ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਦਾ ਜਸ਼ਨ ਜਾਰੀ ਰੱਖਦੇ ਹੋਏ ਲੁਧਿਆਣਾ ਇਕਾਈ ਨੇ ਆਤਮ ਨਗਰ ਹਲਕੇ ਵਿੱਚ ਭਰਵੀਂ ਰੈਲੀ ਕੱਢੀ। ਪਾਰਟੀ ਦੇ ਮੁੱਖ ਦਫਤਰ ਗੁਰਦੇਵ ਨਗਰ ਤੋਂ ਸ਼ੁਰੂ ਹੋਈ ਇਹ ਰੈਲੀ ਅੰਬੇਦਕਰ ਨਗਰ, ਮਾਡਲ ਟਾਊਨ, ਗਿੱਲ ਚੌਂਕ, ਆਤਮ ਨਗਰ, ਸ਼ਿਮਲਾਪੁਰੀ, ਦੁੱਗਰੀ ਫੇਜ਼-1 ਤੇ 2, ਬਸੰਤ ਐਵਨਿਊ ਹੁੰਦੇ ਹੋਏ ਸ਼ਾਮ ਨੂੰ ਪਾਰਟੀ ਦਫਤਰ ਪੁੱਜ ਕੇ ਖਤਮ ਹੋਵੇਗੀ।
ਇਲਾਕੇ ਦੇ ਨਿਵਾਸੀਆਂ ਨੇ, ਇਸ ਵਲੰਟੀਅਰਾਂ ਦੇ ਅਥਾਹ ਸਾਗਰ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਜਿੰਨ੍ਹਾਂ ਨੇ ਆਪਣੀ ਪਹਿਚਾਣ ਲਈ ਸਫੇਦ ਟੋਪੀਆਂ ਅਤੇ ਅਰਵਿੰਦ ਕੇਜਰੀਵਾਲ ਦੇ ਕਟ ਆਊਟ ਲਏ ਹੋਏ ਸਨ। ਇੱਕ ਰਾਹਗੀਰ ਅਨੁਸਾਰ “ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਸਫਲਤਾ ਇਸ ਗੱਲ ਦਾ ਪ੍ਰਤੀਕ ਹੈ ਕਿ ਇਮਾਨਦਾਰ ਇਰਾਦੇ, ਪੈਸੇ ਅਤੇ ਜਬਰ ਦੀ ਤਾਕਤ ਨੂੰ ਹਰਾ ਸਕਦੇ ਹਨ। ਅਸੀਂ ਵੀ ਇਸ ਭ੍ਰਿਸ਼ਟਾਚਾਰ ਮੁਕਤ ਭਾਰਤ ਦੇ ਲਈ ਹੋਣ ਵਾਲੇ ਸੰਘਰਸ਼ ਦਾ ਹਿੱਸਾ ਬਣਨਾ ਚਾਹੁੰਦੇ ਹਾਂ”।
ਆਮ ਆਦਮੀ ਪਾਰਟੀ ਦੇ ਜਿਲ੍ਹਾ ਕਨਵੀਨਰ ਅਹਿਬਾਬ ਸਿੰਘ ਗਰੇਵਾਲ ਦੇ ਕਹੇ ਅਨੁਸਾਰ “ਸਾਰੇ ਦੇਸ਼ ਦੀ ਤਰ੍ਹਾਂ, ਆਪ ਲੁਧਿਆਣਾ ਦੇ ਵਲੰਟੀਅਰਜ਼, ਸ. ਐੱਚ.ਐੱਸ. ਫੁਲਕਾ ਜੀ ਦੀ ਅਗਵਾਈ ਵਿੱਚ ਦਿੱਲੀ’ਚ ਪ੍ਰਚਾਰ ਕਰਕੇ ਆਏ ਹਨ ਅਤੇ ਸੋਸ਼ਲ ਮੀਡੀਆ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ। ਇਹ ਰੈਲੀ ਉਨ੍ਹਾਂ ਸਭ ਵਲੰਟੀਅਰਜ਼ ਦਾ ਧੰਨਵਾਦ ਕਰਨ ਲਈ ਅਤੇ ਆਮ ਲੋਕਾਂ ਦਾ ਧੰਨਵਾਦ ਕਰਨ ਲਈ ਹੈ, ਜਿੰਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਇੰਨੀ ਇਤਿਹਾਸਿਕ ਜਿੱਤ ਦਿਵਾਈ ਤੇ ਸਹਿਯੋਗ ਕੀਤਾ”।
ਇਸ ਮੌਕੇ ਤੇ ਆਮ ਆਦਮੀ ਪਾਰਟੀ ਦੁੱਗਰੀ ਦਫਤਰ ਦਾ ਵੀ ਉਦਘਾਟਨ ਕੀਤਾ ਗਿਆ, ਜੋ ਕਿ ਪੁਰਾਣੇ ਪੁਲਿਸ ਸਟੇਸ਼ਨ, ਦੁਰਗਾ ਮਾਤਾ ਮੰਦਿਰ ਦੇ ਨੇੜੇ ਹੈ।
ਇਹ ਰੈਲੀ ਕਰਨਲ ਲਖਨਪਾਲ ਜੀ ਦੀ ਅਗਵਾਈ ਵਿੱਚ, ਪੰਕਜ ਸਕਸੈਨਾ, ਗੁਰਪ੍ਰੀਤ ਸਿੰਘ, ਰਾਜ ਫਤਿਹ ਸਿੰਘ, ਨਿਸ਼ਾਂਤ ਕੋਹਲੀ, ਗੁਰਦੀਪ ਸਿੰਘ, ਗੁਰਮੀਤ ਸਿੰਘ ਤੇ ਦੁਪਿੰਦਰ ਕੌਰ ਆਦਿ ਵਲੰਟੀਅਰਜ਼ ਵੱਲੋਂ ਆਯੋਜਿਤ ਕੀਤੀ ਗਈ ਹੈ।
ਇਸ ਵਿੱਚ ਐੱਚ.ਅੈਸ. ਚੀਮਾਂ, ਵਰਿੰਦਰ ਖਾਰਾ, ਜਤਿੰਦਰ ਮੌਦਗਿਲ, ਅੰਮ੍ਰਿਤਪਾਲ ਸਿੰਘ, ਬ੍ਰਿਗੇਡੀਅਰ ਥਿੰਦ, ਕੈਪਟਨ ਸਤਬੀਰ ਸਿੰਘ, ਰਮਿਤ ਸਕਸੈਨਾ, ਰਾਜਵੰਤ ਕੌਰ, ਪਰਮਜੀਤ ਭਰਜ, ਮਨਜੀਤ ਸਿੰਘ ਬਾੜੇਵਾਲ, ਰਜਿੰਦਰਪਾਲ ਕੌਰ, ਜਗਤਾਰ ਸਿੰਘ, ਅਤੁਲ ਦੱਤਾ, ਤਰਲੋਚਨ ਸਿੰਘ ਬੇਦੀ, ਪੁਨੀਤ ਸਾਹਨੀ ਅਤੇ ਹੋਰ ਅਨੇਕਾਂ ਵਲੰਟੀਅਰਜ਼ ਸ਼ਾਮਿਲ ਸਨ।