ਓਸਲੋ(ਰੁਪਿੰਦਰ ਢਿੱਲੋ ਮੋਗਾ) – ਨਾਰਵੇ ਤੋ ਇੰਡੀਅਨ ਓਵਰਸੀਜ ਕਾਗਰਸ ਦੇ ਪ੍ਰਧਾਨ ਸ੍ਰ ਗੁਰਮੇਲ ਸਿੰਘ ਗਿੱਲ (ਚੱਬੇਵਾਲ) ਜੋ ਇਸ ਸਮੇ ਭਾਰਤ ਫੇਰੀ ਤੇ ਹਨ ਵੱਲੋ ਮਹਾਰਾਣੀ ਪ੍ਰਨੀਤ ਕੋਰ ਨੂੰ ਸ੍ਰ ਮਨਮਹੋਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਚ ਵਿਦੇਸ਼ ਰਾਜ ਮੰਤਰੀ ਬਣਨ ਅਤੇ ਦੂਸਰੇ ਪਤਵੰਤੇ ਸੱਜਣਾ ਵੱਲੋ ਓੁਹਨਾ ਦੇ ਗ੍ਰਹਿ ਲੋਧੀ ਅਸਟੇਟ ਨਵੀ ਦਿੱਲੀ ਵਿਖੇ ਮੁਲਾਕਾਤ ਕਰ ਨਿੱਘੀ ਮੁਬਾਰਕਬਾਦ ਦਿੱਤੀ। ਮੁਲਾਕਾਤ ਕਰਨ ਵਾਲਿਆ ਚ ਸ੍ਰ ਪਲਬਚਨ ਸਿੰਘ ਰਾੜੇਵਾਲੇ(ਪੋਤਰੇ ਸ੍ਰ ਗਿਆਨ ਸਿੰਘ ਰਾੜੇਵਾਲੇ ਸਾਬਕਾ ਮੁੱਖ ਮੰਤਰੀ ਪੈਪਸੂ) ਸ੍ਰ ਰਣਬੀਰ ਸਿੰਘ ਲਿਬੜਾ(ਸਿਆਸੀ ਸਲਾਹਾਕਾਰ ਸ੍ਰ ਸੁਖਦੇਵ ਸਿੰਘ ਲਿਬੜਾ ਐਮ ਪੀ ਫਤਿਹਗੜ)ਸ੍ਰ ਦਵਿੰਦਰ ਸਿੰਘ ਗਰਚਾ(ਪ੍ਰਧਾਨ ਇੰਡੀਅਨ ਓਵਰਸੀਜ ਕਾਗਰਸ ਕੇਨੈਡਾ)ਸ੍ਰ ਸੁਖਦੇਵ ਸਿੰਘ ਪੱਡਾ(ਪ੍ਰਧਾਨ ਇੰਡੀਅਨ ਓਵਰਸੀਜ ਕਾਗਰਸ ਜਰਮਨੀ)ਸ੍ਰ ਕੁਲਦੀਪ ਸਿੰਘ ਮੁੰਡੀਆ, ਗਿਆਨੀ ਰਣਜੀਤ ਸਿੰਘ ਜੀ(ਵਾਈਸ ਪ੍ਰਧਾਨ ਇੰਡੀਅਨ ਗੱਤਕਾ ਫੈਡਰੇਸ਼ਨ ਆਦਿ ਸ਼ਾਮਲ ਸਨ।