥਾ ਕੋਲ ਇਹ ਪੈਸੇ ਹਨ। ਉਸ ਦੁਆਰਾ ਕੀਤੀ ਗਈ ਠੱਗੀ ਦੇ ਸਿ਼ਕਾਰ ਲੋਕਾਂ ਵਿਚ ਕਾਫ਼ੀ ਗੁੱਸਾ ਹੈ ਅਤੇ ਲੋਕਾਂ ਨੇ ਉਸਦੇ ਖਿਲਾਫ਼ ਮੁਜਾਹਰਾ ਵੀ ਕੀਤਾ। ਇਕੱਲਿਆਂ ਦਿੱਲੀ ਵਿਚ ਉਸਨੇ ਅੰਦਾਜ਼ਨ ਇਕ ਹਜ਼ਾਰ ਲੋਕਾਂ ਨੂੰ ਆਪਣਾ ਸਿ਼ਕਾਰ ਬਣਾਇਆ ਹੈ।