ਕਮੇਟੀ ਵੱਲੋਂ ਇਸ ਮੌਕੇ ਗੁਰਦੁਆਰਾ ਬੰਗਲਾ ਸਾਹਿਬ ਦੀ ਕਾਰ ਪਾਰਕਿੰਗ ਦੇ ਦੋਨੋ ਮੁੱਖ ਦਰਵਾਜ਼ਿਆਂ ਤੋਂ ਬਜ਼ੁਰਗ ਅਤੇ ਅਪਾਹਿਜ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦੀ ਡਿਉਢੀ ਤੱਕ ਲਿਆਉਣ ਵਾਸਤੇ ਬੈਟਰੀਕਾਰ ਦੀ ਸੇਵਾ ਦੀ ਸ਼ੁਰੂਆਤ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਕੀਤੀ ਗਈ।ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਾਬਾ ਖੜਗ ਸਿੰਘ ਮਾਰਗ ਅਤੇ ਰਾਜਾ ਜੈ ਸਿੰਘ ਮਾਰਗ ਵਿਖੇ ਪਾਰਕਿੰਗ ਦੇ ਮੁੱਖ ਦਰਵਾਜ਼ਿਆਂ ਤੋਂ ਚਲਣ ਫਿਰਣ ਤੋਂ ਅਸਮਰੱਥ ਸੰਗਤਾਂ ਨੂੰ ਗੁਰੂ ਦਰਬਾਰ ਦੇ ਦਰਸ਼ਨ ਕਰਵਾਉਣ ਵਾਸਤੇ ਕਮੇਟੀ ਵੱਲੋਂ ਫਿਲਹਾਲ ਦੋ ਬੈਟਰੀਕਾਰਾਂ ਦੀ ਸੇਵਾ ਸ਼ੁਰੂ ਕੀਤੀ ਗਈ ਹੈ। ਇਹ ਕਾਰਾਂ ਸੰਗਤਾਂ ਨੂੰ ਪਾਰਕਿੰਗ ਦੇ ਮੁੱਖ ਦਰਵਾਜ਼ੇ ਤੋਂ ਗੁਰਦੁਆਰਾ ਸਾਹਿਬ ਦੀ ਡਿਉਢੀ ਤੱਕ ਅਤੇ ਵਾਪਿਸ ਪਾਰਕਿੰਗ ਤੱਕ ਛੱਡਣ ਦੀ ਸੇਵਾ ਕਰਨਗੀਆਂ। ਗੁਰਦੁਆਰਾ ਸਾਹਿਬ ਦੀ ਡਿਉਢੀ ਤੇ ਪੌੜੀਆਂ ਵਿਚਕਾਰ ਬਣੇ ਵਿਸ਼ੇਸ਼ ਰੈਂਪ ਰਾਹੀਂ ਵਿਲ੍ਹਚੇਅਰ ਦੀ ਮਦਦ ਨਾਲ ਉਕਤ ਸੰਗਤਾਂ ਗੁਰੂ ਦਰਬਾਰ ‘ਚ ਦਰਸ਼ਨਾ ਲਈ ਜਾ ਸਕਣਗੀਆਂ।
ਇਨ੍ਹਾਂ ਸਮਾਗਮਾਂ ਦੌਰਾਨ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿੱਤ, ਉਂਕਾਰ ਸਿੰਘ ਥਾਪਰ, ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ, ਗੁਰਦੁਆਰਾ ਬੰਗਲਾ ਸਾਹਿਬ ਦੇ ਚੇਅਰਮੈਨ ਪਰਮਜੀਤ ਸਿੰਘ ਚੰਢੋਕ, ਹਰਦੇਵ ਸਿੰਘ ਧਨੋਆ, ਦਿੱਲੀ ਕਮੇਟੀ ਮੈਂਬਰ ਅਮਰਜੀਤ ਸਿੰਘ ਪੱਪੂ, ਕੁਲਮੋਹਨ ਸਿੰਘ, ਰਵੈਲ ਸਿੰਘ, ਸਮਰਦੀਪ ਸਿੰਘ ਸੰਨੀ, ਮਨਮਿੰਦਰ ਸਿੰਘ ਆਯੂਰ, ਜਸਬੀਰ ਸਿੰਘ ਜੱਸੀ ਅਤੇ ਇਸਤ੍ਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਮਨਦੀਪ ਕੌਰ ਬਖਸ਼ੀ ਸਣੇ ਹੋਰ ਵੀ ਕਮੇਟੀ ਮੈਂਬਰ ਮੌਜੂਦ ਸਨ।