ਨਵੀਂ ਦਿੱਲੀ- ਸਾਬਕਾ ਆਈਪੀਐਸ ਅਧਿਕਾਰੀ ਕਿਰਨ ਬੇਦੀ ਨੂੰ ਭਾਜਪਾ ਨੇ ਦਿੱਲੀ ਦੀ ਮੁੱਖਮੰਤਰੀ ਉਮੀਦਵਾਰ ਦੇ ਤੌਰ ਤੇ ਪੇਸ਼ ਕਰ ਦਿੱਤਾ ਹੈ। ਬੀਜੇਪੀ ਪਾਰਟੀ ਪ੍ਰਧਾਨ ਸ਼ਾਹ ਨੇ ਕਿਹਾ ਕਿ ਸੰਸਦੀ ਬੋਰਡ ਨੇ ਇਹ ਤੈਅ ਕੀਤਾ ਹੈ ਕਿ ਦਿੱਲੀ ਵਿੱਚ ਵਿਧਾਨ ਸਭਾ ਚੋਣ ਕਿਰਨ ਬੇਦੀ ਦੀ ਅਗਵਾਈ ਵਿੱਚ ਹੀ ਲੜੀ ਜਾਵੇਗੀ।
ਬੀਜੇਪੀ ਦੀ ਕੇਂਦਰੀ ਚੋਣ ਕਮੇਟੀ ਅਤੇ ਸੰਸਦੀ ਬੋਰਡ ਦੀ ਬੈਠਕ ਦੌਰਾਨ ਕਿਰਨ ਬੇਦੀ ਨੂੰ ਸੀਐਮ ਦੇ ਤੌਰ ਤੇ ਪ੍ਰਾਜੈਕਟ ਕਰਨ ਦਾ ਫੈਂਸਲਾ ਲਿਆ ਗਿਆ। ਇਸ ਤੋਂ ਪਹਿਲਾਂ ਪਾਰਟੀ ਦੀ ਸੰਸਦੀ ਬੋਰਡ ਦੀ ਮੀਟਿੰਗ ਵਿੱਚ ਬੇਦੀ ਦੇ ਨਾਂ ਤੇ ਅੰਤਿਮ ਮੋਹਰ ਲਗਾਈ ਗਈ। ਕਿਰਨ ਬੇਦੀ ਕ੍ਰਿਸ਼ਨਾ ਨਗਰ ਵਿਧਾਨ ਸਭਾ ਸੀਟ ਤੋਂ ਚੋਣ ਲੜੇਗੀ ਅਤੇ ਇਸ ਦੇ ਨਾਲ ਹੀ ਉਹ ਚੋਣ ਪਰਚਾਰ ਵਿੱਚ ਭਾਜਪਾ ਦਾ ਮੁੱਖ ਚੇਹਰਾ ਹੋਵੇਗੀ। ਇਹ ਭਾਜਪਾ ਦੀ ਪਰੰਪਰਾਗਤ ਸੀਟ ਹੈ। ਇਸ ਸੀਟ ਤੋਂ ਡਾ: ਹਰਸ਼ ਵਰਧਨ ਪਿੱਛਲੀਆਂ ਪੰਜ ਚੋਣਾਂ ਲੜ੍ਹ ਚੁੱਕੇ ਹਨ। ਬੇਦੀ ਨੇ ਕਿਹਾ ਕਿ ਉਹ ਰਾਜਨੀਤੀ ਵਿੱਚ ਕੁਰਸੀ ਦੇ ਲਾਲਚ ਵਿੱਚ ਨਹੀਂ ਆਈ, ਦਿੱਲੀ ਦੇ ਲੋਕਾਂ ਦੀ ਸੇਵਾ ਕਰਨ ਲਈ ਆਈ ਹੈ।