ਪੇਚਿੰਗ – ਚੀਨ ਦੇ ਮੁਸਲਿਮ ਬਹੁ-ਸੰਖਿਆ ਵਾਲੇ ਸੂਬੇ ਸ਼ਿਨਝਿਆਂਗ ਦੀ ਰਾਜਧਾਨੀ ਵਿੱਚ ਸਰਵਜਨਿਕ ਸਥਾਨਾਂ ਤੇ ਬੁਰਕਾ ਪਹਿਨਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਸੂਬੇ ਵਿੱਚ ਵੱਖਵਾਦੀ ਹਿੰਸਾ ਕਾਰਨ ਅਕਸਰ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ।
ਸ਼ਿਨਝਿਆਂਗ ਊਈਗੁਰ ਸਵਾਇਤ ਖੇਤਰ ਦੀ ਵਿਧਾਨ ਸਭਾ ਨੇ ਬੁਰਕੇ ਤੇ ਪਾਬੰਦੀ ਲਗਾਉਣ ਦੇ ਬਿੱਲ ਨੂੰ ਮਨਜੂਰੀ ਦਿੰਦੇ ਹੋਏ ਕਿਹਾ ਕਿ ਊਈਗੁਰ ਕਮਿਊਨਿਟੀ ਦੀਆਂ ਔਰਤਾਂ ਦੇ ਲਈ ਬੁਰਕਾ ਪਾਰੰਪਰਿਕ ਪਹਿਰਾਵਾ ਨਹੀਂ ਹੈ। ਇਹ ਬਿੱਲ ਕੁਝ ਸੁਧਾਰਾਂ ਤੋਂ ਬਾਅਦ ਲਾਗੂ ਕਰ ਦਿੱਤਾ ਜਾਵੇਗਾ। ਇਸ ਦਾ ਮਸੌਦਾ ਪਿੱਛਲੇ ਸਾਲ ਉਰੂਸਕੀ ਦੀ ਨਗਰ ਪਾਲਿਕਾ ਨੇ ਤਿਆਰ ਕੀਤਾ ਸੀ।
ਬੁਰਕੇ ਤੇ ਲਗਾਏ ਗਏ ਬੈਨ ਤੋਂ ਇੱਕ ਦਿਨ ਪਹਿਲਾਂ ਖੇਤਰੀ ਅਧਿਕਾਰੀਆਂ ਨੇ ਯੰਗ ਜਨਰੇਸ਼ਨ ਨੂੰ ਕਟੜਵਾਦ ਦੇ ਰਸਤੇ ਤੇ ਜਾਣ ਤੋਂ ਰੋਕਣ ਲਈ ਵੈਬਸਾਈਟਾਂ ਤੇ ਚਰਮਪੰਥੀ ਸਮਗਰੀ ਤੇ ਪਾਬੰਦੀ ਲਗਾਈ ਸੀ। ਉਰੂਸਕੀ ਦੇ ਅਧਿਕਾਰੀਆਂ ਨੇ ਫਰਾਂਸ ਅਤੇ ਬੈਲਜੀਅਮ ਦਾ ਹਵਾਲਾ ਦਿੱਤਾ ਜਿੱਥੇ ਮੁਸਲਿਮ ਔਰਤਾਂ ਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਬੁਰਕਾ ਪਹਿਨਣ ਤੇ ਪਾਬੰਦੀ ਹੈ।