ਊਰਜਾ ਬ੍ਰਾਹਮੰਡ ਦੇ ਕਣ ਕਣ ਵਿੱਚ ਹੈ। ਪੁਰੇ ਬ੍ਰਾਹਮੰਡ ਵਿੱਚ ਦੋ ਤਰ੍ਹਾਂ ਦੀ ਊਰਜਾ ਹੈ ਇੱਕ ਪੋਜਟਿਵ ਊਰਜਾ ਅਤੇ ਨੇਗਟਿਵ ਊਰਜਾ। ਇਸੇ ਤਰ੍ਹਾਂ ਇਨਸਾਨ ਵਿੱਚ ਵੀ ਪੋਜਟਿਵ ਅਤੇ ਨੇਗਟਿਵ ਦੋਨੋ ਤਰ੍ਹਾਂ ਦੀ ਊਰਜਾ ਹੁੰਦੀ ਹੈ, ਪਰ ਅਲੱਗ ਅਲੱਗ ਮਨੁੱਖ ਵਿੱਚ ਇਸ ਦੀ ਮਾਤਰਾ ਅਲਗ-ਅਲਗ ਹੁੰਦੀ ਹੈ। ਅਗਰ ਇਨਸਾਨ ਵਿੱਚ ਪੋਜਟਿਵ ਊਰਜਾ ਜਿਆਦਾ ਹੋ ਤਾਂ ਇਨਸਾਨ ਆਸ਼ਾਵਾਦੀ ਪ੍ਰਵਤੀ ਦਾ ਹੁੰਦਾ ਹੈ ਅਤੇ ਸਮਾਜ ਅਤੇ ਕੁਦਰਤ ਦੀ ਭਲਾਈ ਅਤੇ ਆਪਣੇ ਆਲੇ ਦੁਆਲੇ ਦੀ ਤਰੱਕੀ ਬਾਰੇ ਜਿਆਦਾ ਸੋਚਦਾ ਹੈ ਪਰ ਇਸਤੋਂ ਉਲਟ ਨੇਗਟਿਵ ਊਰਜਾ ਵਾਲਾ ਇਨਸਾਨ ਨਿਰਾਸ਼ਾਵਾਦੀ ਜਿਆਦਾ ਹੁੰਦਾ ਹੈ। ਅਜਿਹੇ ਮਨੁੱਖ ਨਾ ਤਾਂ ਆਪ ਤਰੱਕੀ ਦੀ ਰਾਹ ਤੇ ਤੁਰਦੇ ਹਨ ਤੇ ਨਾ ਹੀ ਸਮਾਜ ਅਤੇ ਕੁਦਰਤ ਦੀ ਭਲਾਈ ਨਾਲ ਇਹਨਾਂ ਨੂੰ ਕੋਈ ਮਤਲਬ ਹੁੰਦਾ ਹੈ। ਪਰ ਇਹ ਦੇਖਣ ਵਿੱਚ ਆਮ ਆਉਂਦਾ ਹੈ ਕਿ ਇਨਸਾਨ ਸਮੇਂ ਸਮੇਂ ਦੇ ਨਾਲ ਬਦਲਦਾ ਰਹਿੰਦਾ ਹੈ ਜੋ ਇਨਸਾਨ ਕਿਸੇ ਸਮੇਂ ਪੋਜਟਿਵ ਸੀ ਉਹ ਕਿਸੇ ਹੋਰ ਹਲਾਤਾਂ ਵਿੱਚ ਨੇਗਟਿਵ ਹੋ ਜਾਂਦਾ ਹੈ ਅਤੇ ਨੇਗਟਿਵ ਇਨਸਾਨ ਪੋਜਟਿਵ ਸੋਚ ਦੇ ਮਾਲਕ ਬਣਦੇ ਵੇਖੇ ਗਏ ਹਨ। ਸਮਾਂ ਅਤੇ ਮਹੌਲ ਇਨਸਾਨ ਨੂੰ ਬਦਲਦਾ ਰਹਿੰਦਾ ਹੈ ਜੋ ਇਨਸਾਨ ਆਪਣੀ ਊਰਜਾ ਦੀ ਤਾਕਤ ਨੂੰ ਸਮਝ ਲੈਂਦਾ ਹੈ ਉਹ ਕੁੱਝ ਨਾ ਕੁੱਝ ਇਸ ਸਮਾਜ ਨੂੰ ਜਰੂਰ ਦੇ ਕੇ ਜਾਂਦਾ ਹੈ।
ਕੁਦਰਤ ਦੇ ਹਰ ਹਿੱਸੇ ਵਿੱਚ ਊਰਜਾ ਭਰੀ ਹੋਈ ਹੈ। ਧਰਤੀ ਦਾ ਜਨਮ ਅਤੇ ਧਰਤੀ ਤੇ ਜੀਵਨ ਦੀ ਸ਼ੁਰੂਆਤ ਊਰਜਾ ਨਾਲ ਹੀ ਹੋਈ ਮੰਨੀ ਗਈ ਹੈ। ਊਰਜਾ ਦੇ ਭੰਡਾਰ ਸਦੀਆਂ ਤੋ ਹਨ ਪਰ ਉਰਜਾ ਦਾ ਇਸਤਮਾਲ ਤਕਨੀਕ ਨਾਲ ਬੇਹਤਰ ਤਰੀਕੇ ਨਾਲ ਕੀਤਾ ਜਾ ਸਕਦਾ ਹੈ। ਪ੍ਰਰਮਾਤਮਾ ਨੇ 5 ਤੱਤ ਪਾਣੀ, ਅਕਾਸ਼, ਧਰਤੀ, ਅਗਿਨੀ ਤੇ ਹਵਾ ਦੇ ਰੂਪ ਵਿੱਚ ਊਰਜਾ ਦਿੱਤੀ ਹੈ ਅਤੇ ਕੁਦਰਤ ਦੇ ਇਹਨਾਂ 5 ਤੱਤਾਂ ਤੋਂ ਅਲੱਗ-ਅਲੱਗ ਰੂਪਾਂ ਵਿੱਚ ਊਰਜਾ ਪ੍ਰਾਪਤ ਕੀਤੀ ਜਾ ਸਕਦੀ ਹੈ। ਪਰ ਇੱਕ ਊਰਜਾ ਜਿਹੜੀ ਕਿ ਇਹਨਾਂ ਸਾਰੇ ਹੀ ਤੱਤਾਂ ਵਿੱਚ ਸਾਂਝੀ ਹੈ ਉਹ ਹੈ ਜੀਵਨ ਦਾਈ ਊਰਜਾ। ਹਰ ਜੀਵ ਚੇਤਨ ਵਿੱਚ ਪ੍ਰਾਣਾਂ ਦਾ ਸੰਚਾਰ ਪਾਣੀ, ਅਕਾਸ਼, ਧਰਤੀ, ਅਗਿਨੀ ਤੇ ਹਵਾ ਕਿਸੇ ਨਾ ਕਿਸੇ ਤੋਂ ਮਿਲੀ ਊਰਜਾ ਨਾਲ ਹੀ ਹੁੰਦਾ ਹੈ। ਊਰਜਾ ਹੀ ਇਸ ਪੂਰੇ ਬ੍ਰਾਹਮੰਡ ਨੂੰ ਚਲਾ ਰਹੀ ਹੈ ਅਤੇ ਬ੍ਰਾਹਮੰਡ ਹੀ ਇੱਕ ਊਰਜਾ ਹੈ।
ਊਰਜਾ ਕੁਦਰਤ ਦੇ ਪੰਜਾਂ ਤੱਤਾਂ ਵਿੱਚ ਅਲੱਗ ਅਲੱਗ ਰੂਪ ਵਿੱਚ ਵਿਰਾਜਮਾਨ ਹੈ। ਆਮ ਤੌਰ ਤੇ ਧਰਤੀ ਅਤੇ ਪਾਣੀ ਦੇ ਹੇਠਲੇ ਕੋਲੇ ਅਤੇ ਪਟਰੋਲੀਅਮ ਦੇ ਭੰਡਾਰਾਂ ਨੂੰ ਹੀ ਇਹਨਾਂ ਵਿੱਚ ਛਿਪੀ ਊਰਜਾ ਮੰਨਿਆ ਜਾਂਦਾ ਹੈ ਪਰ ਧਰਤੀ ਵਿਚਾਲੇ ਪੋਸ਼ਟਿਕ ਤੱਤ ਉਹ ਊਰਜਾ ਹੈ ਜੋਕਿ ਧਰਤੀ ਦੀ ਹੋਂਦ ਤੋਂ ਲੈ ਕੇ ਹੁਣ ਤੱਕ ਨਾ ਸਿਰਫ ਪੇੜ ਪੌਦਿਆਂ ਨੂੰ ਸਗੋਂ ਧਰਤੀ ਤੇ ਵੱਸਦੇ ਹਰ ਜੀਵਤ ਪ੍ਰਾਣੀ ਵਿੱਚ ਜਾਨ ਫੂਕ ਰਹੀ ਹੈ। ਕੋਲੇ ਅਤੇ ਪਟਰੋਲੀਅਮ ਦੀ ਵਰਤੋਂ ਤਾਂ ਇਨਸਾਨ ਨੇ ਤਕਨੀਕ ਦੀ ਉਨਤੀ ਨਾਲ ਕਰਣੀ ਸਿੱਖੀ ਪਰ ਮਿੱਟੀ ਅਤੇ ਪਾਣੀ ਦੀ ਪ੍ਰਾਣਦਾਈ ਊਰਜਾ ਦਾ ਲਾਭ ਤਾਂ ਇਨਸਾਨ ਉਸ ਸਮੇਂ ਤੋਂ ਲੈ ਰਿਹਾ ਹੈ ਜਦੋਂ ਉਹ ਗੁਫਾਵਾਂ ਵਿੱਚ ਰਹਿੰਦਾ ਸੀ। ਇਨਸਾਨ ਪਾਣੀ, ਅਕਾਸ਼, ਧਰਤੀ, ਅਗਿਨੀ, ਹਵਾ ਤੋਂ ਬਣਿਆ ਹੋਇਆ ਹੈ ਅਤੇ ਅੰਤ ਉਸਨੇ ਇਹੋ 5 ਤੱਤਾਂ ਵਿੱਚ ਮਿਲ ਜਾਣਾ ਹੈ। ਆਪਣੇ ਜੀਵਨ ਦੇ ਦੌਰਾਨ ਉਹ ਇਹਨਾਂ 5 ਤੱਤਾਂ ਦੀ ਊਰਜਾ ਨਾਲ ਹੀ ਵਧਦਾ ਫੁੱਲਦਾ ਹੈ। ਜਦੋਂ ਇਨਸਾਨ ਵਿਕਸਿਤ ਨਹੀਂ ਸੀ ਉਸ ਸਮੇਂ ਧਰਤੀ ਦੇ ਫਲ ਆਦਿ ਅਤੇ ਪਾਣੀ ਉਸਦੇ ਭੋਜਨ ਦੇ ਸਰੋਤ ਸਨ। ਅਕਾਸ਼ ਵਿੱਚ ਚਮਕਦਾ ਸੂਰਜ ਅਤੇ ਠੰਡੀ ਹਵਾ ਉਸਦੇ ਸਾਹਾਂ ਵਿੱਚ ਜਾਨ ਭਰਦੇ ਸਨ ਤੇ ਅਗਨੀ ਉਸਦੀ ਰੱਖਿਆ ਕਰਦੀ ਸੀ। ਪਰ ਸਮੇਂ ਦੇ ਬਦਲਾਵ ਨਾਲ ਉਰਜਾ ਦੇ ਮੂਲ ਸਰੋਤ ਤਾਂ ਉਹੋ ਹਨ ਬਸ ਉਹਨਾਂ ਦੀ ਰੂਪ ਰੇਖਾ ਬਦਲਦੀ ਰਹਿੰਦੀ ਹੈ। ਤਕਨੀਕ ਦੇ ਵਿਕਾਸ ਨਾਲ ਮਨੁੱਖ ਨੇ ਜਿੱਥੇ ਧਰਤੀ ਚੋਂ ਕੋਲਾ ਤੇ ਪਟਰੋਲੀਅਮ ਹਾਸਲ ਕੀਤੇ ਹਨ ਉਥੇ ਹੀ ਹਵਾ ਅਤੇ ਪਾਣੀ ਤੋਂ ਬਿਜਲੀ ਤਿਆਰ ਕਰ ਲਈ ਹੈ। ਸੂਰਜ ਤੋਂ ਸੌਰ ਊਰਜਾ ਬਣਾਈ ਜਾ ਰਹੀ ਹੈ ਤੇ ਅਗਨੀ ਨੂੰ ਵੀ ਵੱਸ ਵਿੱਚ ਕਰਕੇ ਊਰਜਾ ਹਾਸਲ ਕੀਤੀ ਜਾ ਰਹੀ ਹੈ।
ਅੱਜ ਜੋ ਇਨਸਾਨ ਆਪਣੇ ਆਪ ਨੂੰ ਆਧੁਨਿਕ ਕਹਿ ਰਿਹਾ ਹੈ ਇਸ ਤੋਂ ਪਹਿਲੀਆਂ ਸਦੀਆਂ ਵਿੱਚ ਵੀ ਇਨਸਾਨ ਅੱਜ ਤੋਂ ਘੱਟ ਆਧੁਨਿਕ ਨਹੀਂ ਸੀ ਪਰ ਜੋ ਅੱਜ ਤਕਨੀਕ ਇਨਸਾਨ ਪਾਸ ਹੈ ਉਹ ਉਸ ਸਮੇਂ ਨਹੀਂ ਸੀ। ਪਰ ਜੋ ਤਕਨੀਕ ਉਸ ਸਮੇਂ ਦੇ ਮਨੁੱਖ ਕੋਲ ਸੀ ਉਹ ਅੱਜ ਨਹੀਂ ਹੈ। ਤਕਨੀਕ ਦਾ ਰੂਪ ਬਦਲਦਾ ਰਹਿੰਦਾ ਹੈ। ਉਸ ਸਮੇਂ ਜੋ ਇਨਸਾਨ ਦੇ ਪਾਸ ਊਰਜਾ ਦੇ ਸਰੋਤ ਸਨ ਅੱਜ ਇਨਸਾਨ ਦੇ ਊਰਜਾ ਦੇ ਸਰੋਤਰਾਂ ਦੇ ਰੂਪ ਹੋਰ ਹਨ। ਇਸੇ ਤਰ੍ਹਾਂ ਆਉਣ ਵਾਲੀਆਂ ਸਦੀਆਂ ਵਿੱਚ ਊਰਜਾ ਦੇ ਰੂਪ ਹੋਰ ਹੋਣਗੇ। ਵਕਤ ਦੇ ਨਾਲ ਊਰਜਾ ਦੇ ਸੋਰਤਰਾਂ ਦੀ ਰੁਪਰੇਖਾ ਬਦਲਦੀ ਰਹਿੰਦੀ ਹੈ। ਊਰਜਾ ਦਾ ਸਰੋਤਰ ਨਾਂ ਅੱਜ ਖਤਮ ਹੋਇਆ ਅਤੇ ਨਾਂ ਹੀ ਭਵਿੱਖ ਵਿੱਚ ਖਤਮ ਹੋਵੇਗਾ। ਜਦੋਂ ਵੀ ਊਰਜਾ ਦਾ ਇੱਕ ਸਰੋਤਰ ਬੰਦ ਹੁੰਦਾ ਹੈ ਤਾਂ ਦੁਸਰਾ ਸਰੋਤਰ ਸਾਹਮਣੇ ਆ ਜਾਂਦਾ ਹੈ। ਇਸਦਾ ਵੱਡਾ ਉਦਾਹਰਣ ਪਰਮਾਣੂ ਊਰਜਾ ਹੈ। ਧਰਤੀ ਪੇੜ ਪੌਦਿਆਂ ਨੂੰ ਜੀਵਨ ਦੇਣਾ ਨਹੀਂ ਛੱਡਦੀ, ਬਿਜਲੀ ਬਣਾਉਣ ਨਾਲ ਪਾਣੀ ਨਹੀਂ ਮੁਕਦਾ ਤੇ ਨਾਂ ਹੀ ਹਵਾ ਦੀ ਗਤੀ ਵਿੱਚ ਕੋਈ ਫਰਕ ਪੈਂਦਾ ਹੈ। ਸੂਰਜ ਤਾਂ ਯੁਗਾਂ ਯੁਗਾਂ ਤੋਂ ਊਰਜਾ ਦਾ ਭੰਡਾਰ ਹੈ। ਅਗਰ ਸੂਰਜ ਆਪਣੀ ਰੋਸ਼ਨੀ ਦੇਣੀ ਬੰਦ ਕਰ ਦੇਵੇ ਤਾਂ ਧਰਤੀ ਤੇ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਨਸਾਨ ਅਤੇ ਜੀਵ ਜੰਤੂ ਵੀ ਇੱਕ ਊਰਜਾ ਦਾ ਸਰੋਤ ਹੀ ਹਨ। ਸਦੀਆਂ ਪਹਿਲਾਂ ਜੋ ਤਬਾਹੀ ਆਈ ਅਤੇ ਲੱਖਾਂ ਕਰੋੜਾਂ ਜੀਵ ਜੰਤੂ ਅਤੇ ਇਨਸਾਨ ਧਰਤੀ ਵਿੱਚ ਦੱਬ ਗਏ, ਕਰੋੜਾਂ ਸਾਲ ਬਾਦ ਇਹ ਸਭ ਜੀਵ ਜੰਤੂ ਅਤੇ ਇਨਸਾਨ ਕੋਇਲਾ, ਗੈਸ ਤੇ ਪਟਰੋਲ ਦੇ ਰੂਪ ਵਿੱਚ ਊਰਜਾ ਦੇ ਸਰੋਤਰ ਬਣ ਕੇ ਬਾਹਰ ਆ ਰਹੇ ਹਨ।
ਧਰਤੀ ਤੇ ਜੋ ਹਰਿਆਲੀ ਹੈ ਇਸ ਵਿੱਚ ਜੀਵਨ ਹੈ ਅਤੇ ਹਰਿਆਲੀ ਹੀ ਇਨਸਾਨ ਅਤੇ ਜੀਵ-ਜੰਤੂਆ ਦੇ ਲਈ ਜੀਵਨ ਦਾਇਕ ਊਰਜਾ ਹੈ ਪਰ ਅੱਜ ਇਨਸਾਨ ਇਸ ਕੁਦਰਤ ਦੇ ਬਣਾਏ ਚੱਕਰ ਨੂੰ ਤੋੜਨ ਦੀ ਕੋਸ਼ਿਸ ਕਰ ਰਿਹਾ ਹੈ। ਜਦੋਂ ਜਦੋਂ ਇਨਸਾਨ ਨੇ ਕੁਦਰਤ ਦਾ ਚੱਕਰ ਤੋੜਨ ਦੀ ਕੋਸ਼ਿਸ ਕੀਤੀ ਹੈ ਤਾਂ ਤਬਾਹੀ ਆਈ ਹੈ। ਇਸ ਤਬਾਹੀ ਤੋਂ ਬਚਨ ਦੇ ਲਈ ਇਨਸਾਨ ਨੂੰ ਕੁਦਰਤ ਦੇ ਨਾਲ ਪ੍ਰੇਮ ਕਰਨਾ ਪਵੇਗਾ। ਅਗਰ ਇਨਸਾਨ ਕੁਦਰਤ ਦੇ ਨਾਲ ਖਿਲਵਾੜ ਕਰਦਾ ਰਹੇਗਾ ਤਾਂ ਰਿਤੂਆਂ ਦਾ ਚੱਕਰ ਬਦਲ ਜਾਵੇਗਾ ਜੋ ਉਸ ਦੇ ਨਾਲ ਨਾਲ ਬਾਕੀ ਜੀਵਾਂ ਦੇ ਲਈ ਵੀ ਖਤਰਨਾਕ ਹੋਵੇਗਾ। ਇਨਸਾਨ ਨੂੰ ਇਹਨਾਂ 5 ਤੱਤਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਇਨਸਾਨ ਨੇ ਵੀ ਤਾਂ ਇਹਨਾਂ 5 ਤੱਤਾਂ ਵਿੱਚ ਹੀ ਜਾ ਕੇ ਮਿਲਣਾ ਹੈ। ਜੇ ਅੱਜ ਉਹ ਇਹਨਾਂ 5 ਤੱਤਾਂ ਦੀ ਸੰਭਾਲ ਕਰੇਗਾ ਤਾਂ ਹੀ ਇਹ 5 ਤੱਤ ਵੀ ਇਨਸਾਨ ਦੀ ਸੰਭਾਲ ਕਰਣਗੇ।