ਫਰਾਂਸ (ਸੁਖਵੀਰ ਸਿੰਘ ਸੰਧੂ) ਅਗਲੇ ਮਹੀਨੇ ਦੀ ਦੋ ਜੂਨ ਤੋਂ ਬਾਅਦ ਫਰਾਂਸ ਦੇ ਡਾਕਖਾਨੇ ਵਿੱਚੋਂ ਸੋਨੇ ਤੇ ਚਾਂਦੀ ਦੇ ਬਣੇ ਹੋਏ ਸਿੱਕੇ ਵੀ ਮਿਲ ਸਕਣਗੇ।ਚਾਂਦੀ ਦੇ ਜਿਹੜੇ ਸਿੱਕੇ ਬਣੇ ਹਨ ਇੱਕ ਦਸ ਐਰੋ ਵਾਲਾ ਤੇ ਇੱਕ ਪੱਚੀ ਐਰੋ ਵਾਲਾ ਹੈ।ਇੱਕ 250 ਐਰੋ ਦਾ ਸੋਨੇ ਦਾ ਸਿੱਕਾ ਵੀ ਉਪਲਬੱਧ ਹੋਵੇਗਾ।ਇਥੇ ਇਹ ਵੀ ਦੱਸਣ ਯੋਗ ਹੈ ਕਿ ਇਹ ਸਿੱਕੇ ਬਹੁਤ ਹੀ ਥੋੜੀ ਗਿਣਤੀ ਵਿੱਚ ਬਣੇ ਹਨ।ਉਦਾਹਰਣ ਦੇ ਤੌਰ ਉਪਰ ਦਸ ਐਰੋ ਵਾਲੇ ਵੀਹ ਲੱਖ ਤੇ ਪੱਚੀ ਐਰੋ ਵਾਲੇ ਦੋ ਲੱਖ ਪੰਜ਼ਾਹ ਹਜ਼ਾਰ ਹੀ ਸਰਕਾਰ ਨੇ ਤਿਆਰ ਕੀਤੇ ਹਨ।